ਭਾਗਵਤ ਕਥਾ ਦੇ ਚੌਥੇ ਦਿਨ ਮਨਾਇਆ ਭਗਵਾਨ ਕ੍ਰਿਸ਼ਨ ਜਨਮ ਉਤਸਵ ਭਾਗਵਤ ਕਥਾ ਦੇ ਚੌਥੇ ਦਿਨ, ਕਥਾ ਪੰਡਾਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਭਗਵਾਨ ਕ੍ਰਿਸ਼ਨ ਜਨਮ ਉਤਸਵ
Publish Date: Sun, 26 Jul 2026 03:20 PM (IST)
Updated Date: Sun, 26 Jul 2026 03:23 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸਿੱਧ ਸਮਾਧੀ ਧਾਮ ਸ੍ਰੀ ਸ਼ੰਕਰਪੁਰੀ ਜੀ ਮਹਾਰਾਜ ਵਿਖੇ ਸ੍ਰੀ ਸ੍ਰੀ 1008 ਮਹਾਮੰਡਲੇਸ਼ਵਰ ਸੁਆਮੀ ਕਮਲ ਪੁਰੀ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਚੱਲ ਰਹੇ ਮੇਲਾ ਵਿਆਸ ਪੂਜਾ ਅਤੇ ਸ਼੍ਰੀਮਦ ਭਾਗਵਤ ਮਹਾਂਪੁਰਾਣ ਗਿਆਨ ਯੱਗ ਦੇ ਚੌਥੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਉਤਸਵ ਬਹੁਤ ਹੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਵੇਂ ਹੀ ਕਥਾ ਵਿਆਸ ਅਸ਼ਵਨੀ ਸ਼ਾਸਤਰੀ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਅਵਤਾਰ ਦਾ ਮੰਗਲਮਈ ਪ੍ਰਸੰਗ ਸੁਣਾਇਆ, ਪੂਰਾ ਕਥਾ ਪੰਡਾਲ ‘‘ਨੰਦ ਘਰ ਆਨੰਦ ਭਇਓ, ਜੈ ਕਨ੍ਹਈਆ ਲਾਲ ਕੀ,ਹਾਥੀ ਘੋੜਾ ਪਾਲਕੀ ਜੈ ਕਨ੍ਹਈਆ ਲਾਲ ਕੀ’’ ਦੇ ਗੂੰਜਦੇ ਜੈਕਾਰਿਆਂ ਨਾਲ ਭਗਤੀ ਰਸ ਵਿਚ ਸਰਾਬੋਰ ਹੋ ਗਿਆ। ਸ਼ਰਧਾਲੂਆਂ ਨੇ ਭਜਨਾਂ ਤੇ ਨੱਚਦੇ ਹੋਏ ਪ੍ਰਭੂ ਦੇ ਅਵਤਾਰ ਦੀ ਖੁਸ਼ੀ ਮਨਾਈ ਅਤੇ ਵਾਤਾਵਰਣ ਪੂਰੀ ਤਰ੍ਹਾਂ ਕ੍ਰਿਸ਼ਨਮਈ ਬਣ ਗਿਆ।ਕਥਾ ਵਿਆਸ ਅਸ਼ਵਨੀ ਸ਼ਾਸਤਰੀ ਜੀ ਨੇ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਕਿ ਜਦੋਂ-ਜਦੋਂ ਧਰਤੀ ਤੇ ਅਧਰਮ, ਅਨਿਆਇ ਅਤੇ ਰਾਕਸ਼ਸੀ ਸ਼ਕਤੀਆਂ ਦਾ ਬੋਲਬਾਲਾ ਹੋਇਆ ਹੈ, ਤਦੋਂ-ਤਦੋਂ ਪਰਮਾਤਮਾ ਨੇ ਮਨੁੱਖਤਾ ਦੀ ਰੱਖਿਆ ਅਤੇ ਧਰਮ ਦੀ ਸਥਾਪਨਾ ਲਈ ਅਵਤਾਰ ਧਾਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਥੁਰਾ ਦੇ ਰਾਜਾ ਕੰਸ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਧਰਤੀ ਦੀ ਕਰੁਣ ਪੁਕਾਰ ਸੁਣਦਿਆਂ ਭਗਵਾਨ ਵਿਸ਼ਨੂੰ ਨੇ ਦੇਵਕੀ ਦੇ ਅੱਠਵੇਂ ਪੁੱਤਰ ਸ੍ਰੀ ਕ੍ਰਿਸ਼ਨ ਦੇ ਰੂਪ ਵਿਚ ਜਨਮ ਲਿਆ। ਵਾਸੂਦੇਵ-ਦੇਵਕੀ ਦੇ ਘਰ ਜਨਮੇ ਸ੍ਰੀ ਕ੍ਰਿਸ਼ਨ ਦਾ ਪਾਲਣ-ਪੋਸ਼ਣ ਨੰਦ ਬਾਬਾ ਅਤੇ ਮਾਤਾ ਯਸ਼ੋਦਾ ਦੇ ਘਰ ਹੋਇਆ ਅਤੇ ਵੱਡੇ ਹੋ ਕੇ ਉਨ੍ਹਾਂ ਨੇ ਕੰਸ ਦਾ ਸੰਘਾਰ ਕਰਕੇ ਧਰਤੀ ਨੂੰ ਜ਼ੁਲਮ ਤੋਂ ਮੁਕਤ ਕਰਵਾਇਆ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਸੁਣਨ ਦਾ ਸੁਭਾਗ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਕਥਾ ਦਾ ਅਸਲ ਫਲ ਉਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਇਸ ਵਿੱਚ ਦਰਸਾਏ ਸੱਚ, ਸੇਵਾ, ਦਇਆ ਅਤੇ ਧਰਮ ਦੇ ਮਾਰਗ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਂਦਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਨੂੰ ਯਾਦਗਾਰ ਬਣਾਉਣ ਲਈ ਕਥਾ ਸਥਾਨ ਨੂੰ ਗੁਬਾਰੇ ਲਾਈਟਾਂ ਅਤੇ ਲੜੀਆਂ ਦੇ ਨਾਲ ਵਿਸ਼ੇਸ਼ ਰੂਪ ਨਾਲ ਸਜਾਇਆ ਗਿਆ। ਸਮਾਗਮ ਦੇ ਅੰਤ ਵਿੱਚ ਸ਼ਰਧਾਲੂਆਂ ਵਿਚ ਮੱਖਣ-ਮਿਸ਼ਰੀ ਦਾ ਪ੍ਰਸਾਦ, ਖਿਡਾਉਣੇ, ਫਰੂਟ, ਟੋਫੀਆਂ ਆਦਿ ਵੰਡਿਆ ਗਿਆ। ਸ਼ਰਧਾਲੂਆਂ ਵੱਲੋਂ ਸ੍ਰੀ ਅਸ਼ਵਨੀ ਸ਼ਾਸਤਰੀ ਦੇ ਭਜਨਾਂ ਤੇ ਨੱਚ ਕੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਦੀ ਖੁਸ਼ੀ ਮਨਾਈ ਗਈ। ਇਸ ਮੌਕੇ ਸੁਆਮੀ ਲਾਲ ਬਾਬਾ, ਪ੍ਰੀਤ ਰਾਜ ਸਿੰਘ ਹੀਰੋ, ਕੁਲਦੀਪ ਸ਼ਰਮਾ ਕੋਟਕਪੂਰਾ, ਸੇਵਾਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ,ਸੰਦੀਪ ਗੋਇਲ, ਅਮਨਦੀਪ ਸਿੰਘ ਛਾਬੜਾ, ਪਿਆਰਾ ਸਿੰਘ ਢਿੱਲੋ, ਸੇਵਾ ਮੁਕਤ ਤਹਿਸੀਲਦਾਰ ਪੁਰਸੋ਼ਤਮ ਸ਼ਰਮਾ, ਜਨਕ ਰਾਜ ਗੌਤਮ, ਦੀਪਾ ਕੰਡਾ, ਜਨਕ ਰਾਜ ਝਾਂਭ, ਰਵੀ ਗਰੋਵਰ, ਜੋਗਿੰਦਰ ਸਿੰਘ, ਵਿਜੇ ਧਵਨ, ਸੁਰਿੰਦਰ ਸ਼ਰਮਾ, ਸੁਖਦੇਵ ਬਿੱਟੂ ਵਿੱਜ, ਸੁਰਿੰਦਰ ਕੁਮਾਰ, ਦਲਜੀਤ ਰਾਏ ਕਾਲੀਆ, ਸੁਰਿੰਦਰ ਕੁਮਾਰ, ਰਜਿੰਦਰ ਪੀ ਏ, ਨੀਲਕੰਠ ਸ਼ਰਮਾ, ਸੁਮਨ ਗੌਤਮ, ਰਮਾ ਸ਼ਰਮਾ, ਆਦਿ ਹਾਜਰ ਸਨ। ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ।