ਸਵਾਮੀ ਬੈਜਨਾਥ ਪੁਰੀ ਜੀ ਦੀ ਬਰਸੀ ’ਤੇ ਸੰਤਾਂ ਦੇ ਜੀਵਨ ਸੰਦੇਸ਼ ਨੂੰ ਕੀਤਾ ਯਾਦ ਸਵਾਮੀ ਬੈਜਨਾਥ ਪੁਰੀ ਜੀ ਦੀ ਬਰਸੀ ’ਤੇ ਸੰਤਾਂ ਦੇ ਜੀਵਨ ਸੰਦੇਸ਼ ਨੂੰ ਕੀਤਾ ਯਾਦ
Publish Date: Wed, 25 Nov 2026 05:27 PM (IST)
Updated Date: Wed, 25 Nov 2026 05:28 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਸਿੱਧ ਸਮਾਧੀ ਧਾਮ ਸਵਾਮੀ ਸ਼ੰਕਰਾਪੁਰੀ ਜੀ ਮਹਾਰਾਜ, ਜ਼ੀਰਾ ਵਿਖੇ ਪਰਮ ਪੂਜਨੀਕ ਬਾਲ ਯੋਗੀ 1008 ਸਵਾਮੀ ਬੈਜਨਾਥ ਪੁਰੀ ਜੀ ਮਹਾਰਾਜ ਦੀ 37ਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਅਥਾਹ ਸ਼ਰਧਾ, ਭਗਤੀ ਅਤੇ ਰੂਹਾਨੀ ਉਤਸ਼ਾਹ ਨਾਲ ਮਨਾਇਆ ਗਿਆ। ਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਹੋਏ ਇਸ ਪਾਵਨ ਸਮਾਗਮ ਦੌਰਾਨ ਧਾਮ ਦਾ ਵਾਤਾਵਰਨ ਭਗਤੀਮਈ ਰੰਗ ਵਿੱਚ ਰੰਗਿਆ ਗਿਆ ਅਤੇ ਸੰਗਤਾਂ ਨੇ ਮਹਾਨ ਸੰਤ ਦੀ ਯਾਦ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਪ੍ਰਾਪਤ ਕੀਤੀ। ਸਮਾਗਮ ਦੀ ਸ਼ੁਰੂਆਤ ਸਿੱਧ ਸਮਾਧੀ ਧਾਮ ਵਿਖੇ ਸ੍ਰੀ ਅਖੰਡ ਰਮਾਇਣ ਦੇ ਪਾਠ ਨਾਲ ਹੋਈ। ਇਸ ਮੌਕੇ ਸ੍ਰੀ ਸ੍ਰੀ 1008 ਮਹਾਮੰਡਲੇਸ਼ਵਰ ਸਵਾਮੀ ਕਮਲਪੁਰੀ ਜੀ ਮਹਾਰਾਜ, ਵੇਦ ਪ੍ਰਕਾਸ਼ ਕੱਕੜ, ਅਸ਼ੋਕ ਪਲਤਾ, ਸੇਵਾ ਮੁਕਤ ਤਹਿਸੀਲਦਾਰ ਪੁਰਸ਼ੋਤਮ ਸ਼ਰਮਾ ਅਤੇ ਸੁਖਦੇਵ ਬਿੱਟੂ ਵਿੱਜ ਵੱਲੋਂ ਸਾਂਝੇ ਤੌਰ ਤੇ ਵਿਧੀ-ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ। ਪੰਡਿਤ ਸੰਦੀਪ ਪ੍ਰਭਾਕਰ ਨੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਪੂਜਾ ਅਤੇ ਸ੍ਰੀ ਰਮਾਇਣ ਜੀ ਦੀ ਆਰਾਧਨਾ ਕਰਵਾਈ। ਸਮਾਗਮ ਦੀ ਸ਼ੁਰੂਆਤ ਸਿੱਧ ਸਮਾਧੀ ਧਾਮ ਵਿਖੇ ਸ੍ਰੀ ਅਖੰਡ ਰਮਾਇਣ ਦੇ ਪਾਠ ਨਾਲ ਹੋਈ। ਇਸ ਮੌਕੇ ਸ੍ਰੀ ਸ੍ਰੀ 1008 ਮਹਾਮੰਡਲੇਸ਼ਵਰ ਸਵਾਮੀ ਕਮਲਪੁਰੀ ਜੀ ਮਹਾਰਾਜ, ਸੇਵਾਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ, ਵੇਦ ਪ੍ਰਕਾਸ਼ ਕੱਕੜ, ਅਸ਼ੋਕ ਪਲਤਾ, ਸੇਵਾ ਮੁਕਤ ਤਹਿਸੀਲਦਾਰ ਪੁਰਸ਼ੋਤਮ ਸ਼ਰਮਾ ਅਤੇ ਸੁਖਦੇਵ ਬਿੱਟੂ ਵਿੱਜ ਵੱਲੋਂ ਸਾਂਝੇ ਤੌਰ ਤੇ ਵਿਧੀ-ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ। ਪੰਡਿਤ ਸੰਦੀਪ ਪ੍ਰਭਾਕਰ ਨੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਪੂਜਾ ਅਤੇ ਸ੍ਰੀ ਰਮਾਇਣ ਜੀ ਦੀ ਆਰਾਧਨਾ ਕਰਵਾਈ। ਪ੍ਰਵਚਨਾਂ ਦੌਰਾਨ ਸਵਾਮੀ ਕਮਲਪੁਰੀ ਜੀ ਮਹਾਰਾਜ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਮਨੁੱਖਤਾ, ਪ੍ਰੇਮ, ਪਰਿਵਾਰਕ ਸਾਂਝ ਅਤੇ ਸਮਾਜਿਕ ਮਰਿਆਦਾ ਦਾ ਅਮਰ ਸੰਦੇਸ਼ ਦਿੰਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਸਵਾਮੀ ਬੈਜਨਾਥ ਪੁਰੀ ਜੀ ਨੂੰ ਨਮਨ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਸ਼ ਲੋਕ ਕਲਿਆਣ ਅਤੇ ਸੱਚ ਦੇ ਪ੍ਰਚਾਰ ਲਈ ਸੰਸਾਰ ਵਿੱਚ ਆਉਂਦੇ ਹਨ। ਸਮਾਜ ਸੇਵੀ ਅਤੇ ਆਪ ਆਗੂ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਜ਼ੀਰਾ ਦੀ ਧਰਤੀ ਅਜਿਹੇ ਮਹਾਨ ਸੰਤਾਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ। ਸਮਾਗਮ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਚੇਅਰਮੈਨ, ਆਪ ਆਗੂ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਹਰਪ੍ਰੀਤ ਸਿੰਘ ਹੀਰੋ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ, ਕੌਂਸਲਰ ਗੁਰਭਗਤ ਗਿੱਲ ਗੋਰਾ, ਕੌਂਸਲਰ ਰੌਮੀ ਚੋਪੜਾ, ਕੌਂਸਲਰ ਰਮਨ ਸ਼ਰਮਾ, ਹਰੀਸ਼ ਤਾਂਗਰਾ, ਤਰਸੇਮ ਲਾਲ ਜੁਨੇਜਾ, ਗੁਰਪ੍ਰੀਤ ਸਿੰਘ ਗੋਰਾ, ਆਸ਼ੂ ਸਚਦੇਵਾ,ਸੰਦੀਪ ਗੋਇਲ ਐਸਡੀਐਮ ਦਫ਼ਤਰ ਜ਼ੀਰਾ, ਅਸ਼ੋਕ ਪਲਤਾ, ਸਤੀਸ਼ ਮੋਹਨ ਦੇਵਗਨ, ਵਿਜੇ ਧਵਨ, ਰਜਿੰਦਰ ਸ਼ਰਮਾ, ਜਨਕ ਰਾਜ ਸ਼ਰਮਾ, ਸੁਮਨ ਗੌਤਮ, ਦਲਜੀਤ ਰਾਏ ਕਾਲੀਆ, ਨੀਲਕੰਠ ਸ਼ਰਮਾ ਜੋਗਿੰਦਰ ਸਿੰਘ, ਧਰਮਵੀਰ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।