ਰੱਖੜੀ ਦਾ ਧਾਗਾ ਨਹੀਂ, ਭੈਣ-ਭਰਾ ਦੇ ਪਿਆਰ ਤੇ ਵਿਸ਼ਵਾਸ ਦਾ ਅਟੁੱਟ ਬੰਧਨ : ਕੁਲਬੀਰ ਜ਼ੀਰਾ ਰੱਖੜੀ ਦਾ ਧਾਗਾ ਨਹੀਂ, ਭੈਣ-ਭਰਾ ਦੇ ਪਿਆਰ ਤੇ ਵਿਸ਼ਵਾਸ ਦਾ ਅਟੁੱਟ ਬੰਧਨ : ਕੁਲਬੀਰ ਜ਼ੀਰਾ
Publish Date: Fri, 28 Aug 2026 05:31 PM (IST)
Updated Date: Fri, 28 Aug 2026 05:34 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਕਾਂਗਰਸ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਆਪਣੀਆਂ ਭੈਣਾਂ ਕੋਲੋਂ ਰੱਖੜੀ ਬੰਨ੍ਹਵਾ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਯੂਥ ਕਾਂਗਰਸ ਦੇ ਸਕੱਤਰ ਮਹਿਕਦੀਪ ਸਿੰਘ ਸਿੱਧੂ ਵੀ ਮੌਜੂਦ ਰਹੇ। ਕੁਲਬੀਰ ਸਿੰਘ ਜ਼ੀਰਾ ਨੇ ਰੱਖੜੀ ਦੇ ਇਤਿਹਾਸਕ ਅਤੇ ਸਮਾਜਿਕ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਸਦੀਆਂ ਤੋਂ ਇਹ ਤਿਉਹਾਰ ਭੈਣ-ਭਰਾ ਵਿਚਕਾਰ ਪਿਆਰ, ਵਿਸ਼ਵਾਸ ਅਤੇ ਇੱਕ-ਦੂਜੇ ਪ੍ਰਤੀ ਫਰਜ਼ ਦੀ ਭਾਵਨਾ ਨੂੰ ਦਰਸਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭੈਣ ਦੇ ਹੱਥੋਂ ਭਰਾ ਦੇ ਗੁੱਟ ’ਤੇ ਬੰਨ੍ਹਿਆ ਰੱਖਿਆ ਦਾ ਧਾਗਾ ਸਿਰਫ਼ ਇੱਕ ਰਸਮ ਨਹੀਂ, ਸਗੋਂ ਜ਼ਿੰਦਗੀ ਭਰ ਇਕ-ਦੂਜੇ ਦੇ ਸੁੱਖ-ਦੁੱਖ ਵਿੱਚ ਖੜ੍ਹੇ ਰਹਿਣ ਦਾ ਭਾਵਨਾਤਮਕ ਵਾਅਦਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨ ਦੀ ਭੱਜਦੌੜ ਦੇ ਬਾਵਜੂਦ ਸਾਡੇ ਤਿਉਹਾਰ ਪਰਿਵਾਰਾਂ ਨੂੰ ਇਕੱਠਾ ਕਰਨ ਅਤੇ ਨਵੀਂ ਪੀੜ੍ਹੀ ਨੂੰ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਸਮੂਹ ਭੈਣਾਂ ਨੂੰ ਸਨਮਾਨ ਅਤੇ ਸੁਰੱਖਿਅਤ ਮਾਹੌਲ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।ਮਹਿਕਦੀਪ ਸਿੰਘ ਸਿੱਧੂ ਨੇ ਵੀ ਰੱਖੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਆਪਸੀ ਪਿਆਰ, ਸਤਿਕਾਰ ਅਤੇ ਪਰਿਵਾਰਕ ਸਾਂਝ ਨੂੰ ਹੋਰ ਗੂੜ੍ਹਾ ਕਰਨ ਦਾ ਸੰਦੇਸ਼ ਦਿੰਦਾ ਹੈ। ਦੋਵਾਂ ਆਗੂਆਂ ਨੇ ਇਲਾਕਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਾਮਨਾ ਕੀਤੀ ਕਿ ਰੱਖੜੀ ਹਰ ਘਰ ਵਿੱਚ ਖੁਸ਼ਹਾਲੀ, ਪਿਆਰ ਅਤੇ ਭਾਈਚਾਰਕ ਸਾਂਝ ਲੈ ਕੇ ਆਵੇ।