- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਵੱਲੋਂ ਮਮਦੋਟ ਵਿਖੇ ਨਵੀਂ ਖੋਲ੍ਹੀ ਗਈ ਲੈਬੋਰਟਰੀ ਦਾ ਐੱਨਜੀਓ ਵਰਕਰ ਸਤੀਸ਼ ਕੁਮਾਰ ਵੱਲੋਂ ਉਦਘਾਟਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ : ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਕੁਲੈਕਸ਼ਨ ਸੈਂਟਰ ਵੱਲੋ ਅੱਜ (257) ਵਾਂ ਸੈਂਟਰ ਸਰਹੱਦੀ ਖੇਤਰ ਮਮਦੋਟ ਵਿਖ਼ੇ ਖੋਲ੍ਹਿਆ ਗਿਆ ਹੈ। ਆਧੁਨਿਕ ਮਸ਼ੀਨਾਂ ਨਾਲ ਲੈੱਸ ਚੈਰੀਟੇਬਲ ਲੈਬੋਰਟਰੀ ਦਾ ਸ਼ੁੱਭ ਉਦਘਾਟਨ ਸਵਾਈਕੇ ਰੋਡ (ਸੰਧੂ ਮਾਰਕੀਟ) ਨੇੜੇ ਟਰੱਕ ਯੂਨੀਅਨ ਮਮਦੋਟ ਵਿਖ਼ੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਐੱਨਜੀਓ ਵਰਕਰ ਸਤੀਸ਼ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਨਆਰਆਈ ਸਾਰਜ ਸਿੰਘ ਸੰਧੂ, ਪਿੱਪਲ ਸਿੰਘ ਸੰਧੂ, ਲੈਬ ਦੇ ਮੈਨੇਜਰ ਰਾਜਿੰਦਰ ਸਿੰਘ ਵੀ ਮੌਜ਼ੂਦ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਹੋਏ ਐੱਨਜੀਓ ਵਰਕਰ ਸਤੀਸ਼ ਕੁਮਾਰ ਨੇ ਕਿਹਾ ਕਿ ਬ੍ਰਾਜੀਂਲ ਹਾਈਡ੍ਰੌਲਿਕ ਪ੍ਰੈੱਸ ਦੇ ਸਹਿਯੋਗ ਨਾਲ ਲਾਈਫ ਕੇਅਰ ਚੈਰੀਟੇਬਲ ਲੈਬੋਰਟਰੀ ਖੁੱਲਣ ਨਾਲ ਸਰਹੱਦੀ ਏਰੀਏ ਦੇ ਆਮ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਹਰ ਛੇ ਮਹੀਨੇ ਬਾਅਦ ਆਪਣੇ ਸਰੀਰ ਦੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀ ਬਿਮਾਰੀ ਦਾ ਵੇਲੇ ਸਿਰ ਪਤਾ ਲੱਗਣ ਤੇ ਉਸ ਬਿਮਾਰੀ ਦਾ ਇਲਾਜ ਕੀਤਾ ਜਾਂ ਸਕੇ ਅਤੇ ਹਸਪਤਾਲਾਂ ਵਿੱਚ ਹੋਣ ਵਾਲੀ ਲੁੱਟ ਤੋ ਬਚਿਆ ਜਾਂ ਸਕੇ। ਉਨ੍ਹਾਂ ਨੇ ਕਿਹਾ ਕਿ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬੋਰਟਰੀ 75 ਪ੍ਰਤੀਸ਼ਤ ਤੱਕ ਘੱਟ ਰੇਟਾਂ ਤੇ ਟੈਸਟ ਕਰਦੀ ਹੈ। ਅੱਜ ਲੈਬ ਦੇ ਉਦਘਾਟਨ ਦੇ ਮੌਕੇ ਗੁਰਦਿਆ, ਯੂਰਿਕ ਐਸਿਡ ਅਤੇ ਸ਼ੂਗਰ ਦੇ ਕਈ ਦਰਜਨ ਫਰੀ ਟੈਸਟ ਕੀਤੇ ਗਏ। ਸਮਾਜ ਸੇਵੀ ਐੱਨਜੀਓ ਵਰਕਰ ਸਤੀਸ਼ ਕੁਮਾਰ ਵੱਲੋਂ ਸਰਹੱਦੀ ਖੇਤਰ ਦੇ ਜਰੂਰਤਮੰਦ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਲੈਬ ਦੇ ਮੈਂਬਰ ਸੁੱਖਨੂਰ ਸਿੰਘ, ਗੁਰਮਿਲਾਪ ਸਿੰਘ, ਸੁਖਚਰਨ ਸਿੰਘ, ਅਮਰਜੀਤ ਸਿੰਘ, ਕਰਨਜੀਤ ਸਿੰਘ, ਬਾਬਾ ਕੁਲਦੀਪ ਸਿੰਘ ਹੈੱਡ ਗ੍ਰੰਥੀ ਗੁਰਦਵਾਰਾ ਸਿੰਘ ਸਭਾ ਮਮਦੋਟ, ਕਰਨੈਲ ਸਿੰਘ ਸੰਧੂ, ਦੀਦਾਰ ਸਿੰਘ ਸਾਬਕਾ ਸਰਪੰਚ, ਬਾਬਾ ਗੁਰਜੰਟ ਸਿੰਘ, ਜਸਬੀਰ ਸਿੰਘ ਸ਼ਰਮਾ ਪ੍ਰਧਾਨ ਸਰਬੱਤ ਦਾ ਭਲਾ ਬਲਾਕ ਮਮਦੋਟ, ਨਿਰਮਲ ਸਿੰਘ ਸਾਬਕਾ ਐੱਮਸੀ ਮਮਦੋਟ, ਪ੍ਰੇਮ ਸਿੰਘ ਸਾਹਨਕੇ ਸਾਬਕਾ ਐੱਮਸੀ, ਕਿਸਾਨ ਆਗੂ ਮਹਿੰਦਰ ਸਿੰਘ ਵਧੋਣ, ਰਾਣਾ ਆਸਟ੍ਰੇਲੀਆ, ਦੀਦਾਰ ਸੰਧੂ ਆਦਿ ਵੀ ਹਾਜ਼ਰ ਸਨ।