ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਜ਼ੀਰਾ ’ਚ ਅਕਾਲੀ ਦਲ ਦੀ ਨਵੀਂ ਟੀਮ ਤਿਆਰ,ਮਹਿਲਾ ਤੇ ਯੂਥ ਵਿੰਗ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
Publish Date: Wed, 19 Aug 2026 03:40 PM (IST)
Updated Date: Wed, 19 Aug 2026 03:42 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵ-ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਦੀ ਸਰਪ੍ਰਸਤੀ ਹੇਠ ਹੋਏ ਸਮਾਗਮ ਵਿੱਚ ਨਵੇਂ ਅਹੁਦੇਦਾਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਜਸਵਿੰਦਰ ਕੌਰ ਨੂੰ ਹਲਕਾ ਜ਼ੀਰਾ ਮਹਿਲਾ ਵਿੰਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਡਾ. ਸੁਖਦੇਵ ਸਿੰਘ ਹਾਮਦ ਵਾਲਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਰਵਿੰਦਰ ਸਿੰਘ ਲਾਡੀ ਨੂਰਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਯੂਥ ਅਕਾਲੀ ਦਲ ਨਿਯੁਕਤ ਕੀਤਾ ਗਿਆ।ਆਗੂਆਂ ਤੇ ਵਰਕਰਾਂ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਸਰਕਲ ਸੂਸ਼ਕ ਮੱਲਾਂ ਵਾਲਾ ਦਿਹਾਤੀ-2 ਦੇ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ। ਸੁਖਮੰਦਰ ਸਿੰਘ ਸੂਸ਼ਕ ਨੂੰ ਸਰਕਲ ਪ੍ਰਧਾਨ, ਮਹਿੰਗਾ ਸਿੰਘ ਠੱਠਾ ਨੂੰ ਬੀ.ਸੀ ਵਿੰਗ ਦਾ ਪ੍ਰਧਾਨ, ਚਰਨਜੀਤ ਸਿੰਘ ਕੋਹਾਲਾ ਨੂੰ ਐੱਸ.ਸੀ ਵਿੰਗ ਦਾ ਪ੍ਰਧਾਨ ਅਤੇ ਕਮਲਪ੍ਰੀਤ ਕੌਰ ਗੋਗੋਆਣੀ ਨੂੰ ਮਹਿਲਾ ਵਿੰਗ ਦੀ ਪ੍ਰਧਾਨਗੀ ਸੌਂਪੀ ਗਈ। ਇਸ ਮੌਕੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ, ਚਿੱਤਬੀਰ ਸਿੰਘ ਜ਼ਿਲ੍ਹਾ ਪ੍ਰਧਾਨ, ਸਰਕਲ ਪ੍ਰਧਾਨ ਗੁਰਬਕਸ਼ ਸਿੰਘ ਰਟੌਲ,ਸਾਬਕਾ ਸਰਪੰਚ ਦਰਸ਼ਨ ਸਿੰਘ ਕੋਹਾਲਾ, ਗੋਲਡੀ ਵਿਰਕਾਂ ਵਾਲੀ,ਸੁਖਵਿੰਦਰ ਸਿੰਘ ਸੁੱਖ ਜੌੜਾ, ਹਰਪ੍ਰੀਤ ਸਿੰਘ ਗੋਗੋਆਣੀ, ਸੁਖਦੀਪ ਸਿੰਘ ਮਰੂੜ, ਜੱਗਾ ਸਿੰਘ ਕੋਹਾਲਾ, ਚਮਕੌਰ ਸਿੰਘ ਖੋਸਾ ਦਲ ਸਿੰਘ, ਮਾ. ਗੁਰਪਾਲ ਸਿੰਘ,ਹਰਦਿਆਲ ਸਿੰਘ ਅਲੀਪੁਰ, ਰੀਤਮਹਿੰਦਰ ਸਿੰਘ ਹੋਲਾਂ ਵਾਲੀ,ਸ਼ਮਸ਼ੇਰ ਸਿੰਘ ਕੋਠੇ,ਗੁਰਜੰਟ ਸਿੰਘ ਨੰਬਰਦਾਰ, ਬਲਰਾਜ ਸ਼ਰਮਾ ਗਿਰਦਰ, ਤੇਗਾ ਸਿੰਘ ਠੱਠਾ, ਰੇਸ਼ਮ ਸਿੰਘ ਠੱਠਾ, ਤੇਜਿੰਦਰ ਸਿੰਘ ਜ਼ੀਰਾ, ਰਮਨਦੀਪ ਸਿੰਘ ਗੋਗੋਆਣੀ, ਗੁਰਮੀਤ ਸਿੰਘ ਗੋਗੋਆਣੀ, ਸ਼ਿੰਦਰਜੀਤ ਸਿੰਘ, ਗਗਨਦੀਪ ਗੋਗੋਆਣੀ, ਕੇਵਲ ਸਿੰਘ ਸਾਬਕਾ ਸਰਪੰਚ, ਗਗਨਦੀਪ ਸਿੰਘ ਬੂਹ ਯੂਥ ਆਗੂ, ਗੁਰਮੀਤ ਸਿੰਘ ਸਾਬਕਾ ਸਰਪੰਚ ਝੀਤੇ, ਸਤਨਾਮ ਸਿੰਘ ਮੀਹਾਂ ਸਿੰਘ ਵਾਲਾ, ਗੁਰਪ੍ਰੀਤ ਸਿੰਘ ਨਾਰੰਗ ਸਿੰਘ ਵਾਲਾ, ਰਵਿੰਦਰ ਸਿੰਘ ਬਸਤੀ ਖੁਸ਼ਆਲ ਸਿੰਘ, ਕੁਲਵੰਤ ਸਿੰਘ ਲੋਹਕੇ ਕਲਾਂ, ਹਰਜਿੰਦਰ ਸਿੰਘ ਸਾਬਕਾ ਸਰਪੰਚ ਹਾਮਾਦ ਵਾਲਾ, ਬਾਜ ਸਿੰਘ,ਹਰਦੀਪ ਸਿੰਘ ਰੋਡੇ ਜੱਲੇ ਵਾਲਾ, ਅੰਗਰੇਜ਼ ਸਿੰਘ ਹੋਲਾਂ ਵਾਲੀ, ਜਸਵਿੰਦਰ ਸਿੰਘ ਵਿਰਕਾਂ ਵਾਲੀ ਸਮੇਤ ਹੋਰ ਵੀ ਹਾਜ਼ਰ ਸਨ।