ਪ੍ਰਕਿਰਤੀ ਪਾਰਕ ਦੇ ਓਪਨ ਜਿੰਮ ਨੂੰ ਮਿਲੀਆਂ ਦੋ ਨਵੀਆਂ ਮਸ਼ੀਨਾਂ ਪ੍ਰਕਿਰਤੀ ਪਾਰਕ ਦੇ ਓਪਨ ਜਿੰਮ ਨੂੰ ਮਿਲੀਆਂ ਦੋ ਨਵੀਆਂ ਮਸ਼ੀਨਾਂ, ਲੋਕਾਂ ਨੂੰ ਮਿਲੇਗੀ ਕਸਰਤ ਦੀ ਵਧੇਰੇ ਸਹੂਲਤ
Publish Date: Mon, 12 Oct 2026 04:52 PM (IST)
Updated Date: Mon, 12 Oct 2026 04:53 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸਮਾਜ ਸੇਵਾ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪ੍ਰਕਿਰਤੀ ਕਲੱਬ ਜ਼ੀਰਾ (ਰਜਿ.) ਵੱਲੋਂ ਪ੍ਰਕਿਰਤੀ ਪਾਰਕ ਵਿਖੇ ਚਲਾਏ ਜਾ ਰਹੇ ਓਪਨ ਜਿੰਮ ਵਿੱਚ ਦੋ ਨਵੀਆਂ ਕਸਰਤ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ। ਇਸ ਉਪਰਾਲੇ ਨਾਲ ਪਾਰਕ ਵਿੱਚ ਸੈਰ ਕਰਨ ਅਤੇ ਕਸਰਤ ਕਰਨ ਆਉਣ ਵਾਲੇ ਲੋਕਾਂ ਨੂੰ ਹੋਰ ਸਹੂਲਤ ਮਿਲੇਗੀ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਰਾਜੇਸ਼ ਢੰਡ, ਪ੍ਰਧਾਨ ਪ੍ਰੈੱਸ ਕਲੱਬ ਅਤੇ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਅਮਰਜੀਤ ਕੌਰ ਛਾਬੜਾ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲਗਭਗ 36 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈਆਂ ਦੋਵੇਂ ਮਸ਼ੀਨਾਂ ਪੁਰਸ਼ਾਂ ਅਤੇ ਔਰਤਾਂ ਦੇ ਵੱਖ-ਵੱਖ ਜ਼ੋਨਾਂ ਵਿੱਚ ਲਗਾਈਆਂ ਗਈਆਂ ਹਨ। ਪੁਰਸ਼ਾਂ ਦੇ ਜ਼ੋਨ ਵਿੱਚ ਮਸ਼ੀਨ ਦਾ ਉਦਘਾਟਨ ਰਾਜੇਸ਼ ਢੰਡ ਨੇ ਕੀਤਾ, ਜਦਕਿ ਔਰਤਾਂ ਦੇ ਜ਼ੋਨ ਵਿੱਚ ਮਸ਼ੀਨ ਅਮਰਜੀਤ ਕੌਰ ਛਾਬੜਾ ਨੇ ਔਰਤਾਂ ਨੂੰ ਸਮਰਪਿਤ ਕੀਤੀ। ਰਾਜੇਸ਼ ਕੁਮਾਰ ਢੰਡ ਨੇ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ 11 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਅਮਰਜੀਤ ਕੌਰ ਛਾਬੜਾ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਕਲੱਬ ਦੀਆਂ ਗਤੀਵਿਧੀਆਂ ਦੇਖਦੇ ਰਹਿੰਦੇ ਹਨ ਅਤੇ ਇਸ ਦੀ ਸੇਵਾ ਭਾਵਨਾ ਹੋਰਨਾਂ ਲਈ ਪ੍ਰੇਰਨਾ ਸਰੋਤ ਹੈ। ਨਵੀਨ ਕੁਮਾਰ ਚੋਪੜਾ ਨੇ ਵੀ 5,100 ਰੁਪਏ ਦਾ ਸਹਿਯੋਗ ਦਿੱਤਾ। ਕਲੱਬ ਵੱਲੋਂ ਮਹਿਮਾਨਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।ਸੀਨੀਅਰ ਮੈਂਬਰ ਜਸਵੰਤ ਸਿੰਘ ਨਾਮਦੇਵ ਨੇ ਧੰਨਵਾਦ ਕੀਤਾ, ਜਦਕਿ ਗੁਰਤੇਜ ਸਿੰਘ ਗਿੱਲ, ਨਾਇਬ ਤਹਿਸੀਲਦਾਰ, ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਇਸ ਮੌਕੇ ਸੁਰਜੀਤ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਚਰਨਪ੍ਰੀਤ ਸਿੰਘ ਸੋਨੂੰ, ਅੰਗਰੇਜ਼ ਸਿੰਘ ਅਟਵਾਲ, ਹਰਪਾਲ ਸਿੰਘ ਦਰਗਨ, ਅਮਰੀਕ ਸਿੰਘ ਆਹੂਜਾ, ਦਵਿੰਦਰ ਸਿੰਘ ਛਾਬੜਾ, ਹਰਜਿੰਦਰ ਸਿੰਘ ਭਿੰਡਰ, ਰਵੀ ਕੱਕੜ, ਪ੍ਰਤਾਪ ਸਿੰਘ ਹੀਰਾ, ਸੁਖਪਾਲ ਸਿੰਘ ਪੰਡੋਰੀ, ਹਰਜੀਤ ਸਿੰਘ ਸਚਦੇਵਾ, ਹਰਪਾਲ ਸਿੰਘ ਪੰਡੋਰੀ, ਭੁਪਿੰਦਰ ਸਿੰਘ ਵਿਰਕ, ਜੁਗਿੰਦਰ ਸਿੰਘ ਕੰਡਿਆਲ, ਮਾਸਟਰ ਅਜੀਤ ਸਿੰਘ, ਤੇਜਿੰਦਰਪਾਲ ਸਿੰਘ ਕਟਾਰੀਆ, ਗੁਰਦੀਪ ਸਿੰਘ ਕਾਨੂੰਗੋ, ਸੁਰਿੰਦਰ ਕੁਮਾਰ ਸ਼ਰਮਾ, ਰਵੀ ਕੁਮਾਰ ਕਾਨੂੰਗੋ, ਕ੍ਰਿਸ਼ਨ ਕੁਮਾਰ ਕਾਨੂੰਗੋ, ਸੁਖਚੈਨ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਦਲਜੀਤ ਸਿੰਘ ਬੰਬੇਵਾਲਾ, ਹਰਜਿੰਦਰ ਸਿੰਘ ਨਾਰੰਗ, ਰਾਜਵਿੰਦਰ ਸਿੰਘ ਮਾਨਸਾ, ਭੁਪਿੰਦਰ ਸਿੰਘ ਭੁੱਲਰ, ਗੁਰਚਰਨ ਸਿੰਘ ਢਿੱਲੋਂ, ਸੁਰੇਸ਼ ਕੁਮਾਰ ਕਾਲਾ, ਬਲਜਿੰਦਰ ਸਿੰਘ ਸੰਧੂ, ਜੁਗਰਾਜ ਸਿੰਘ ਭੂਈ, ਪ੍ਰਿਤਪਾਲ ਸਿੰਘ ਸ਼ਾਹ, ਨਵੀਨ ਚੋਪੜਾ, ਪਰਮਜੀਤ ਸਿੰਘ ਪੱਬੀ, ਜਗਜੀਤ ਸਿੰਘ ਪਟਵਾਰੀ, ਸਰਭਜੀਤ ਸਿੰਘ ਨਾਮਦੇਵ ਅਤੇ ਦਰਸ਼ਨ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।