- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਮਐੱਸਐੱਮਈ ਮੰਤਰਾਲੇ ਅਧੀਨ ਨੈਸ਼ਨਲ ਐੱਸਸੀ-ਐਸਟੀ ਹੱਬ ਵੱਲੋਂ ਫ਼ਿਰੋਜ਼ਪੁਰ ਵਿਚ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵੈਂਡਰ ਵਿਕਾਸ ਪ੍ਰੋਗਰਾਮ ਦਾ ਆਯੋਜਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਮੱਧਮ ਉੱਦਮ ਮੰਤਰਾਲੇ (ਐੱਮਐੱਸਐੱਮਈ) ਅਧੀਨ ਨੈਸ਼ਨਲ ਐੱਸਸੀ-ਐੱਸਟੀ ਹੱਬ ਨੇ ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਉੱਤਰੀ ਖੇਤਰ) ਦੇ ਸਹਿਯੋਗ ਨਾਲ ਵਿਖੇ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵੈਂਡਰ ਵਿਕਾਸ ਪ੍ਰੋਗਰਾਮ (ਈਏ ਐਂਡ ਐੱਸਵੀਡੀਪੀ) ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਨੈਸ਼ਨਲ ਐੱਸਸੀ-ਐੱਸਟੀ ਹੱਬ (ਐੱਨਐੱਸਐੱਸਐੱਚ) ਸਕੀਮ ਸਮੇਤ ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਪ੍ਰੋਗਰਾਮ ਦਾ ਮਕਸਦ ਮੌਜ਼ੂਦਾ ਅਤੇ ਚਾਹਵਾਨ ਉੱਦਮੀਆਂ ਵਿੱਚ ਨੈਸ਼ਨਲ ਐੱਸਸੀ-ਐੱਸਟੀ ਹੱਬ ਸਕੀਮ ਬਾਰੇ ਜਾਗਰੂਕਤਾ ਵਧਾਉਣਾ ਸੀ, ਤਾਂ ਜੋ ਕੇਂਦਰੀ ਮੰਤਰਾਲਿਆਂ, ਵਿਭਾਗਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐਸਈ) ਨੂੰ ਜਨਤਕ ਖ਼ਰੀਦ ਨੀਤੀ ਅਧੀਨ ਲਾਜ਼ਮੀ 4 ਪ੍ਰਤੀਸ਼ਤ ਖ਼ਰੀਦ ਦਾ ਟੀਚਾ ਪੂਰਾ ਕਰਨ ਵਿਚ ਸਹੂਲਤ ਮਿਲ ਸਕੇ। ਚਾਹਵਾਨ ਅਤੇ ਮੌਜ਼ੂਦਾ, ਦੋਵੇਂ ਤਰ੍ਹਾਂ ਦੇ ਉੱਦਮੀਆਂ ਨੂੰ ਐੱਨਐੱਸਐੱਸਐੱਚ ਸਕੀਮ ਅਤੇ ਐੱਮਐੱਸਐੱਮਈ ਮੰਤਰਾਲੇ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਆਪਕ ਜਾਣਕਾਰੀ ਪ੍ਰਾਪਤ ਹੋਈ। ਚਾਹਵਾਨ ਉੱਦਮੀਆਂ ਨੂੰ ਆਪਣੇ ਉੱਦਮਾਂ ਨੂੰ ਰਸਮੀ ਰੂਪ ਦੇਣ ਲਈ ਉਦਯਮ ਪੋਰਟਲ ’ਤੇ ਰਜਿਸਟਰੇਸ਼ਨ ਦੇ ਮਹੱਤਵ ਬਾਰੇ ਖ਼ਾਸ ਤੌਰ ’ਤੇ ਦੱਸਿਆ ਗਿਆ, ਜਦਕਿ ਮੌਜ਼ੂਦਾ ਉੱਦਮੀਆਂ ਨੂੰ ਵੈਂਡਰ ਰਜਿਸਟਰੇਸ਼ਨ ਦੀ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼, ਸੀਪੀਐਸਈ ਵੱਲੋਂ ਖ਼ਰੀਦੀਆਂ ਜਾਣ ਵਾਲੀਆਂ ਵਸਤਾਂ, ਈ-ਟੈਂਡਰਿੰਗ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ, ਕਰਜ਼ਾ ਸਹੂਲਤ ਦੇ ਵਿਕਲਪਾਂ ਅਤੇ ਕਾਰੋਬਾਰ ਦੇ ਵਿਸਥਾਰ ਤੇ ਸਥਿਰਤਾ ਨੂੰ ਸਹਾਰਾ ਦੇਣ ਲਈ ਬੈਂਕਾਂ ਰਾਹੀਂ ਉਪਲਬਧ ਸਬਸਿਡੀ ਦੇ ਹਿੱਸਿਆਂ ਬਾਰੇ ਡੂੰਘੀ ਜਾਣਕਾਰੀ ਦਿੱਤੀ ਗਈ। ਫ਼ਿਰੋਜ਼ਪੁਰ ਜ਼ਿਲ੍ਹੇ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ 100 ਤੋਂ ਵੱਧ ਮੌਜ਼ੂਦਾ ਅਤੇ ਚਾਹਵਾਨ ਐੱਸਸੀ-ਐਸਟੀ ਉੱਦਮੀਆਂ ਨੇ ਇਸ ਸਮਾਗਮ ਵਿਚ ਭਾਗ ਲਿਆ। ਇਸ ਪ੍ਰੋਗਰਾਮ ਦੀ ਸ਼ੋਭਾ ਸਾਹਿਲ ਸ਼ਰਮਾ, ਸੀਨੀਅਰ ਟਰੇਨਰ, ਜੈੱਮ-ਚੰਡੀਗੜ ਆਲੋਕ ਮਿਸ਼ਰਾ, ਸਹਾਇਕ ਮੈਨੇਜਰ, ਐਨਐਫਐਲ-ਨੰਗਲ ਰਾਹੁਲ ਸਿੰਘ, ਡਿਪੂ ਮੈਨੇਜਰ, ਐੱਫਸੀਆਈ-ਫ਼ਿਰੋਜ਼ਪੁਰ ਅਨਮੋਲ ਦੀਪਕ, ਸੀਨੀਅਰ ਡੀਐੱਮਐੱਮ, ਉੱਤਰੀ ਰੇਲਵੇ, ਫ਼ਿਰੋਜ਼ਪੁਰ ਚਰਣਿਆ ਅੰਬਾਤੀ, ਡੀਜੀਐਮ, ਪਾਵਰਗ੍ਰਿਡ-ਜੰਮੂ ਪ੍ਰਤੀਕ ਕਟਾਰੀਆ ਅਤੇ ਹਰਸ਼ ਧਵਨ, ਫੈਕਲਟੀ, ਆਰਸੇਟੀ-ਫ਼ਿਰੋਜ਼ਪੁਰ ਨੇ ਆਪਣੀ ਹਾਜ਼ਰੀ ਲਗਾਈ।