ਨਗਰ ਕੌਂਸਲ ਜ਼ੀਰਾ ਨੇ ਸੜਕਾਂ ਤੋਂ ਨਾਜਾਇਜ ਕਬਜ਼ੇ ਹਟਵਾਏ ਨਗਰ ਕੌਂਸਲ ਜ਼ੀਰਾ ਵੱਲੋਂ ਸੜਕਾਂ ਤੋਂ ਨਜਾਇਜ ਕਬਜੇ ਹਟਾਏ ਗਏ
Publish Date: Wed, 30 Sep 2026 04:40 PM (IST)
Updated Date: Wed, 30 Sep 2026 04:42 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ,ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਦੇ ਆਦੇਸ਼ਾਂ ਤੇ ਸੈਨੀਟੇਸ਼ਨ ਸੁਪਰਡੈਂਟ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀਆਂ ਸੜਕਾਂ ਤੋਂ ਨਜਾਇਜ ਕਬਜੇ ਹਟਾਏ ਗਏ। ਇਸ ਕਾਰਵਾਈ ਦੌਰਾਨ ਨਗਰ ਕੌਂਸਲ ਦੀ ਟੀਮ ਨੇ ਸੜਕਾਂ ਅਤੇ ਫੁੱਟਪਾਥਾਂ ’ਤੇ ਕੀਤੇ ਗਏ ਅਵੈਧ ਕਬਜਿਆਂ ਨੂੰ ਹਟਵਾਇਆ। ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ ਨੇ ਕਿਹਾ ਕਿ ਇਹ ਮੁਹਿੰਮ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ, ਪੈਦਲ ਚੱਲਣ ਵਾਲਿਆਂ ਨੂੰ ਸੁਵਿਧਾ ਦੇਣ ਅਤੇ ਸੜਕਾਂ ’ਤੇ ਜਾਮ ਦੀ ਸਮੱਸਿਆ ਘਟਾਉਣ ਲਈ ਚਲਾਈ ਗਈ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਸੜਕਾਂ ’ਤੇ ਕਬਜਾ ਨਾ ਕਰਨ ਅਤੇ ਆਪਣਾ ਸਮਾਨ ਨਿਰਧਾਰਿਤ ਥਾਂ ’ਤੇ ਹੀ ਰੱਖਣ।ਇਸ ਮੌਕੇ ਸਫਾਈ ਕਰਮਚਾਰੀ ਸ਼ੰਮੀ, ਬਲਵੰਤ ਸਿੰਘ, ਸੰਜੇ ਆਦਿ ਵੱਲੋਂ ਦੁਕਾਨਾਂ ਅੱਗੋਂ ਬੋਰਡ ਆਦਿ ਸਮਾਨ ਹਟਾ ਕੇ ਟਰਾਲੀ ਰਾਹੀਂ ਨਗਰ ਕੌਂਸਲ ਦਫਤਰ ਪਹੁੰਚਾਇਆ। ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਨਜਾਇਜ ਕਬਜੇ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਸਥਾਨਕ ਲੋਕਾਂ ਨੇ ਕਾਰਵਾਈ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਆਵਾਜਾਈ ਬਿਹਤਰ ਹੋਵੇਗੀ।ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਕਰਮਚਾਰੀ ਦਮਨ ਸ਼ਰਮਾ,ਰੋਹਿਤ ਕੁਮਾਰ, ਸ਼ਮਸ਼ੇਰ ਸਿੰਘ, ਸੁਖਚੈਨ ਸਿੰਘ, ਆਕਾਸ਼ਦੀਪ, ਰਾਹੁਲ, ਅੰਮ੍ਰਿਤਪਾਲ ਭੁੱਲਰ ਆਦਿ ਹਾਜ਼ਰ ਸਨ ।