ਨਵੇਂ ਸੈਸ਼ਨ ਦੇ ਆਰੰਭ ’ਤੇ ਡੀਸੀ ਮਾਡਲ ਸਕੂਲ ’ਚ ਮਾਤਾ ਦੀ ਚੌਕੀ ਲਗਾਈ
ਨਵੇਂ ਸੈਸ਼ਨ ਦੇ ਆਰੰਭ ’ਤੇ ਡੀਸੀ ਮਾਡਲ ਸਕੂਲ ਵਿਚ ਮਾਤਾ ਦੀ ਚੌਂਕੀ ਦਾ ਆਯੋਜਨ
Publish Date: Wed, 25 Mar 2026 05:43 PM (IST)
Updated Date: Wed, 25 Mar 2026 05:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ’ਤੇ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਸਟਾਫ਼ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲੈ ਕੇ ਮਾਂ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਚੇਅਰਪਰਸਨ ਕਾਂਤਾ ਗੁਪਤਾ, ਸੀਈਓ ਡਾ. ਅਨਿਰੁਧ ਗੁਪਤਾ ਅਤੇ ਸੀਨੀਅਰ ਡਾਇਰੈਕਟਰ ਡਾ. ਰਾਗਿਨੀ ਗੁਪਤਾ ਵੱਲੋਂ ਵਿਧੀਵਤ ਪੂਜਾ ਕੀਤੀ ਗਈ। ਸਕੂਲ ਦੇ ਮਾਣੇਕਸ਼ਾ ਹਾਲ ਵਿਚ ਆਯੋਜਿਤ ਇਸ ਧਾਰਮਿਕ ਪ੍ਰੋਗਰਾਮ ਵਿਚ ਗਣੇਸ਼ ਵੰਦਨਾ ਅਤੇ ਮਾਤਾ ਦੀਆਂ ਭੇਟਾਂ ਤੋਂ ਇਲਾਵਾ ਸਕੂਲ ਦੀ ਸੰਗੀਤ ਟੀਮ ਵੱਲੋਂ ਮਾਤਾ ਦੇ ਭਜਨ ਸੁਣਾ ਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਵਿਚ ਹਰ ਤਿਉਹਾਰ ਨੂੰ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਅਜਿਹੇ ਤਿਉਹਾਰ ਸਾਨੂੰ ਆਪਸੀ ਪਿਆਰ, ਭਾਈਚਾਰੇ ਅਤੇ ਸਦਭਾਵਨਾ ਨਾਲ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅੰਤ ਵਿਚ ਮਾਤਾ ਦੀ ਆਰਤੀ ਤੋਂ ਬਾਅਦ ਕੰਨਿਆ ਪੂਜਨ ਕਰਦੇ ਹੋਏ ਨਾਰੀ ਸ਼ਕਤੀਕਰਨ ਦਾ ਸੰਦੇਸ਼ ਦਿੱਤਾ ਗਿਆ। ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ ਅਤੇ ਹੈੱਡ ਮਿਸਟਰੈਸ ਰਿਤਿਕਾ ਸੋਨੀ ਨੇ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ਵਿਚ ਬੱਚਿਆਂ ਨੂੰ ਅੱਗੇ ਰੱਖਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ੍ਹਾਂ ਦੱਸਿਆ ਕਿ ਅਟਲ ਟਿੰਕਰਿੰਗ ਲੈਬ ਵਿਚ ਵਿਦਿਆਰਥੀ ਆਏ ਦਿਨ ਨਵੀਆਂ ਕਾਢਾਂ ਕੱਢ ਰਹੇ ਹਨ।