- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੋਗ ਚੈਂਪੀਅਨਸ਼ਿਪ ਵਿਚ 80 ਤੋਂ ਵੱਧ ਖਿਡਾਰੀਆਂ ਨੇ ਦਿਖਾਇਆ ਦਮ, ਜੇਤੂਆਂ ਨੇ ਬਿਖੇਰਿਆ ਪ੍ਰਤਿਭਾ ਦਾ ਜਲਵਾ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਯੋਗ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਨਾਲ ਡਿਸਟ੍ਰਿਕਟ ਯੋਗਾ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਐਤਵਾਰ ਨੂੰ ਜ਼ਿਲ੍ਹਾ ਪੱਧਰੀ 8ਵੀਂ ਯੋਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਆਯੋਜਿਤ ਇਸ ਚੈਂਪੀਅਨਸ਼ਿਪ ਵਿਚ 80 ਤੋਂ ਵੱਧ ਯੋਗ ਪ੍ਰੇਮੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਮੁਕਾਬਲੇ ਵਿਚ ਭਾਗੀਦਾਰਾਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਯੋਗਾਸਨ ਦੀ ਸ਼ਾਨਦਾਰ ਪੇਸ਼ਕਾਰੀ ਦੇ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਡਾ. ਅਨਿਰੁਧ ਗੁਪਤਾ ਦੀ ਅਗਵਾਈ ਵਿਚ ਆਯੋਜਿਤ ਚੈਂਪੀਅਨਸ਼ਿਪ ਦੀ ਸ਼ੁਰੂਆਤ ਜੋਤ ਜਗਾ ਕੇ ਹੋਈ ਅਤੇ ਭਾਗੀਦਾਰਾਂ ਨੇ ਯੋਗਾਸਨ ਦੇ ਮਾਧਿਅਮ ਰਾਹੀਂ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ। ਜਨਰਲ ਸਕੱਤਰ ਡਾ. ਗੁਰਨਾਮ ਸਿੰਘ ਫਰਮਾਹ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਢੀਂਗਰਾ ਪਾਰਕ ਦੇ ਸੰਸਥਾਪਕ ਰਾਜਿੰਦਰ ਸ਼ਰਮਾ, ਐਡਵੋਕੇਟ ਅਸ਼ਵਨੀ ਸ਼ਰਮਾ, ਡਾ. ਕੇਸੀ ਅਰੋੜਾ, ਅਰੁਣ ਛਾਰੀਆ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਮੁਕਾਬਲੇ ਵਿਚ ਜੱਜ ਦੀ ਭੂਮਿਕਾ ਦੇਵਰਾਜ ਖੁੱਲਰ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਰੋਸ਼ਨ ਬਜਾਜ, ਕੁਲਜੀਤ ਸਿੰਘ, ਬੀਰ ਸਿੰਘ, ਅਮਰਿੰਦਰ ਸਿੰਘ ਫਰਮਾਹ, ਪੂਜਾ ਚੰਨ, ਸੰਜਨੀ ਅਗਰਵਾਲ, ਗੁਰਦੇਵ ਸਿੰਘ, ਰੇਖਾ ਆਰਿਆ, ਵਿਸ਼ਵ ਬੰਧੂ ਨੇ ਨਿਭਾਈ। ਮੰਚ ਦਾ ਸੰਚਾਲਨ ਵਿਸ਼ਵਬੰਧੂ ਆਰਿਆ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਯਾਚਨਾ ਚਾਵਲਾ, ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਵਿਕਰਮਾਦਿਤਿਆ ਸ਼ਰਮਾ, ਹੀਨਾ ਅਰੋੜਾ ਤੋਂ ਇਲਾਵਾ ਸੀਨੀਅਰ ਹੈੱਡ ਸਪੋਰਟਸ ਅਭਿਸ਼ੇਕ ਮਦਾਨ, ਯੋਗ ਅਧਿਆਪਕ ਕਮਲਜੀਤ ਸਿੰਘ, ਗੌਰਵ ਸ਼ਰਮਾ ਸਮੇਤ ਹੋਰ ਹਾਜ਼ਰ ਸਨ। ਇਨ੍ਹਾਂ ਕਰਵਾਏ ਮੁਕਾਬਲਿਆਂ ਵਿਚ ਗੁਰਨਾਮ ਸਿੰਘ ਫਰਮਾਹ ਨੇ ਦੱਸਿਆ ਕਿ 8-10 ਸਾਲ ਬਾਲਕ ਵਰਗ ’ਚ ਦਾਸ ਐਂਡ ਬ੍ਰਾਊਨ ਸਕੂਲ ਦੇ ਸਾਵਿਰ ਬਾਗੀ ਨੇ ਪਹਿਲਾ, ਮਾਧਵ ਨੇ ਦੂਜਾ ਅਤੇ ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਦ੍ਰਿਸ਼ਟਾਂਤ ਨੇ ਤੀਜਾ ਸਥਾਨ ਹਾਸਲ ਕੀਤਾ। 8-10 ਸਾਲ ਬਾਲਿਕਾ ਵਰਗ ’ਚ ਦਾਸ ਐਂਡ ਬ੍ਰਾਊਨ ਸਕੂਲ ਦੀ ਰਾਜਮੀਤ ਕੌਰ ਪਹਿਲੇ, ਜਾਸਮੀਨ ਕੌਰ ਦੂਜੇ ਅਤੇ ਜੈਸਰੀਨ ਕੌਰ ਤੀਜੇ ਸਥਾਨ ’ਤੇ ਰਹੀ। 10-12 ਸਾਲ ਬਾਲਕ ਵਰਗ ’ਚ ਦੂਨ ਜੂਨੀਅਰ ਸਕੂਲ ਦੇ ਯਸ਼ ਨੇ ਪਹਿਲਾ, ਦਾਸ ਐਂਡ ਬ੍ਰਾਊਨ ਸਕੂਲ ਦੇ ਗੁਰਸਵਰੂਪ ਨੇ ਦੂਜਾ ਅਤੇ ਨਿਤਾਸ਼ ਚੋਪੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 10-12 ਸਾਲ ਬਾਲਿਕਾ ਵਰਗ ’ਚ ਸੈਂਟ ਜੋਸਫ਼ ਕਾਨਵੇਂਟ ਸਕੂਲ ਦੀ ਵੰਸ਼ਿਕਾ ਪਹਿਲੇ, ਗੌਰਮਿੰਟ ਮਿਡਲ ਸਕੂਲ ਲੋਹਗੜ੍ਹ ਦੀ ਰਮਨਦੀਪ ਦੂਜੇ ਅਤੇ ਦਾਸ ਐਂਡ ਬ੍ਰਾਊਨ ਸਕੂਲ ਦੀ ਦੀਆ ਤੀਜੇ ਸਥਾਨ ’ਤੇ ਰਹੀ। 12-14 ਸਾਲ ਬਾਲਿਕਾ ਵਰਗ ’ਚ ਦੂਨ ਜੂਨੀਅਰ ਸਕੂਲ ਦੀ ਸਾਵੀ ਸ਼ਰਮਾ ਨੇ ਪਹਿਲਾ, ਡੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਦੀ ਸਰਗੁਨ ਨੇ ਦੂਜਾ ਅਤੇ ਗੌਰਮਿੰਟ ਮਿਡਲ ਸਕੂਲ ਲੋਹਗੜ੍ਹ ਦੀ ਤਜਿੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 14-16 ਸਾਲ ਬਾਲਿਕਾ ਵਰਗ ’ਚ ਗੌਰਮਿੰਟ ਮਿਡਲ ਸਕੂਲ ਲੋਹਗੜ੍ਹ ਦੀ ਹਰਲੀਨ ਕੌਰ ਨੇ ਪਹਿਲਾ, ਡੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਦੀ ਗੁਰਲਭ ਕੌਰ ਨੇ ਦੂਜਾ ਅਤੇ ਭੂਮਿਕਾ ਨੇ ਤੀਜੇ ਸਥਾਨ ’ਤੇ ਕਬਜ਼ਾ ਕੀਤਾ। 18-21 ਸਾਲ ਬਾਲਿਕਾ ਵਰਗ ’ਚ ਗੌਰਮਿੰਟ ਸਕੂਲ ਮੋਹਕਮ ਖਾਨ ਵਾਲਾ ਦੀ ਪ੍ਰਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 35-45 ਸਾਲ ਮਹਿਲਾ ਸ਼੍ਰੇਣੀ ’ਚ ਸੋਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ। 45 ਸਾਲ ਤੋਂ ਵੱਧ ਮਹਿਲਾ ਵਰਗ ’ਚ ਮਮਤਾ ਪਹਿਲੇ ਅਤੇ ਪੂਜਾ ਦੂਜੇ ਸਥਾਨ ’ਤੇ ਰਹੀ। 45 ਸਾਲ ਤੋਂ ਵੱਧ ਪੁਰਸ਼ ਵਰਗ ’ਚ ਵੀਰ ਸਿੰਘ ਪਹਿਲੇ, ਕੁਲਜੀਤ ਸਿੰਘ ਦੂਜੇ ਅਤੇ ਰੋਸ਼ਨ ਲਾਲ ਬਜਾਜ ਤੇ ਪ੍ਰਦੀਪ ਕੁਮਾਰ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਮੁਕਾਬਲੇ ਦੇ ਸਫਲ ਆਯੋਜਨ ’ਤੇ ਪ੍ਰਬੰਧਕਾਂ ਨੇ ਸਾਰੇ ਭਾਗੀਦਾਰਾਂ, ਕੋਚਾਂ ਅਤੇ ਮਾਪਿਆਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਆਗਾਮੀ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਐਸੋਸੀਏਸ਼ਨ ਵੱਲੋਂ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ।