ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਵੱਡੀ ਛਾਪੇਮਾਰੀ, 9 ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਬਰਾਮਦ; ਪ੍ਰਸ਼ਾਸਨ 'ਚ ਮਚੀ ਤਰਥੱਲੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਮਿਤੀਆਂ ਨੂੰ 9 ਹਵਾਲਾਤੀਆਂ ਕੋਲੋਂ 9 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੇ ਪੱਤਰਾਂ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਪੰਜਾਬ ਪ੍ਰੀਜ਼ਨਜ਼ ਅਤੇ ਕੋਰੈਕਸ਼ਨ ਸਰਵਿਸਜ਼ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੇ ਗਏ ਸਰਕਾਰੀ ਪੱਤਰਾਂ ਅਨੁਸਾਰ ਤਲਾਸ਼ੀ ਦੌਰਾਨ ਵੱਖ-ਵੱਖ ਦਿਨਾਂ ਵਿਚ ਹਵਾਲਾਤੀਆਂ ਕੋਲੋਂ ਕੀ-ਪੈਡ ਅਤੇ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਕੀਤੇ ਗਏ।
Publish Date: Sun, 23 Aug 2026 03:52 PM (IST)
Updated Date: Sun, 23 Aug 2026 04:16 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਮਿਤੀਆਂ ਨੂੰ 9 ਹਵਾਲਾਤੀਆਂ ਕੋਲੋਂ 9 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੇ ਪੱਤਰਾਂ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਪੰਜਾਬ ਪ੍ਰੀਜ਼ਨਜ਼ ਅਤੇ ਕੋਰੈਕਸ਼ਨ ਸਰਵਿਸਜ਼ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੇ ਗਏ ਸਰਕਾਰੀ ਪੱਤਰਾਂ ਅਨੁਸਾਰ ਤਲਾਸ਼ੀ ਦੌਰਾਨ ਵੱਖ-ਵੱਖ ਦਿਨਾਂ ਵਿਚ ਹਵਾਲਾਤੀਆਂ ਕੋਲੋਂ ਕੀ-ਪੈਡ ਅਤੇ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਕੀਤੇ ਗਏ।
ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਮਿਤੀ 7 ਅਗਸਤ 2026 ਨੂੰ ਹਵਾਲਾਤੀ ਕਰਮਜੀਤ ਸਿੰਘ ਉਰਫ਼ ਕੈਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਭਾਖੜਾ, ਥਾਣਾ ਸਦਰ ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ। ਮਿਤੀ 10 ਅਗਸਤ 2026 ਨੂੰ ਹਵਾਲਾਤੀ ਲਵਪ੍ਰੀਤ ਉਰਫ਼ ਲੱਭੂ ਪੁੱਤਰ ਮੀਤਾ ਸਿੰਘ ਵਾਸੀ ਮਹਿਮੂਦ ਕੇ ਮਹਿਲ ਹਿਠਾੜ ਉਰਫ ਮੱਬੋ ਕੇ ਕੋਲੋਂ 1 ਟੱਚ ਮੋਬਾਇਲ ਫੋਨ ਮਿਲਿਆ। ਮਿਤੀ 12 ਅਗਸਤ 2026 ਨੂੰ ਹਵਾਲਾਤੀ ਵਿਕਰਮ ਸਿੰਘ ਉਰਫ਼ ਵਿੱਕੀ ਪੁੱਤਰ ਮਹਿੰਦਰ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਥਾਣਾ ਮਮਦੋਟ ਕੋਲੋਂ 1 ਟੱਚ ਫੋਨ ਅਤੇ ਹਵਾਲਾਤੀ ਅਮਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪੀਰ ਮੁਹੰਮਦ, ਥਾਣਾ ਮਖੂ ਕੋਲੋਂ 1 ਮੋਬਾਈਲ ਫੋਨ ਬਰਾਮਦ ਕੀਤਾ ਗਿਆ।
ਜੇਲ੍ਹ ਅਧਿਕਾਰੀ ਨੇ ਦੱਸਿਆ ਕਿ 15 ਅਗਸਤ 2026 ਨੂੰ ਹਵਾਲਾਤੀ ਪ੍ਰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਸੀ ਬਹਾਵਲ, ਥਾਣਾ ਸਦਰ ਅਬੋਹਰ ਕੋਲੋਂ 1 ਟੱਚ ਸਕਰੀਨ ਫੋਨ ਅਤੇ ਹਵਾਲਾਤੀ ਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹੀਰਾ ਨਗਰ, ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ। ਮਿਤੀ 18 ਅਗਸਤ 2026 ਨੂੰ ਹਵਾਲਾਤੀ ਜਸਕਰਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਵਾਸੀ ਚੂਹੜੀ ਵਾਲਾ, ਥਾਣਾ ਸਦਰ ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਮਿਤੀ 19 ਅਗਸਤ 2026 ਨੂੰ ਹਵਾਲਾਤੀ ਕਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਝੋਕ ਹਰੀਹਰ, ਥਾਣਾ ਕੁੱਲਗੜ੍ਹੀ ਕੋਲੋਂ 1 ਮੋਬਾਇਲ ਫੋਨ ਅਤੇ ਹਵਾਲਾਤੀ ਸ਼ੁਭਮ ਕੁਮਾਰ ਉਰਫ਼ ਮਿਸ਼ਰੀ ਪੁੱਤਰ ਮਿਸ਼ਰੀ ਲਾਲ ਵਾਸੀ ਗਵਾਲ ਟੋਲੀ, ਫਿਰੋਜ਼ਪੁਰ ਕੈਂਟ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ।