ਪਿੰਡਾਂ ਦਾ ਸਰਬਪੱਖੀ ਵਿਕਾਸ ਸਰਕਾਰ ਦੀਆਂ ਮੁੱਖ ਤਰਜੀਹਾਂ ’ਚ ਸ਼ਾਮਲ : ਵਿਧਾਇਕ ਭੁੱਲਰ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ 45 ਪਿੰਡਾਂ ਨੂੰ 2 ਕਰੋੜ 17 ਲੱਖ ਦੇ ਚੈੱਕ ਵੰਡੇ
Publish Date: Wed, 12 Aug 2026 07:19 PM (IST)
Updated Date: Wed, 12 Aug 2026 07:20 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ 45 ਪਿੰਡਾਂ ਨੂੰ 2 ਕਰੋੜ 17 ਲੱਖ 12 ਹਜ਼ਾਰ ਰੁਪਏ ਦੀ ਤੀਜੀ ਕਿਸ਼ਤ ਦੇ ਚੈੱਕ ਪ੍ਰਦਾਨ ਕੀਤੇ ਗਏ। ਇਸ ਰਾਸ਼ੀ ਦੇ ਜਾਰੀ ਹੋਣ ਨਾਲ ਵੱਖ-ਵੱਖ ਪਿੰਡਾਂ ਵਿੱਚ ਲੋੜ ਅਨੁਸਾਰ ਵਿਕਾਸ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਦਾ ਰਾਹ ਪੱਧਰਾ ਹੋਇਆ ਹੈ। ਵਿਧਾਇਕ ਭੁੱਲਰ ਨੇ ਕਿਹਾ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਸਰਕਾਰ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਲ ਹੈ। ਪੇਂਡੂ ਇਲਾਕਿਆਂ ਵਿੱਚ ਸੜਕਾਂ, ਗਲੀਆਂ, ਨਾਲੀਆਂ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਕਾਹਨ ਚੰਦ ਵਾਲਾ, ਕਾਲੂ ਵਾਲਾ, ਅਲੀ ਵਾਲਾ, ਸੁਲਤਾਨ ਵਾਲਾ, ਕਮਾਲਾ ਬੋਦਲਾ, ਗੋਬਿੰਦ ਨਗਰ, ਬਸਤੀ ਭਾਨ ਸਿੰਘ, ਝੁੱਗੇ ਕੇਸਰ ਸਿੰਘ, ਬਾਰੇ ਕੇ ਖੱਬਾ, ਕੁੰਡੇ, ਨਿਹਾਲੇ ਵਾਲਾ, ਭੱਲਾ ਮੇਘਾ, ਲੱਡੂਵਾਲਾ, ਬਸਤੀ ਮੱਖਣ ਸਿੰਘ, ਨਿਹਾਲਾ ਲਵੇਰਾ, ਦੁੱਲਾ ਸਿੰਘ ਵਾਲਾ, ਕਾਮਲ ਵਾਲਾ ਖੁਰਦ, ਦੌਲਤਪੁਰਾ, ਸਾਂਦਾ ਮੌਜਾ, ਪੀਰਾਂ ਵਾਲਾ ਅਤੇ ਨਿੱਕਾ ਸੋਢੇ ਵਾਲਾ ਸਮੇਤ 45 ਪਿੰਡਾਂ ਨੂੰ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਰੱਜੀ ਵਾਲਾ, ਹਸਤੀ ਵਾਲਾ, ਬੱਗੇ ਕੇ ਪਿੱਪਲ, ਬੱਗੇ ਕੇ ਖੁਰਦ, ਨੱਥੂ ਵਾਲਾ, ਬਸਤੀ ਖੇਮਕਰਨ, ਦੁਲਚੀ ਕੇ, ਬੰਡਾਲਾ, ਖੁਸ਼ਹਾਲ ਸਿੰਘ ਵਾਲਾ, ਬਸਤੀ ਪ੍ਰੀਤਮ ਸਿੰਘ, ਖਾਨੇ ਕੇ ਅਹਿਲ, ਬੱਗੇ ਵਾਲਾ, ਕਮਾਲੇ ਵਾਲਾ-59, ਝੁੱਗੇ ਹਜ਼ਾਰਾ ਸਿੰਘ, ਭੱਖੜਾ, ਟੇਂਡੀ ਵਾਲਾ, ਖੁੰਦਰ ਗੱਟੀ, ਝੁੱਗੇ ਚੀਨੇ ਸਿੰਘ ਵਾਲਾ, ਚੂਰੀ ਵਾਲਾ, ਬਸਤੀ ਵਕੀਲਾਂ ਵਾਲੀ, ਪੀਰ ਇਸਮਾਈਲ ਖਾਨ, ਹੁਸੈਨੀਵਾਲਾ, ਬਘੇਲ ਸਿੰਘ ਵਾਲਾ ਅਤੇ ਹੋਰ ਪਿੰਡਾਂ ਵਿੱਚ ਵੀ ਇਹ ਰਾਸ਼ੀ ਵਿਕਾਸ ਕੰਮਾਂ ਲਈ ਖਰਚ ਕੀਤੀ ਜਾਵੇਗੀ।ਵਿਧਾਇਕ ਨੇ ਕਿਹਾ ਕਿ ਜਾਰੀ ਕੀਤੇ ਫੰਡਾਂ ਨਾਲ ਪਿੰਡਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਵਿਕਾਸ ਸਬੰਧੀ ਲੋੜਾਂ ਨੂੰ ਪੂਰਾ ਕਰਨ ਵਿਚ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਕਾਸ ਦਾ ਸਿਲਸਿਲਾ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਨੇਕ ਪ੍ਰਤਾਪ ਸਿੰਘ, ਰਾਜ ਬਹਾਦੁਰ ਸਿੰਘ, ਹਿਮਾਂਸ਼ੂ ਠੱਕਰ, ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ, ਹਰਮੀਤ ਸਿੰਘ ਖਾਈ, ਸੁੁਖਚੈਨ ਸਿੰਘ ਖਾਈ, ਮੇਜਰ ਸਿੰਘ ਕੌਂਸਲਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।