ਨਗਰ ਕੌਂਸਲ ਨੇ ਚਲਾਈ ਮੈਗਾ ਕਲੀਨਲੀਨੈਸ ਡਰਾਈਵ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਚਲਾਇਆ ਗਿਆ ਮੈਗਾ ਕਲੀਨਲੀਨੈਸ ਡਰਾਈਵ
Publish Date: Fri, 20 Nov 2026 05:52 PM (IST)
Updated Date: Sat, 21 Nov 2026 04:01 AM (IST)
ਫਿਰੋਜ਼ਪੁਰ ਸ਼ਹਿਰ ਨੂੰ ਦਾਖਲ ਹੋਣ ਵਾਲੀਆਂ 5 ਲਿੰਕ ਸੜਕਾਂ ਦੀ ਕਰਵਾਈ ਗਈ ਮੁਕੰਮਲ ਸਫਾਈ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਗਾਰਬੇਜ਼ ਫਰੀ ਫੈਸਟੀਵਲ 2026 ਮੁਹਿੰਮ ਤਹਿਤ ਅੱਜ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਨਗਰ ਕੌਂਸਲ ਫਿਰੋਜਪੁਰ ਦੇ ਪ੍ਰਧਾਨ ਅਸ਼ੋਕ ਸਚਦੇਵਾ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਕ੍ਰਿਸ਼ਨਾ ਪਾਲ ਰਾਜਪੂਤ ਦੀ ਅਗਵਾਈ ਹੇਠ ਕਾਰਜ ਸਾਧਕ ਅਫਸਰ ਮਨਿੰਦਰ ਪਾਲ ਦੀ ਅਗਵਾਈ ਹੇਠ ਅਤੇ ਸੁਪਰਡੈਂਟ ਸੁਖਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਫਿਰੋਜ਼ਪੁਰ ਸ਼ਹਿਰ ਵਿਖੇ ਸਪੈਸ਼ਲ ਮੈਗਾ ਕਲੀਨਿੰਗ ਡਰਾਈਵ ਰਾਹੀ ਫਿਰੋਜ਼ਪੁਰ ਸ਼ਹਿਰ ਦੀਆਂ 5 ਵੱਡੀਆਂ ਐਂਟਰੀਆਂ ਦੀ ਸਫਾਈ ਕਰਵਾਈ ਗਈ। ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇਸ ਸਪੈਸ਼ਲ ਕਲੀਨਿੰਗ ਡਰਾਇਵ ਦੌਰਾਨ 5 ਏਰੀਏ ਨਿਰਧਾਰਿਤ ਕੀਤੇ ਗਏ। ਇਸ ਡਰਾਇਵ ਦੌਰਾਨ ਸ਼ਹੀਦ ਊਧਮ ਸਿੰਘ ਚੌਂਕ ਤੋ ਲੈ ਕੇ ਬਸਤੀ ਨਿਜ਼ਾਮਦੀਨ ਵਾਲੀ, ਮੱਖੂ ਗੇਟ ਤੋਂ ਗਣੇਸ਼ ਕਲੋਨੀ, ਮੁਲਤਾਨੀ ਗੇਟ ਤੋਂ ਬਸਤੀ ਬੋਰੀਆਂ ਵਾਲੀ, ਖਾਈ ਅੱਡਾ ਫਾਟਕ ਤੋਂ ਪੈਟਰੋਲ ਪੰਪ, ਸ਼ਿਵਾਲਾ ਮੰਦਿਰ ਰੋਡ ਤੋਂ ਫਿਰੋਜ਼ਪੁਰ ਦੀ ਹਦੂਦ ਤੱਕ ਮੁਕੰਮਲ ਰੂਪ ਵਿੱਚ ਸਫਾਈ ਕਰਵਾਈ ਗਈ। ਇਹ ਡਰਾਈਵ ਸਵੇਰ 9 ਵਜ਼ੇ ਤੋਂ ਦੁਪਹਿਰ 1 ਵਜੇ ਤੱਕ ਚਲਾਈ ਗਈ। ਇਸ ਡਰਾਇਵ ਦੌਰਾਨ 5 ਵੱਡੇ ਜੀ.ਵੀ.ਪੀ ਤੋਂ ਇਲਾਵਾ ਸਾਰੀਆਂ ਸੜਕਾਂ ਨੂੰ ਸਾਫ ਕਰਵਾਉਣ ਉਪਰੰਤ ਪਾਣੀ ਦਾ ਛਿੜਕਾਵ ਕਰਵਾਇਆ ਗਿਆ। ਇਸ ਮੌਕੇ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਿਤੀ 23 ਅਕਤੂਬਰ 2026 ਤੋਂ ਚਲਾਈ ਜਾ ਰਹੀ ਗਾਰਬੇਜ਼ ਫਰੀ ਫੈਸਟੀਵਲ ਮੁਹਿਮ ਤਹਿਤ ਅੱਜ ਸ਼ਹਿਰ ਨੂੰ ਦਾਖਲ ਹੋਣ ਵਾਲੀਆਂ ਮੇਨ 5 ਐਂਟਰੀਆਂ ਦੀ ਮੁਕੰਮਲ ਰੂਪ ਵਿਚ ਸਫਾਈ ਕਰਵਾਈ ਇਸ ਸਫਾਈ ਦੌਰਾਨ ਉਨ੍ਹਾਂ ਵੱਲੋਂ 80 ਸਫਾਈ ਕਰਮਚਾਰੀਆਂ, 10 ਸੁਪਰਵਾਈਜ਼ਰ, 10 ਨੋਡਲ ਅਫਸਰ, 12 ਪ੍ਰੋਗਰਾਮ ਕੋਆਰਡੀਨੇਟਰ ਮੋਟੀਵੇਟਰ ਅਤੇ ਵੱਖ ਵੱਖ ਸਕੂਲ ਦੇ ਵਿਦਿਆਰਥੀ ਐੱਨਸੀਸੀ ਦੇ ਵਲੰਟੀਅਰ ਤੇ ਐੱਨਐੱਸ.ਐੱਸ ਦੇ ਵਲੰਟੀਅਰ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਆਰ.ਐੱਸ.ਡੀ ਰਾਜ ਰਤਨ ਸਕੂਲ ਐੱਚ.ਐੱਮ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੇ ਭਾਗ ਲਿਆ। ਇਸ ਡਰਾਈਵ ਦੌਰਾਨ ਸੈਨੀਟੇਸ਼ਨ ਟੀਮ ਦੇ ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਸੁਮਨ ਰਾਣੀ, ਸਿਮਰਨਜੀਤ ਸਿੰਘ ਅਤੇ ਮੋਟੀਵੇਟਰਾਂ ਵੱਲੋਂ ਆਪਣੇ ਨਿਰਧਾਰਿਤ ਡਿਊਟੀ ਵਾਲੇ ਸਥਾਨਾਂ ਤੇ ਕੂੜਾ ਬਾਹਰ ਨਾਂ ਸੁੱਟਣ ਸਬੰਧੀ ਪ੍ਰੇਰਿਤ ਕੀਤਾ ਗਿਆ। ਕੁਝ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਸੁਪਰਡੈਂਟ ਸੁਖਪਾਲ ਸਿੰਘ ਅਤੇ ਸੈਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਵੱਲੋਂ ਕੂੜਾ ਬਾਹਰ ਸੁੱਟਣ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਗਏ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਕੱਚਰਾ ਮੁਕਤ ਤਿਉਹਾਰ ਮੁਹਿੰਮ ਨੂੰ 1 ਮਹੀਨੇ ਲਈ ਚਲਾਇਆ ਗਿਆ ਸੀ। ਜੋ ਕਿ ਦਿਵਾਲੀ ਤੋਂ 15 ਦਿਨ ਪਹਿਲਾਂ ਤੇ ਦੀਵਾਲੀ ਤੋਂ 15 ਦਿਨ ਬਆਦ ਤੱਕ ਚੱਲਣੀ ਹੈ। ਇਸ ਮੁਹਿੰਮ ਤਹਿਤ ਪਹਿਲਾਂ ਵੀ ਫਿਰੋਜ਼ਪੁਰ ਸ਼ਹਿਰ ਵਿਖੇ ਰੋਜ਼ਾਨਾਂ ਪੱਧਰ ਤੇ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆਂ ਅੰਦਰ ਸਪੈਸ਼ਲ ਕਲੀਨਿੰਗ ਡਰਾਇਵ ਤਹਿਤ ਸਾਫ-ਸਫਾਈ ਕਰਵਾਈ ਜਾ ਰਹੀ ਸੀ। ਫਿਰੋਜ਼ਪੁਰ ਵਾਸੀਆਂ ਨੂੰ ਇਹ ਅਪੀਲ ਕੀਤੀ ਜਾਦੀ ਹੈ ਕਿ ਫਿਰੋਜ਼ਪੁਰ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਨਗਰ ਕੌਂਸਲ ਫਿਰੋਜ਼ਪੁਰ ਦਾ ਸਹਿਯੋਗ ਕਰੋ। ਆਪਣਾਂ ਕੂੜਾ ਬਾਹਰ ਨਾਂ ਸੁੱਟੋ ਅਤੇ ਆਪਣਾਂ ਕੂੜਾ ਨਗਰ ਕੌਂਸਲ ਫਿਰੋਜ਼ਪੁਰ ਦੁਆਰਾ ਲਗਾਏ ਗਏ ਇਨਫਾਰਮਲ ਵੇਸਟ ਕੁਲੇਕਟਰ ਨੂੰ ਜਾਂ ਨਗਰ ਕੌਂਸਲ ਫਿਰੋਜ਼ਪੁਰ ਦੀਆਂ ਟਾਟਾ ਏਸ ਗੱਡੀਆਂ ਵਿਚ ਹੀ ਪਾਉਣ ਲਈ ਕਿਹਾ। ਇਸ ਮੌਕੇ ਜਰਨਲ ਇੰਸਪੈਕਟਰ ਮਿਸ.ਸੋਫੀਆ, ਅਭਿਸ਼ੇਕ, ਕਲਰਕ ਜਤਿੰਦਰ ਸਿੰਘ, ਕੰਪਿਊਟਰ ਅਪਰੇਟਰ ਨੀਰਜ਼ ਬਜਾਜ, ਸੈਨਟਰੀ ਮੇਟ ਅਮਰ ਭੱਟੀ, ਰਾਜ ਕੁਮਾਰ, ਰਾਮਚਰਨ, ਵਿਮਲ ਕੁਮਾਰ, ਰਾਜੇਸ਼ ਕੁਮਾਰ, ਰਾਜਾ, ਅਕਬਰ, ਸੁਪਰਵਾਇਜ਼ਰ ਮੰਗਤ ਰਾਏ ਅਤੇ ਵਿਕਾਸ ਕੁਮਾਰ ਤੋਂ ਇਲਾਵਾ ਸਮੂਹ ਮੋਟੀਵੇਟਰ ਹਾਜ਼ਰ ਸਨ।