ਪੰਜਾਬ ਸਟੇਟ ਪੈਨਸ਼ਨਰ ਕੰਨਫੈਡਰੇਸ਼ਨ ਫੈੱਡਰੇਸ਼ਨ ਵੱਲੋਂ ਮੀਟਿੰਗ ਪੰਜਾਬ ਸਟੇਟ ਪੈਨਸ਼ਨਰ ਕੰਨਫੈਡਰੇਸ਼ਨ ਫੈਡਰੇਸ਼ਨ ਵੱਲੋਂ ਮੀਟਿੰਗ
Publish Date: Thu, 24 Sep 2026 04:21 PM (IST)
Updated Date: Fri, 25 Sep 2026 04:01 AM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰ ਫੈਡਰੇਸ਼ਨ ਦੇ ਸੱਦੇ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ 30 ਸਤੰਬਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਸਬੰਧੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਦੀ ਪ੍ਰਧਾਨਗੀ ਹੇਠ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫਤਰ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਸ਼ਾਲਿ ਹੋਏ। ਇਸ ਮੌਕੇ ਕਿਸ਼ਨ ਚੰਦ ਜਾਗੋਵਾਲੀਆ, ਪ੍ਰਤਾਪ ਸਿੰਘ ਢਿੱਲੋਂ, ਡਾ. ਪ੍ਰਦੀਪ ਰਾਣਾ, ਨਰੇਸ਼ ਸੈਣੀ, ਤਰਸੇਮ ਬੇਦੀ, ਗੁਰਨਾਮ ਸਿੰਘ ਸੁਧਾਰਾ, ਮੁਖਤਿਆਰ ਸਿੰਘ ਆਦ ਆਗੂਆ ਨੇ ਕੇਂਦਰ ਤੇ ਰਾਜ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੀਨੀਅਰ ਸਿਟੀਜ਼ਨ ਨੂੰ ਰੇਲਵੇ ਅਤੇ ਹਵਾਈ ਟਿਕਟਾਂ ਵਿਚ ਮਿਲਦੀਆਂ ਰਿਆਇਤਾਂ ਲਾਗੂ ਕੀਤੀਆਂ ਜਾਣ, ਪਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹੈੱਲਥ ਕੈਸ਼ਲੈਸ ਸਕੀਮ ਚਾਲੂ ਕੀਤੀ ਜਾਵੇ, ਪੈਨਸ਼ਨਰਾ ਦੇ ਉਲਡ ਅਲਾਉਸ ਵਿਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ਤੇ 30 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀਂ ਮੰਗ ਪੱਤਰ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਦੇ ਪੈਨਸ਼ਨਰਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਜਸਵਿੰਦਰ ਸਿੰਘ ਤੇ ਵਿਜੇ ਕੁਮਾਰ ਮੱਲਾਂਵਾਲਾ, ਚੰਦਰ ਮੋਹਣ, ਜੀਤ ਸਿੰਘ, ਬਿੱਕਰ ਸਿੰਘ, ਜੋਗਿੰਦਰ ਸਿੰਘ, ਖਜ਼ਾਨ ਸਿੰਘ, ਚੰਨਣ ਸਿੰਘ, ਦੇਵ ਰਾਜ ਚਾਵਲਾ, ਤਰਲੋਕ ਸਿੰਘ, ਰਮੇਸ਼ ਕੁਮਾਰ ਭੱਟੀ, ਰਾਜ ਕੁਮਾਰ, ਮਹਿੰਦਰ ਸਿੰਘ, ਸੂਜਾ ਰਾਮ, ਰਾਮ ਪ੍ਰਸਾਦ, ਹਰੀ ਕ੍ਰਿਸ਼ਨ, ਗੁਰਜਿੰਦਰ ਸਿੰਘ, ਰਣਵੀਰ ਸਿੰਘ ਕੁੱਕੂ, ਕਰਮ ਸਿੰਘ, ਲਾਜਵੰਤੀ, ਸਵਿੰਦਰਪਾਲ ਕੌਰ, ਕ੍ਰਿਸ਼ਨ ਕੁਮਾਰ ਲੂਣਾ ਹਾਜ਼ਰ ਸਨ।