ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਅਤੇ ਡੀਆਰਸੀ ਸੁਭਾਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਖੂ ਸੁਖਵਿੰਦਰ ਕੌਰ, ਸੈਂਟਰ ਹੈੱਡ ਟੀਚਰ ਅੰਜਲੀ ਮਖੂ, ਨੀਰਜ ਯਾਦਵ ਕੁੱਸੂਵਾਲਾ, ਬੀਆਰਸੀ ਸੰਦੀਪ ਕੁਮਾਰ ਮੱਖੂ, ਬੀਆਰਸੀ ਵਿਪਨ ਕੁਮਾਰ ਦੀ ਅਗਵਾਈ ਹੇਠ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਅਧੀਨ ਆਉਂਦੇ ਵੱਖ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਹ ਮੁਕਾਬਲੇ ਦੋ ਵਰਗਾਂ ਵਿੱਚ ਕਰਵਾਏ ਗਏ। ਪਹਿਲੇ ਵਰਗ ਵਿਚ ਪ੍ਰੀ ਪ੍ਰਾਇਮਰੀ ਤੋ ਦੂਜੀ ਜਮਾਤ ਤੱਕ ਦੇ ਵਿਦਿਆਰਥੀ ਅਤੇ ਦੂਜੇ ਵਰਗ ਵਿਚ ਤੀਜੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਅ। ਇਸ ਮੌਕੇ ਬੱਚਿਆ ਦੀ ਸੁੰਦਰ ਲਿਖਾਈ ਅਤੇ ਅਧਿਆਪਕਾ ਦੀ ਸੁੰਦਰ ਲਿਖਾਈ, ਪਹਾੜੇ, ਲੋਕ ਗੀਤ, ਕਵਿਤਾ ਗਾਇਨ, ਬਾਲਗੀਤ, ਆਮ ਗਿਆਨ ਸਮੇਤ ਵੱਖ ਵੱਖ-ਵੱਖ ਰੋਚਕ ਅਤੇ ਸਿਰਜਨਾਤਮਕ ਗਤੀਵਿਧੀਆ ਕਰਵਾਈਆ ਗਈਆਂ। ਆਮ ਗਿਆਨ ਮੁਕਾਬਲਿਆਂ ਵਿਚ ਸੈਂਟਰ ਮਖੂ ਨੇ ਪਹਿਲਾ ਸਥਾਨ ਅਤੇ ਕਲੱਸਟਰ ਕੁੱਸੂਵਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਪੰਜਾਬੀ ਵਿੱਚ ਰੀਤ ਕੌਰ ਭੂਪੇ ਵਾਲਾ ਪਹਿਲਾ ਸਥਾਨ, ਜੋਏਲ ਵਿੰਝੋ ਕੇ ਨੇ ਦੂਸਰਾ ਸਥਾਨ, ਸੁੰਦਰ ਲਿਖਾਈ ਅੰਗਰੇਜ਼ੀ ਵਿਚ ਆਸ਼ੀਆਨੱਜ ਨੇ ਪਹਿਲਾ ਸਥਾਨ, ਰਿਧਮਪ੍ਰੀਤ ਕੌਰ ਨੇ ਦੂਸਰਾ ਸਥਾਨ, ਬਾਲਗੀਤ ਵਿਚ ਸੁਮਨਦੀਪ ਕੌਰ ਰਸੂਲਪੁਰ ਨੇ ਪਹਿਲਾ ਸਥਾਨ, ਸਮਾਈਲ ਚਾਬ ਨੇ ਦੂਸਰਾ ਸਥਾਨ ਹਾਸਲ ਕੀਤਾ। ਬੋਲ ਲਿਖਤ ਪੰਜਾਬੀ ਵਿਚ ਗੁਰਮਨ ਰਸੂਲਪੁਰ ਪਹਿਲਾ ਸਥਾਨ, ਮਨਿੰਦਰ ਸਿੰਘ ਘੁੱਦੂਵਾਲਾ ਦੇ ਦੂਸਰਾ ਸਥਾਨ, ਕਵਿਤਾ ਵਿੱਚ ਏਨਜਲ ਵਿੰਝੋ ਕੇ ਪਹਿਲਾ ਸਥਾਨ, ਜਸਨੀਤ ਕੌਰ ਦੂਜਾ ਸਥਾਨ, ਚਿੱਤਰਕਲਾ ਵਿੱਚ ਸਹਿਜ ਘੁੱਦੂਵਾਲਾ ਪਹਿਲਾ ਸਥਾਨ, ਮਾਨਵ ਵਾੜਾ ਕਾਲੀ ਰੌਣ ਦੂਸਰਾ ਸਥਾਨ, ਪਹਾੜੇ ਯੁਵਰਾਜ ਘੁਦੂਵਾਲਾ ਪਹਿਲਾ ਸਥਾਨ, ਕੋਹਿਨੂਰ ਰਸੂਲਪੁਰ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਸਰੇ ਵਰਗ ਦੇ ਮੁਕਾਬਲਿਆਂ ਵਿਚ ਸੁੰਦਰ ਲਿਖਾਈ ਪੰਜਾਬੀ ਵਿੱਚ ਰੂਹਾਨੀ ਮਖੂ ਪਹਿਲਾ ਸਥਾਨ, ਮੁਸਕਾਨ ਰਸੂਲਪੁਰ ਦੂਸਰਾ ਸਥਾਨ, ਸੁੰਦਰ ਲਿਖਾਈ ਅਗਰੇਜੀ ਸਾਨੀਆ ਮਖੂ ਪਹਿਲਾ ਸਥਾਨ, ਅਮਨਦੀਪ ਕੌਰ ਸ਼ੀਹਾ ਪੜੀ ਦੂਸਰਾ ਸਥਾਨ, ਸੁੰਦਰ ਲਿਖਾਈ ਹਿੰਦੀ ਆਰਵ ਮਖੂ ਪਹਿਲਾ ਸਥਾਨ, ਨੰਦਨੀ ਰਸੂਲਪੁਰ ਦੂਸਰਾ ਸਥਾਨ, ਭਾਸ਼ਣ ਮੁਕਾਬਲਾ ਬੇਨਤੀ ਰਸੂਲਪੁਰ ਪਹਿਲਾ ਸਥਾਨ, ਰਾਜਵੀਰ ਕੌਰ ਮਖੂ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆ ਦੀ ਹੌਸਲਾ ਅਫ਼ਜਾਈ ਕੀਤੀ ਗਈ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਕੁਮਾਰ ਬੀਆਰਸੀ ਮਖੂ ਅਤੇ ਨੀਰਜ ਯਾਦਵ ਸੀਐੱਚਟੀ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਨ੍ਹਾਂ ਮੁਕਾਬਲਿਆ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਐੱਚਟੀ ਜਸਵਿੰਦਰ ਕੌਰ ਰਸੂਲਪੁਰ ਤੇ ਉਨ੍ਹਾਂ ਦਾ ਸਮੂਹ ਸਟਾਫ਼, ਐਚਟੀ ਸੁਸ਼ਮਾ ਗਾਂਧੀ ਵਿੰਝੋ ਕੇ ਐਚਟੀ ਪੂਜਾ ਭਾਟੀਆ ਤਲਵੰਡੀ ਨੇਪਾਲ, ਐੱਚਟੀ ਭੋਲੀ ਵਾੜਾ ਕਾਲੀ ਰੌਣ, ਕੁਲਵੰਤ ਕੌਰ ਕੁੱਸੂਵਾਲਾ, ਗੁਰਦੀਪ ਸਿੰਘ ਕੁੱਸੂਵਾਲਾ, ਰਾਜਿੰਦਰ ਕੁਮਾਰ,ਪ੍ਰਦੀਪ ਕੁਮਾਰ, ਬਖਸਸ਼ੀਸ਼ ਸਿੰਘ, ਕੁਨਾਲ ਸ਼ਾਹ, ਓਮ ਪ੍ਰਕਾਸ਼, ਅਭਿਮਨਯੂੰ, ਆਸ਼ੂਤੋਸ਼ ਹਰਦੀਪ ਕੁਮਾਰ, ਗੁਰਦੀਪ ਸਿੰਘ, ਸਤਪਾਲ ਵਿਨੋਦ, ਅਨੀਸ਼ਾ, ਦਯਾ,ਆਰਜ਼ੂ, ਪ੍ਰੇਕਸ਼ਾ, ਤਿਨੀਸ਼ਾ, ਗਗਨਦੀਪ ਕੌਰ, ਰੇਖਾ ਰਾਣੀ, ਕੁਲਵਿੰਦਰ ਕੌਰ, ਸੰਦੀਪ ਕੌਰ, ਅੰਮ੍ਰਿਤਬੀਰ ਕੌਰ, ਬਲਜਿੰਦਰ ਕੌਰ, ਪੂਨਮ, ਸ਼ੀਤਲ, ਵੀਰ ਕੌਰ ਅਤੇ ਬੇਬੀ ਸੁਮਨ ਨੇ ਅਹਿਮ ਯੋਗਦਾਨ ਦਿੱਤਾ।