ਫਰੈਂਡਜ਼ ਇਨਕਲੇਵ ਕਲੋਨੀ ’ਚ ਧੂਮਧਾਮ ਨਾਲ ਮਨਾਈ ਮਹਾ ਸ਼ਿਵਰਾਤਰੀ
ਫਰੈਂਡਜ ਇਨਕਲੇਵ ਕਲੋਨੀ ਮੰਦਰ ਵਿਖੇ ਧੂਮ ਧਾਮ ਨਾਲ ਮਨਾਈ ਗਈ ਮਹਾਂਸ਼ਿਵਰਾਤਰੀ
Publish Date: Sun, 15 Feb 2026 06:49 PM (IST)
Updated Date: Sun, 15 Feb 2026 06:51 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਫਰੈਂਡਜ ਇਨਕਲੇਵ ਕਲੋਨੀ ਦੇ ਮੰਦਰ ਵਿਚ ਮਹਾਂ-ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਰ ’ਚ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿੱਥੇ ਸ਼ਿਵ ਭਗਤਾਂ ਨੇ ਜਲਾਭਿਸ਼ੇਕ, ਦੁੱਧ, ਬੇਲ ਪੱਤਰ ਅਤੇ ਫੁੱਲਾਂ ਨਾਲ ਮਹਾਦੇਵ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ। ਮੰਦਰ ’ਚ “ਹਰ ਹਰ ਮਹਾਦੇਵ’’ ‘‘ਓਮ ਨਮ ਸ਼ਿਵਾਏ’’ ਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਭਗਤੀਮਈ ਬਣ ਗਿਆ। ਇਸ ਸ਼ੁਭ ਮੌਕੇ ਤੇ ਭਜਨ ਗਾਇਕ ਰਾਕੇਸ਼ ਸਚਦੇਵਾ ਕੋਟਕਪੂਰੇ ਵਾਲਿਆਂ ਵੱਲੋਂ ਸ਼ਿਵ ਭਜਨ ਗਾ ਕੇ ਹਾਜ਼ਰ ਸੰਗਤ ਨੂੰ ਭਾਵ-ਵਿਭੋਰ ਕਰ ਦਿੱਤਾ ਗਿਆ। ਭਗਵਾਨ ਸ਼ਿਵ ਦੇ ਭਜਨਾਂ ਦੌਰਾਨ ਸ਼ਰਧਾਲੂ ਝੂਮਦੇ ਨਜ਼ਰ ਆਏ। ਇਸ ਮੌਕੇ ਐਡਵੋਕੇਟ ਵਿਜੇ ਬਾਂਸਲ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਧਰਮਪਾਲ ਚੁੱਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਢੰਡ ਐਡਵੋਕੇਟ ਸਤਿਨ ਬਾਂਸਲ, ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਨ, ਅਸ਼ਵਨੀ ਗੁਪਤਾ, ਸੁਸ਼ੀਲ ਜੈਨ, ਵਰਿੰਦਰ ਜੈਨ, ਕਪਿਲ ਰਿਸ਼ੀ ਸੇਠੀ,ਮਹਿੰਦਰ ਪਾਲ ਗਰੋਵਰ, ਸਤਪਾਲ ਨਰੂਲਾ, ਸਤਪਾਲ ਪਾਸੀ, ਬੇਅੰਤ ਸਿੰਘ, ਮਨਪ੍ਰੀਤ ਸਿੰਘ ਰਾਜੂ, ਸੰਦੀਪ ਬਾਂਸਲ, ਬਲਜਿੰਦਰ ਸਿੰਘ ਗਿੱਲ, ਨਵੀਨ ਅਗਰਵਾਲ, ਮਨਦੀਪ ਜਿੰਦਲ, ਸੌਰਵ ਬਾਂਸਲ, ਬੰਟੀ ਭੂਸ਼ਣ, ਧੀਰਜ ਗੁਪਤਾ, ਪੁਨੀਤ ਜੈਨ, ਰਿੱਕੀ ਬਜਾਜ, ਡਾ. ਦੀਪ ਗਗਨ ਗੁਪਤਾ, ਰਿੱਪੀ ਦਰਗਣ, ਰਮੇਸ਼ ਚੁੱਘ, ਮਨੀਸ਼ ਚੁੱਘ, ਬੌਬੀ ਝੱਟਾ, ਲਵਲੀ ਬਹਿਲ ਆਪਦੀ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਸ਼ਰਧਾਲੂ ਹਾਜ਼ਰ ਸਨ। ਅੰਤ ਵਿੱਚ ਸ਼ਰਧਾਲੂਆਂ ਨੂੰ ਫਰੂਟ ਦਾ ਪ੍ਰਸਾਦ ਵੰਡਿਆ ਗਿਆ।