ਲਿਵਰ ਫਾਈਬਰੋਸਕੈਨ ਕੈਂਪ ਲਗਾਇਆ
ਸ਼੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਕਮੇਟੀ ਵੱਲੋਂ ਲਿਵਰ ਫਾਈਬਰੋਸਕੈਨ ਕੈਂਪ ਦਾ ਆਯੋਜਨ
Publish Date: Tue, 17 Feb 2026 05:33 PM (IST)
Updated Date: Tue, 17 Feb 2026 05:36 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸ਼੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਕਮੇਟੀ ਫਿਰੋਜ਼ਪੁਰ ਛਾਉਣੀ ਦੇ ਪ੍ਰਧਾਨ ਹਰੀਸ਼ ਗੋਇਲ ਦੇ ਕਰ-ਕਮਲਾਂ ਦੁਆਰਾ ਲਿਵਰ ਫਾਈਬਰੋਸਕੈਨ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਸਮਾਜ ਦੇ ਪਤਵੰਤੇ ਸੱਜਣ ਅਸ਼ੋਕ ਗੁਪਤਾ, ਸੁਸ਼ੀਲ ਗੁਪਤਾ, ਵਿਸ਼ਾਲ ਗੁਪਤਾ ਅਤੇ ਵਿਸ਼ਾਲ ਗੁਪਤਾ (ਸਿੱਕਾ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਹਰੀਸ਼ ਗੋਇਲ ਨੇ ਦੱਸਿਆ ਕਿ ਇਸ ਸਕੈਨ ਟੈਸਟ ਰਾਹੀਂ ਲਿਵਰ ਵਿਚ ਪਾਈ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਹ ਟੈਸਟ ਬਿਨਾਂ ਕਿਸੇ ਦਰਦ ਜਾਂ ਸੂਈ ਦੇ ਲਿਵਰ ਦੀ ਕਠੋਰਤਾ ਅਤੇ ਚਰਬੀ ਦੀ ਜਾਂਚ ਕਰਦਾ ਹੈ। ਇਹ ਸਿਰਫ਼ 10-15 ਮਿੰਟਾਂ ਵਿਚ ਫੈਟੀ ਲਿਵਰ, ਫਾਈਬਰੋਸਿਸ ਅਤੇ ਸਿਰੋਸਿਸ ਦਾ ਸਹੀ ਪਤਾ ਲਗਾ ਕੇ ਲਿਵਰ ਦੀ ਸਥਿਤੀ ਦਾ ਮੁਲਾਂਕਣ ਕਰਦਾ ਹੈ। ਇਸੇ ਸੈਸ਼ਨ ਦੌਰਾਨ ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਅਤੇ ਸੁਸ਼ੀਲ ਕੁਮਾਰ ਨੇ ਪੀਪੀਟੀ ਰਾਹੀਂ ਅਮਨਦੀਪ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਪ੍ਰਕਾਰ ਦੀਆਂ ਡਾਕਟਰੀ ਸਹੂਲਤਾਂ ਅਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਕੋਈ ਵੀ ਲੋੜਵੰਦ ਮਰੀਜ਼ ਪੈਸੇ ਦੀ ਘਾਟ ਕਾਰਨ ਸਹੀ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ।