ਆਈ.ਟੀ.ਆਈ ਦਾਖਲਿਆਂ ਦੀ ਆਖ਼ਰੀ ਮਿਤੀ 22 ਤੱਕ ਵਧੀ ਆਈ.ਟੀ.ਆਈ ਦਾਖਲਿਆਂ ਦੀ ਆਖ਼ਰੀ ਮਿਤੀ 22 ਸਤੰਬਰ ਤੱਕ ਵਧੀ
Publish Date: Sat, 19 Sep 2026 05:23 PM (IST)
Updated Date: Sat, 19 Sep 2026 05:26 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਆਈਟੀਆਈ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਵੱਡੀ ਰਾਹਤ ਦਿੰਦਿਆਂ ਦਾਖਲਾ ਪ੍ਰਕਿਰਿਆ ਦੀ ਆਖ਼ਰੀ ਵਧਾ ਕੇ 22 ਸਤੰਬਰ ਕਰ ਦਿੱਤੀ ਗਈ ਹੈ। ਐੱਸ.ਕੇ.ਐੱਸ. ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ, ਜ਼ੀਰਾ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਤੇ ਚੇਅਰਮੈਨ ਗੁਰਚਰਨ ਸਿੰਘ ਨੇ ਦੱਸਿਆ ਕਿ ਸਾਲ 2026 ਲਈ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਇਹ ਗੋਲਡਨ ਚਾਂਸ ਦਿੱਤਾ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਅਜੇ ਤੱਕ ਆਈ.ਟੀ.ਆਈ. ਵਿੱਚ ਦਾਖਲਾ ਨਹੀਂ ਲੈ ਸਕੇ, ਉਹ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ 22 ਸਤੰਬਰ 2026 ਤੋਂ ਪਹਿਲਾਂ ਆਪਣੀ ਰਜਿਸਟਰੇਸ਼ਨ ਅਤੇ ਦਾਖਲਾ ਪ੍ਰਕਿਰਿਆ ਪੂਰੀ ਕਰਵਾਉਣ। ਡਾ. ਸੁਖਦੇਵ ਸਿੰਘ ਅਤੇ ਗੁਰਚਰਨ ਸਿੰਘ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਦੀ ਸਿਖਲਾਈ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਵਿਹਾਰਕ ਹੁਨਰ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਐੱਸ.ਕੇ.ਐੱਸ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ, ਜ਼ੀਰਾ ਵਿਖੇ ਪਲੰਬਰ, ਵੈਲਡਰ,ਮਕੈਨਿਕ ਡੀਜ਼ਲ,ਫਿੱਟਰ, ਕਾਰਪੇਂਟਰ ਅਤੇ ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ (ਕੋਪਾ) ਸਮੇਤ ਵੱਖ-ਵੱਖ ਤਕਨੀਕੀ ਟਰੇਡਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ 22 ਸਤੰਬਰ ਆਖ਼ਰੀ ਮਿਤੀ ਨੂੰ ਧਿਆਨ ਵਿੱਚ ਰੱਖਦਿਆਂ ਦੇਰ ਨਾ ਕੀਤੀ ਜਾਵੇ। ਜਿਹੜੇ ਵਿਦਿਆਰਥੀ ਇਸ ਸਾਲ 2026 ਵਿੱਚ ਆਈ.ਟੀ.ਆਈ ਦਾਖਲੇ ਤੋਂ ਰਹਿ ਗਏ ਹਨ,ਉਹ ਇਸ ਗੋਲਡਨ ਚਾਂਸ ਦਾ ਲਾਭ ਲੈਂਦੇ ਹੋਏ ਤੁਰੰਤ ਐੱਸ.ਕੇ.ਐੱਸ ਆਈ.ਟੀ.ਆਈ ਜ਼ੀਰਾ ਨਾਲ ਸੰਪਰਕ ਕਰਨ ਅਤੇ ਆਪਣਾ ਦਾਖਲਾ ਯਕੀਨੀ ਬਣਾਉਣ। ਸੰਸਥਾ ਵੱਲੋਂ ਦਾਖਲੇ ਨਾਲ ਸਬੰਧਤ ਹਰ ਸੰਭਵ ਸਹਾਇਤਾ ਅਤੇ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।