ਭਗਤ ਜੀ ਦੀ ਬਰਸੀ ਤੇ ਲਗਾਇਆ ਲੰਗਰ
ਭਗਤ ਜੀ ਦੀ ਬਰਸੀ ਤੇ ਲਗਾਇਆ ਲੰਗਰ
Publish Date: Sat, 21 Feb 2026 04:42 PM (IST)
Updated Date: Sat, 21 Feb 2026 04:45 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਦੇ ਮੁਹੱਲਾ ਬਜਾਜਾ ਵਿਖੇ ਸਥਿਤ ਸ੍ਰੀ ਨਰਾਇਣ ਮੰਦਰ ਵਿਚ ਅੱਜ ਭਗਤ ਜੀ ਦੀ ਪੰਜਵੀਂ ਸਾਲਾਨਾ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸਵੇਰੇ ਮੰਦਰ ਪਰਿਸਰ ਵਿੱਚ ਰਮਾਇਣ ਮਣਕਾ ਪਾਠ ਦੀ ਸ਼ੁਰੂਆਤ ਹੋਈ, ਜਿਸ ਦੌਰਾਨ ਭਗਤਾਂ ਨੇ ਭਗਤੀ ਰਸ ਵਿੱਚ ਡੁੱਬ ਕੇ ਨਾਮ ਸਿਮਰਨ ਕੀਤਾ।ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਪਾਠ ਉਪਰੰਤ ਆਈ ਸੰਗਤ ਨੂੰ ਚਾਹ ਅਤੇ ਬਿਸਕੁਟਾਂ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਬਾਅਦ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਲੰਗਰ ਦੀ ਸੇਵਾ ਅਰੰਭ ਕੀਤੀ ਗਈ। ਸਥਾਨਕ ਰੇਲਵੇ ਰੋਡ ਤੇ ਆਮ ਜਨਤਾ ਲਈ ਪੂੜੀ, ਛੋਲੇ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਸਮਾਗਮ ਦੀ ਦੇਖ-ਰੇਖ ਪ੍ਰਧਾਨ ਨਰਿੰਦਰ ਕੁਮਾਰ ਨਾਰੰਗ ਨੇ ਕੀਤੀ। ਉਨ੍ਹਾਂ ਕਿਹਾ ਕਿ ਭਗਤ ਜੀ ਦੀ ਸੇਵਾ-ਭਾਵਨਾ ਅਤੇ ਸਮਾਜ ਪ੍ਰਤੀ ਨਿਸ਼ਠਾ ਸਦਾ ਹੀ ਪ੍ਰੇਰਣਾ ਦਾ ਸਰੋਤ ਰਹੇਗੀ। ਇਸ ਮੌਕੇ ਮੁਨੀਸ਼ ਮਾਨਕਟਾਲਾ, ਰਮਨ ਕੁਮਾਰ ਸੇਠੀ, ਦੀਪਕ ਕੁਮਾਰ, ਸੰਜੀਵ ਕੁਮਾਰ, ਬਲਦੇਵ ਰਾਜ ਪਾਸੀ ਵਾਇਸ ਪ੍ਰਧਾਨ, ਸੰਜੀਵ ਕੁਮਾਰ ਨਾਰੰਗ 13-13-13 ਲੰਗਰ ਕਮੇਟੀ ਪ੍ਰਧਾਨ, ਪੁਨੀਤ ਬਜਾਜ, ਮਨਿਕ ਅਤੇ ਜਤਿਨ ਕੁਮਾਰ ਸਮੇਤ ਕਈ ਸੇਵਾਦਾਰਾਂ ਨੇ ਨਿਸ਼ਕਾਮ ਭਾਵ ਨਾਲ ਲੰਗਰ ਸੇਵਾ ਨਿਭਾਈ।