ਪੰਜਾਬ ਖੁਸ਼ਹਾਲ ਰੈਲੀ ਲਈ ਕੁਲਦੀਪ ਸਿੰਘ ਭੁੱਲਰ ਦਾ ਸ਼ਕਤੀ ਪ੍ਰਦਰਸ਼ਨ, 100 ਤੋਂ ਵੱਧ ਗੱਡੀਆਂ ਦੇ ਕਾਫ਼ਲੇ ਨਾਲ ਹੋਏ ਰਵਾਨਾ ਪੰਜਾਬ ਖੁਸ਼ਹਾਲ ਰੈਲੀ ਲਈ ਕੁਲਦੀਪ ਸਿੰਘ ਭੁੱਲਰ ਦਾ ਸ਼ਕਤੀ ਪ੍ਰਦਰਸ਼ਨ, 100 ਤੋਂ ਵੱਧ ਗੱਡੀਆਂ ਦੇ ਕਾਫ਼ਲੇ ਨਾਲ ਹੋਏ ਰਵਾਨਾ
Publish Date: Thu, 26 Nov 2026 06:13 PM (IST)
Updated Date: Fri, 27 Nov 2026 04:08 AM (IST)
100 ਤੋਂ ਵੱਧ ਗੱਡੀਆਂ ਦੇ ਕਾਫ਼ਲੇ ਨਾਲ ਹੋਏ ਰਵਾਨਾ ਆਰਿਫ਼ ਕੇ ਅਤੇ ਗੱਟੀਆਂ ਦਫ਼ਤਰਾਂ ਤੋਂ ਵੱਡੀ ਗਿਣਤੀ ਵਿੱਚ ਵਰਕਰ ਹੋਏ ਸ਼ਾਮਲ, ਸ਼ਹਿਰ ਦੇ ਵਾਰਡਾਂ ਤੇ ਪਿੰਡਾਂ ’ਚੋਂ ਪਹੁੰਚੇ ਸਮਰਥਕ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅੱਜ ਮੋਗਾ ਵਿਖੇ ਆਯੋਜਿਤ ਕੀਤੀ ਜਾ ਰਹੀ ਪੰਜਾਬ ਖੁਸ਼ਹਾਲ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ਲਈ ਪ੍ਰਮੁੱਖ ਦਾਅਵੇਦਾਰ ਕੁਲਦੀਪ ਸਿੰਘ ਭੁੱਲਰ ਆਪਣੇ ਸਮਰਥਕਾਂ ਅਤੇ ਸਾਥੀਆਂ ਸਮੇਤ 100 ਤੋਂ ਵੱਧ ਗੱਡੀਆਂ ਦੇ ਵਿਸ਼ਾਲ ਕਾਫ਼ਲੇ ਨਾਲ ਰਵਾਨਾ ਹੋਏ। ਰਵਾਨਗੀ ਮੌਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨੇ ਇਸ ਕਾਫ਼ਲੇ ਨੂੰ ਖ਼ਾਸ ਖਿੱਚ ਦਾ ਕੇਂਦਰ ਬਣਾ ਦਿੱਤਾ। ਇਸ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਰਿਫ਼ ਕੇ ਅਤੇ ਗੱਟੀਆਂ ਵਿਖੇ ਸਥਿਤ ਦਫ਼ਤਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਵਰਕਰ ਪੂਰੇ ਉਤਸ਼ਾਹ ਨਾਲ ਕਾਫ਼ਲੇ ਵਿੱਚ ਸ਼ਾਮਲ ਹੋਏ। ਪਾਰਟੀ ਵਰਕਰਾਂ ਦੀ ਇਸ ਵੱਡੀ ਹਾਜ਼ਰੀ ਅਤੇ ਜੋਸ਼ ਨੇ ਰਵਾਨਗੀ ਦੇ ਇਸ ਪ੍ਰੋਗਰਾਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ। ਸੜਕਾਂ ਤੇ 100 ਤੋਂ ਵੱਧ ਗੱਡੀਆਂ ਦੇ ਲੰਬੇ ਕਾਫ਼ਲੇ ਅਤੇ ਸਮਰਥਕਾਂ ਦੇ ਉਤਸ਼ਾਹ ਨੇ ਇਲਾਕੇ ਦੇ ਸਿਆਸੀ ਅਤੇ ਆਮ ਹਲਕਿਆਂ ਵਿੱਚ ਵੀ ਖ਼ਾਸ ਚਰਚਾ ਛੇੜ ਦਿੱਤੀ।ਇਸ ਮੌਕੇ ਸਮੂਹ ਸਾਥੀਆਂ, ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਦਾ ਅਥਾਹ ਪਿਆਰ, ਵਿਸ਼ਵਾਸ ਅਤੇ ਸਾਥ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਘਰ-ਘਰ ਪਹੁੰਚਾਉਣ ਲਈ ਸਮੂਹ ਵਰਕਰ ਪੂਰੀ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਕੰਮ ਕਰ ਰਹੇ ਹਨ ਅਤੇ ਮੋਗਾ ਰੈਲੀ ਵਿੱਚ ਹਲਕੇ ਤੋਂ ਵੱਡੀ ਸ਼ਮੂਲੀਅਤ ਇਸੇ ਇੱਕਜੁਟਤਾ ਦਾ ਪ੍ਰਮਾਣ ਹੈ। ਜ਼ਿਕਰਯੋਗ ਹੈ ਕਿ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਹਰ ਪਿੰਡ ਅਤੇ ਸ਼ਹਿਰ ਦੇ ਲਗਭਗ ਹਰ ਵਾਰਡ ਵਿੱਚੋਂ ਵੱਡੀ ਗਿਣਤੀ ਵਿੱਚ ਸਮਰਥਕਾਂ ਅਤੇ ਪਾਰਟੀ ਕਾਰਕੁਨਾਂ ਨੇ ਇਸ ਰੈਲੀ ਵਿੱਚ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਰਥਕਾਂ ਵੱਲੋਂ ਰੈਲੀ ਦੌਰਾਨ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਆਪਣੀ ਵਚਨਬੱਧਤਾ ਪ੍ਰਗਟਾਈ ਗਈ। ਵੱਡੇ ਕਾਫ਼ਲੇ ਦੇ ਰੂਪ ਵਿੱਚ ਰਵਾਨਾ ਹੋਏ ਇਸ ਜਥੇ ਨੇ ਸਪੱਸ਼ਟ ਕੀਤਾ ਕਿ ਆਗਾਮੀ ਸਿਆਸੀ ਸਰਗਰਮੀਆਂ ਲਈ ਹਲਕੇ ਵਿੱਚ ਵਰਕਰਾਂ ਦਾ ਉਤਸ਼ਾਹ ਸਿਖਰਾਂ ’ਤੇ ਹੈ।