ਭੁੱਲਰ ਵੱਲੋਂ ਆਰਿਫ਼ ਕੇ ਵਿਖ਼ੇ ਚੌਥੇ ਦਫ਼ਤਰ ਦਾ ਉਦਘਾਟਨ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਦਾਅਵੇਦਾਰ ਕੁਲਦੀਪ ਸਿੰਘ ਭੁੱਲਰ ਵੱਲੋਂ ਆਰਿਫ਼ ਕੇ ਵਿਖ਼ੇ ਚੌਥੇ ਦਫ਼ਤਰ ਦਾ ਉਦਘਾਟਨ
Publish Date: Thu, 05 Nov 2026 03:41 PM (IST)
Updated Date: Fri, 06 Nov 2026 04:02 AM (IST)
-ਵੱਡੀ ਗਿਣਤੀ ’ਚ ਸਰਪੰਚਾਂ ਨੇ ਲਗਵਾਈ ਹਾਜ਼ਰੀ ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਦਾਅਵੇਦਾਰ ਕੁਲਦੀਪ ਸਿੰਘ ਭੁੱਲਰ ਵੱਲੋਂ ਹਲਕੇ ਵਿਚ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਅੱਜ ਪਿੰਡ ਆਰਿਫ਼ ਕੇ ਵਿਖੇ ਚੌਥੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਦਫ਼ਤਰ ਦੇ ਉਦਘਾਟਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਇਹ ਦਫ਼ਤਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਮੁੱਖ ਧੁਰਾ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਹਾਜ਼ਰ ਵਰਕਰਾਂ ਅਤੇ ਸਥਾਨਕ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨ ਦਾ ਪ੍ਰਣ ਲਿਆ। ਜਿਕਰ ਯੋਗ ਹੈ ਕਿ ਕੁਲਦੀਪ ਸਿੰਘ ਭੁੱਲਰ ਇਲਾਕੇ ਦੇ ਨਿਡਰ ਨਿਰਪੱਖ ਅਣਥੱਕ ਅਤੇ ਉੱਘੇ ਸਮਾਜ ਸੇਵੀ ਹਨ ਜਿਨ੍ਹਾਂ ਵੱਲੋਂ ਆਪਣਾ ਤਨ ਮਨ ਧਨ ਅਤੇ ਸਰੀਰਕ ਅੰਗ ਮਨੁੱਖਤਾ ਦੀ ਸੇਵਾ ਦੇ ਲਈ ਦਾਨ ਕਰ ਦਿੱਤੇ ਹਨ। ਇਹ ਵੀ ਜ਼ਿਕਰ ਯੋਗ ਹੈ ਕਿ ਕੁਲਦੀਪ ਸਿੰਘ ਭੁੱਲਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਦਾਅਵੇਦਾਰ ਹਨ ਅਤੇ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਵੱਲੋਂ ਸਰਦਾਰ ਕੁਲਦੀਪ ਸਿੰਘ ਭੁੱਲਰ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਪਿੱਪਲ ਸਿੰਘ, ਆਰਿਫ਼ ਕੇ ਤੋਂ ਸੰਦੀਪ ਧਵਨ ਬਲਾਕ ਪ੍ਰਧਾਨ, ਡਾ ਬੋਹੜ ਸਿੰਘ, ਸਰਪੰਚ ਗੁਰਦੇਵ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਬਸਤੀ ਕਿਸ਼ਨ ਸਿੰਘ ਵਾਲਾ, ਚਰਨਜੀਤ ਸਿੰਘ ਬਸਤੀ ਕਿਸ਼ਨ ਸਿੰਘ ਵਾਲਾ, ਸਰਪੰਚ ਸਨਜੀਤ ਸਿੰਘ ਹਮਦਰਦੀ ਚੱਕ, ਸਿਕੰਦਰ ਸਿੰਘ, ਸਰਪੰਚ ਸੁਰਜੀਤ ਸਿੰਘ ਗੁਰਦਿੱਤੀ ਵਾਲਾ, ਸੁਰਿੰਦਰ ਸਿੰਘ ਗੋਰਾ ਬੰਡਾਲਾ, ਜਗਤਾਰ ਸਿੰਘ ਕਮਾਲੇ ਵਾਲਾ, ਮੁਖਤਿਆਰ ਸਿੰਘ ਸਾਬਕਾ ਸਰਪੰਚ ਜੈਮਲ ਵਾਲਾ, ਪਰਮਜੀਤ ਸਿੰਘ ਇਲਮੇਵਾਲਾ, ਜੁਗਰਾਜ ਸਿੰਘ ਇਲਮੇਵਾਲਾ, ਕਸ਼ਮੀਰ ਸਿੰਘ ਚੰਦੇ ਵਾਲੀ ਵਸਤੀ, ਪ੍ਰਗਟ ਸਿੰਘ ਬੱਗੇ ਵਾਲਾ ਆਦਿ ਸਮੇਤ ਵੱਡੀ ਗਿਣਤੀ ਚ ਸਮਰਥਕਾਂ ਵੱਲੋਂ ਪਿੰਡ ਆਰਿਫ਼ ਕੇ ਵਿਖੇ ਦਫਤਰ ਦੇ ਉਦਘਾਟਨ ਮੌਕੇ ਹਾਜ਼ਰੀ ਲਗਵਾਈ।