
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੰਬੋਜ ਭਾਈਚਾਰੇ ਨੇ ਭਾਜਪਾ ਆਗੂ ਲਖਵਿੰਦਰ ਸਿੰਘ ਮੋਮੀ ਤੇ ਇੰਡੀਅਨ ਹਾਕੀ ਖਿਡਾਰੀ ਰਸ਼ਮੀਨ ਕੌਰ ਹਾਂਡਾ ਦਾ ਕੀਤਾ ਸਨਮਾਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਥਾਨਕ ਸ਼ਹੀਦ ਊਧਮ ਸਿੰਘ ਭਵਨ ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸਾਨ ਮੋਰਚਾ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਤੇ ਜੂਨੀਅਰ ਹਾਕੀ ਖਿਡਾਰਣ ਰਸ਼ਮੀਨ ਕੌਰ ਹਾਂਡਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ। ਬੁਲਾਰਿਆਂ ਨੇ ਆਖਿਆ ਕਿ ਲਖਵਿੰਦਰ ਸਿੰਘ ਮੋਮੀ ਦੀ ਅਗਵਾਈ ਹੇਠ ਕਿਸਾਨਾਂ ਦੇ ਮਸਲਿਆਂ ਨੂੰ ਪੁਖ਼ਤਾ ਤਰੀਕੇ ਨਾਲ ਚੁੱਕਿਆ ਜਾਵੇਗਾ। ਰਸ਼ਮੀਨ ਕੌਰ ਹਾਂਡਾ ਦੇ ਹਾਕੀ ਕੈਂਪ ’ਚ ਹੋਣ ਕਾਰਨ ਸਨਮਾਨ ਉਨਾਂ ਦੇ ਪਿਤਾ ਸੁਖਵਿੰਦਰ ਸਿੰਘ ਹਾਂਡਾ ਨੂੰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਰਸ਼ਮੀਤ ਹਾਂਡਾ ਨੇ ਹਾਕੀ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੂਰੇ ਇਲਾਕੇ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੀ ਇਹ ਪ੍ਰਾਪਤੀ ਆਉਣ ਵਾਲੀ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਕੁੜੀਆਂ ਲਈ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਇੱਕ ਵੱਡੀ ਪ੍ਰੇਰਨਾ ਸਰੋਤ ਬਣੇਗੀ। ਸਮਾਗਮ ਦੌਰਾਨ ਹਾਜ਼ਰ ਵੱਖ-ਵੱਖ ਸ਼ਖ਼ਸੀਅਤਾਂ ਨੇ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਕਰਵਾਉਣ ਨਾਲ ਜਿੱਥੇ ਸਮਾਜ ਵਿਚ ਚੰਗਾ ਕੰਮ ਕਰਨ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਹੁੰਦੀ ਹੈ, ਉੱਥੇ ਹੀ ਨੌਜਵਾਨਾਂ ਨੂੰ ਵੀ ਆਪਣੀ ਪ੍ਰਤਿਭਾ ਦੇ ਬਲਬੂਤੇ ਅੱਗੇ ਵਧਣ ਦੀ ਸੇਧ ਮਿਲਦੀ ਹੈ। ਇਸ ਮੌਕੇ ਭਗਵਾਨ ਸਿੰਘ ਸਾਮਾ ਤੋਂ ਇਲਾਵਾ ਡਿਪੁਟੀ ਡੀ ਏ ਬਲਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਰਭੇਜ ਟਿੱਬੀ ਚੇਅਰਮੈਨ ਵੇਰਕਾ , ਦਰਸ਼ਨ ਸਿੰਘ ਅੱਛੇਵਾਲਾ, ਪਰਮਿੰਦਰ ਸਿੰਘ ਹਾਂਡਾ ਐੱਮਸੀ, ਐਕਸਾਈਜ਼ ਅਫਸਰ ਜਸਪਾਲ ਹਾਂਡਾ, ਮਨਿੰਦਰ ਹਾਂਡਾ ਹਾਕੀ ਕੋਚ , ਬਲਵੀਰ ਸਿੰਘ ਜਨੇਰ, ਸੁਖਦੇਵ ਸਿੰਘ, ਬਾਜ ਸਿੰਘ ਸ਼ਾਹਦੀਨ, ਮਨਜੀਤ ਸਿੰਘ ਲੂਬੜੀ ਵਾਲਾ, ਬਿੰਦੂ ਜੋਸਨ ਸਰਪੰਚ, ਕਸ਼ਮੀਰ ਸਿੰਘ ਢੇਰੂ, ਸੁਖਦੇਵ ਸਿੰਘ ਸਾਮਾ, ਗੁਰਦੀਪ ਸਿੰਘ ਸਾਮਾ, ਸੁਖਦੇਵ ਸਿੰਘ ਨਾਗਪਾਲ, ਗੁਰਦੀਪ ਸਿੰਘ ਖੱਬਾ, ਮੱਲ ਸਿੰਘ ਪ੍ਰਧਾਨ ਢੇਰੂ, ਬਲਵੀਰ ਸਿੰਘ ਹਾਂਡਾ, ਸਤਨਾਮ ਸਿੰਘ, ਗੁਰਦੇਵ ਸਿੰਘ ਜੋਸਨ,ਜੀਵਨ ਸ਼ਰਮਾ, ਮੇਜਰ ਸਿੰਘ ਸਿੱਧੂ ਵੀ ਹਾਜ਼ਰ ਸਨ।