ਬਾਬਾ ਨਿਧਾਨ ਸਿੰਘ ਸੋਢੀ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਸੰਪੰਨ ਬਾਬਾ ਨਿਧਾਨ ਸਿੰਘ ਸੋਢੀ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਸੰਪੰਨ
Publish Date: Fri, 18 Sep 2026 04:53 PM (IST)
Updated Date: Fri, 18 Sep 2026 04:56 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਪਿੰਡ ਨਿਧਾਨਾ ਵਿਖੇ ਬਾਬਾ ਨਿਧਾਨ ਸਿੰਘ ਸੋਢੀ ਦੀ ਮਿੱਠੀ ਯਾਦ ਨੂੰ ਸਮਰਪਿਤ ਜੋੜ ਮੇਲਾ ਅਸੂ ਮਹੀਨੇ ਦੀ ਸੰਗਰਾਂਦ ਮੌਕੇ ਮੇਲਾ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੇ ਦੂਰੋਂ ਨੇੜਿਉਂ ਆਈਆਂ ਸੰਗਤਾਂ ਨੇ ਭਾਗ ਲੈਕੇ ਹਾਜ਼ਰੀਆਂ ਲਗਵਾਈਆਂ। ਇਸ ਮੌਕੇ ਸਭ ਤੋਂ ਪਹਿਲਾਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਘਰ ਦੇ ਕੀਰਤਨੀਏ ਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਗਿਆ।ਮੇਲੇ ਦੌਰਾਨ ਫਰੀਦਕੋਟ ਤੇ ਖਾਈ (ਫ਼ਿਰੋਜ਼ਪੁਰ) ਦੀਆਂ ਟੀਮਾਂ ਦਰਮਿਆਨ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ।ਫੱਸਵੇ ਮੁਕਾਬਲੇ ਦੌਰਾਨ ਫਰੀਦਕੋਟ ਦੀ ਟੀਮ ਜੇਤੂ ਰਹੀ।ਮੈਚ ਦੌਰਾਨ ਬਲਕਾਰ ਨੂੰ ਬੈਸਟ ਰੇਡਰ ਐਲਾਨਿਆ ਗਿਆ। ਜੇਤੂ ਟੀਮ ਨੂੰ ਟਰਾਫ਼ੀ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਮੈਚ ਦੌਰਾਨ ਕੁਲਦੀਪ ਸਿੰਘ ਵਲੋਂ ਆਪਣੇ ਵਿਲੱਖਣ ਅੰਦਾਜ਼ ਵਿੱਚ ਕਮੈਂਟਰੀ ਕਰਕੇ ਮੈਚ ਦਾ ਆਨੰਦ ਲਿਆ ਦਿੱਤਾ। ਇਸ ਮੌਕੇ ਠੰਡਾ ਮਿੱਠਾ ਜਲ ਤੇ ਗੁਰੂ ਕਾ ਅਟੁੱਟ ਲੰਗਰ ਸਾਰਾ ਦਿਨ ਵਰਤਾਇਆ ਗਿਆ।ਇਹ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਿਆਂ ਤੇ ਅਗਲੇ ਸਾਲ ਫਿਰ ਆਉਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮਨਦੀਪ ਸਿੰਘ ਸੋਢੀ ਸਾਬਕਾ ਪ੍ਰਧਾਨ ਪ੍ਰੈਸ ਕਲੱਬ ਗੁਰੂਹਰਸਹਾਏ, ਪ੍ਰੀਤਮ ਸਿੰਘ ਸੋਢੀ ਸਾਬਕਾ ਸਰਪੰਚ, ਸ਼ਮਿੰਦਰ ਪਾਲ ਸਿੰਘ, ਹਰਿੰਦਰ ਸਿੰਘ ਸਰਪੰਚ, ਐਡਵੋਕੇਟ ਸੁਖਚੈਨ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਗੁਰੂਹਰਸਹਾਏ, ਐਕਸੀਅਨ ਸਤਵਿੰਦਰ ਸਿੰਘ,ਹਰਿੰਦਰ ਸਿੰਘ ਸੋਢੀ , ਰਮੇਸ਼ ਲਾਲ ਭੱਲਾ,ਕਾਲਾ ਭੱਲਾ ਪੰਚਾਇਤ ਮੈਂਬਰ, ਦੀਪਕ ਭੱਲਾ ਠੇਕੇਦਾਰ, ਰਿੰਕੂ ਸੋਢੀ, ਜਸਵੀਰ ਸਿੰਘ ਸੋਢੀ ਠੇਕੇਦਾਰ, ਕਾਕਾ ਸੋਢੀ, ਅਮਨ ਸੋਢੀ, ਪੱਪੀ ਸੋਢੀ ਮੁੱਦਕੀ, ਰਾਣੂ ਸੋਢੀ, ਸਿਵਸ਼ਾਮ ਸਿੰਘ ਸੋਢੀ, ਹਰਪ੍ਰੀਤ ਸਿੰਘ ਪੀ.ਆਰ.ਟੀ.ਸੀ, ਬਲਵਿੰਦਰ ਸਿੰਘ ਸੋਢੀ, ਪੁਸ਼ਪਦੀਪ ਸਿੰਘ ਸੋਢੀ, ਸੰਨਪ੍ਰੀਤ ਸੋਢੀ ਐਨੇਡਾ, ਹਰਮਨ ਕੈਨੇਡਾ, ਗੁਰਬੀਰ ਸੋਢੀ ਕੈਨੇਡਾ, ਕਰਨ ਸੋਢੀ, ਗੋਰਾ ਸੋਢੀ ਪ੍ਰਧਾਨ, ਕੰਵਰਪਾਲ ਸਿੰਘ ਸੋਢੀ ਆਦਿ ਹਾਜ਼ਰ ਸਨ।