ਆਨਲਾਈਨ ਠੱਗੀ ਦਾ ਵੱਡਾ ਮਾਮਲਾ: ਖਾਤੇ ’ਚੋਂ ਉੱਡੇ 7.16 ਲੱਖ ਰੁਪਏ, 5 ਟਰਾਂਜੈਕਸ਼ਨਾਂ ਰਾਹੀਂ ਸਾਈਬਰ ਠੱਗਾਂ ਨੇ ਲਾਇਆ ਚੂਨਾ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਮਿਤੀ 29 ਜੁਲਾਈ 2026 ਨੂੰ ਆਪਣਾ ਬੈਂਕ ਬੈਲੇਂਸ ਚੈੱਕ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੂੰ ਪਤਾ ਲੱਗਾ ਕਿ ਮਿਤੀ 26 ਜੁਲਾਈ 2026 ਨੂੰ ਉਸ ਦੇ ਖਾਤੇ ’ਚੋਂ 5 ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਕੁੱਲ 7,16,036.26 ਦੀ ਰਕਮ ਅਣਪਛਾਤੇ ਠੱਗਾਂ ਵੱਲੋਂ ਕੱਢਵਾ ਲਈ ਗਈ ਸੀ।
Publish Date: Tue, 04 Aug 2026 01:32 PM (IST)
Updated Date: Tue, 04 Aug 2026 01:35 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ ’ਚ ਸਾਈਬਰ ਠੱਗਾਂ ਵੱਲੋਂ ਆਨਲਾਈਨ ਧੋਖਾਧੜੀ ਕਰਨ ਦੀ ਖ਼ਬਰ ਹੈ। ਠੱਗਾਂ ਨੇ ਇਕ ਵਿਅਕਤੀ ਦੇ ਬੈਂਕ ਖਾਤੇ ’ਚੋਂ 7 ਲੱਖ ਰੁਪਏ ਤੋਂ ਵੱਧ ਦੀ ਰਕਮ ਗ਼ੈਰ-ਕਾਨੂੰਨੀ ਢੰਗ ਨਾਲ ਉਡਾ ਲਈ। ਇਸ ਘਟਨਾ ਦੇ ਸਬੰਧ ’ਚ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ਼ 318 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਰਾਜੇਸ਼ ਕੱਕੜ ਪੁੱਤਰ ਸ਼ਾਮ ਲਾਲ, ਵਾਸੀ ਮਕਾਨ ਨੰਬਰ 01, ਮੁਹੱਲਾ ਸ਼ਾਹਗੰਜ, ਤੂੜੀ ਬਾਜ਼ਾਰ ਨੇ ਦੱਸਿਆ ਕਿ ਉਸ ਦਾ ਬੈਂਕ ਖਾਤਾ ਆਈਡੀਬੀਆਈ ਬੈਂਕ ਸ਼ਹਿਰ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਮਿਤੀ 29 ਜੁਲਾਈ 2026 ਨੂੰ ਆਪਣਾ ਬੈਂਕ ਬੈਲੇਂਸ ਚੈੱਕ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੂੰ ਪਤਾ ਲੱਗਾ ਕਿ ਮਿਤੀ 26 ਜੁਲਾਈ 2026 ਨੂੰ ਉਸ ਦੇ ਖਾਤੇ ’ਚੋਂ 5 ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਕੁੱਲ 7,16,036.26 ਦੀ ਰਕਮ ਅਣਪਛਾਤੇ ਠੱਗਾਂ ਵੱਲੋਂ ਕੱਢਵਾ ਲਈ ਗਈ ਸੀ।
ਉਸ ਨੇ ਦੱਸਿਆ ਕਿ ਉਸ ਨੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਈ ਉਸ ਦਰਖਾਸਤ ਨੰਬਰ 32507260028893 ਹੈ। ਮਿਤੀ 30 ਜੁਲਾਈ 2026 ਇਸ ਤੋਂ ਬਾਅਦ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਅਤੇ ਉਸ ਦੇ ਬਿਆਨ ਕਲਮਬੱਧ ਕੀਤੇ ਗਏ।
ਇਸ ਮਾਮਲੇ ਦੀ ਤਫ਼ਤੀਸ਼ ਕਰ ਸਬ-ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਵਿਖੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।