ਵਾਰਡ ਨੰਬਰ 14 ਨੂੰ ਰੌਸ਼ਨ ਕਰਨ ਵੱਲ ਅਹਿਮ ਕਦਮ, ਨਵੀਆਂ ਲਾਈਟਾਂ ਦੇ ਪੈਨਲ ਦਾ ਉਦਘਾਟਨ ਵਾਰਡ ਨੰਬਰ 14 ਨੂੰ ਰੌਸ਼ਨ ਕਰਨ ਵੱਲ ਅਹਿਮ ਕਦਮ, ਨਵੀਆਂ ਲਾਈਟਾਂ ਦੇ ਪੈਨਲ ਦਾ ਉਦਘਾਟਨ
Publish Date: Thu, 29 Oct 2026 04:40 PM (IST)
Updated Date: Fri, 30 Oct 2026 04:01 AM (IST)
ਰਾਜੀਵ ਸ਼ਰਮਾ ਭੋਲਾ ਨੇ ਵਾਰਡ ਦੇ ਵਿਕਾਸ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਆਪਣੀ ਵਚਨਬੱਧਤਾ ਦੁਹਰਾਈ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਨਗਰ ਕੌਂਸਲ ਜ਼ੀਰਾ ਦੇ ਵਾਈਸ ਪ੍ਰਧਾਨ ਅਤੇ ਵਾਰਡ ਨੰਬਰ 14 ਦੇ ਕੌਂਸਲਰ ਰਾਜੀਵ ਸ਼ਰਮਾ ਭੋਲਾ ਵੱਲੋਂ ਵਾਰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸਥਾਨਕ ਪੁਰਾਣੀ ਤਲਵੰਡੀ ਰੋਡ ’ਤੇ ਲੜਕੀਆਂ ਵਾਲੇ ਸਕੂਲ ਦੇ ਨਜ਼ਦੀਕ ਲਗਾਈਆਂ ਗਈਆਂ ਨਵੀਆਂ ਲਾਈਟਾਂ ਦੇ ਪੈਨਲ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ,ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ ਵੱਲੋਂ ਕੀਤਾ ਗਿਆ। ਇਸ ਪਹਿਲਕਦਮੀ ਨਾਲ ਇਲਾਕੇ ਵਿੱਚ ਰੌਸ਼ਨੀ ਦੀ ਵਿਵਸਥਾ ਬਿਹਤਰ ਹੋਣ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲਣ ਦੀ ਆਸ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ।ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਨਾਲ ਹੀ ਸ਼ਹਿਰ ਨੂੰ ਸੁੰਦਰ, ਸੁਚੱਜਾ ਅਤੇ ਸਹੂਲਤਾਂ ਭਰਪੂਰ ਬਣਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਨਾਲ ਆਮ ਲੋਕਾਂ ਨੂੰ ਸਿੱਧਾ ਲਾਭ ਮਿਲਦਾ ਹੈ ਅਤੇ ਇਲਾਕੇ ਦੀ ਦਿੱਖ ਵੀ ਨਿਖਰਦੀ ਹੈ।ਨਗਰ ਕੌਂਸਲ ਜ਼ੀਰਾ ਦੇ ਵਾਈਸ ਪ੍ਰਧਾਨ ਰਜੀਵ ਸ਼ਰਮਾ ਭੋਲਾ ਨੇ ਕਿਹਾ ਕਿ ਵਾਰਡ ਨੰਬਰ 14 ਦੇ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਦੇ ਹੱਲ ਅਤੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ,ਵਾਈਸ ਪ੍ਰਧਾਨ ਰਾਜੀਵ ਸ਼ਰਮਾ ਭੋਲਾ, ਕੌਂਸਲਰ ਸੁਖਦੇਵ ਸਿੰਘ ਸੁੱਖ, ਲਾਡੀ ਜ਼ੀਰਾ, ਅਰਸ਼ ਸਿੰਘ ਸਰਪੰਚ ਪਿੰਡ ਸਭਰਾਵਾਂ, ਪਵਨ ਹਾਂਡਾ, ਸਮਾਜ ਸੇਵੀ ਅਸ਼ੋਕ ਕਥੂਰੀਆ ਤੇ ਗੁਰਜੀਤ ਸਿੰਘ ਸਰਪੰਚ ਕਿਲੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।