ਸ਼ਹੀਦ ਗੰਜ ਸਪੋਰਟਸ ਕਲੱਬ ਨੇ ਕੀਤੀਆਂ ਵਿਚਾਰਾਂ ਸ਼ਹੀਦ ਗੰਜ ਸਪੋਰਟਸ ਕਲੱਬ ਦੀ ਅਹਿਮ ਮੀਟਿੰਗ
Publish Date: Sat, 29 Aug 2026 04:34 PM (IST)
Updated Date: Sat, 29 Aug 2026 04:37 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਮੁੱਦਕੀ ਦੇ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਵਿਖੇ ਸ਼ਹੀਦ ਗੰਜ ਸਪੋਰਟਸ ਕਲੱਬ ਦੀ ਅਹਿਮ ਮੀਟਿੰਗ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ ਘਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਟੇਡੀਅਮ ਨੂੰ ਸੁੰਦਰ ਬਣਾਉਣ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਲੱਬ ਵੱਲੋਂ ਸਾਲਾਨਾ ਯਾਦਗਾਰੀ ਮੇਲੇ ਲਈ 51 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ।ਇਸ ਮੌਕੇ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ ਘਾਲੀ ਦੀ ਅਗਵਾਈ ਹੇਠ ਗੁਰਵਿੰਦਰ ਸਿੰਘ ਬਾਠ, ਹਰਪ੍ਰੀਤ ਸਿੰਘ ਕਲਸੀ, ਹਰਦੀਪ ਸਿੰਘ ਜਿੰਮੀ ਸੇਖੋ, ਰਘਬੀਰ ਸਿੰਘ ਫੌਜ਼ੀ ਮੈਂਬਰ ਹਾਜ਼ਰ ਸਨ। ਕਲੱਬ ਮੈਂਬਰਾਂ ਨੇ ਕਿਹਾ ਕਿ ਸ਼ਹੀਦ ਗੰਜ ਸਪੋਰਟਸ ਕਲੱਬ ਦਾ ਮੁੱਖ ਉਦੇਸ਼ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਨੂੰ ਸੁੰਦਰ ਬਣਾਉਣਾ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕਲੱਬ ਮੈਂਬਰਾਂ ਵੱਲੋਂ ਸਟੇਡੀਅਮ ਲਈ ਕੀਤੇ ਜਾ ਰਹੇ ਉਪਰਾਲਿਆਂ ’ਤੇ ਪ੍ਰਧਾਨ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਦੌਰਾਨ ਹਾਜ਼ਰ ਕਲੱਬ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 21 ਭਾਦੋਂ, 6 ਅਤੇ 7 ਸਤੰਬਰ ਨੂੰ ਮੁੱਦਕੀ ਵਿਖੇ ਹੋਣ ਵਾਲੇ ਸਾਲਾਨਾ ਬਾਬਾ ਸ਼ੇਖ ਹੈਦਰ ਅਲੀ ਮੁਹੰਮਦ ਸ਼ਾਹ ਜੀ ਨੌ ਗਜ਼ਾ ਪੀਰ ਜੀ ਯਾਦਗਾਰੀ ਮੇਲੇ ਦੇ ਪ੍ਰਬੰਧਕਾਂ ਨੂੰ ਕਲੱਬ ਵੱਲੋਂ 51,000 ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਕਲੱਬ ਵੱਲੋਂ ਕੀਤੇ ਇਸ ਐਲਾਨ ਦੀ ਹਾਜ਼ਰ ਮੈਂਬਰਾਂ ਨੇ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਭੈਲ, ਗੁਰਪ੍ਰੀਤ ਸਿੰਘ ਕਾਲਾ ਬਰਾੜ, ਗੁਰਵਿੰਦਰ ਸੰਧੂ, ਨਰਵਿੰਦਰ ਢਿੱਲੋਂ ਪੰਜਾਬ ਪੁਲਿਸ, ਸੁਖਦੇਵ ਸਿੰਘ ਰਾਜੂ ਪ੍ਰੇਮੀ, ਸੁਖਜੀਤ ਬਰਾੜ, ਮਾਸਟਰ ਜਗਤਾਰ ਸਿੰਘ ਸੋਖੀ, ਮਾਸਟਰ ਦੀਦਾਰ ਸਿੰਘ ਮੁੱਦਕੀ, ਸੁਖਦੇਵ ਸਿੰਘ ਮੱਲਾ, ਅਵਤਾਰ ਤਾਰਾ, ਰਜਿੰਦਰ ਸਿੰਘ, ਬੱਬੂ ਭੈਲ, ਮਨਜਿੰਦਰ ਭਿੰਡਰ, ਸੁਰਿੰਦਰ ਬਰਾੜ, ਪਰਮਿੰਦਰ ਫੌਜੀ, ਬਲਵਿੰਦਰ ਫੌਜੀ, ਮਾਸਟਰ ਮਹਿੰਦਰਪਾਲ, ਬੇਅੰਤ ਸਿੰਘ ਰੋਸਾ ਅਤੇ ਬਲਜੀਤ ਸਿੰਘ ਫੌਜ਼ੀ ਸਮੇਤ ਹੋਰ ਵੀ ਹਾਜ਼ਰ ਸਨ।