ਸਹਾਰਾ ਕਲੱਬ ਜ਼ੀਰਾ ਦੀ ਮਹੀਨਾਵਾਰ ਬੈਠਕ ਵਿਚ ਅਹਿਮ ਫ਼ੈਸਲੇ
ਸਹਾਰਾ ਕਲੱਬ ਜ਼ੀਰਾ ਦੀ ਮਹੀਨਾਵਾਰ ਬੈਠਕ ਵਿਚ ਅਹਿਮ ਫ਼ੈਸਲੇ
Publish Date: Mon, 23 Feb 2026 03:39 PM (IST)
Updated Date: Mon, 23 Feb 2026 03:43 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸਹਾਰਾ ਕਲੱਬ ਜੀਰਾ ਦੀ ਮਹੀਨਾਵਾਰ ਮੀਟਿੰਗ ਗੁਰਤੇਜ ਸਿੰਘ ਗਿੱਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਹਾਰਾ ਕਲੱਬ ਜ਼ੀਰਾ ਵਿਚ ਸ਼ਾਮਲ ਹੋਏ ਨਵੇਂ ਮੈਂਬਰ ਸਤਵੰਤ ਸਿੰਘ ਗਿੱਲ, ਰੇਸ਼ਮ ਸਿੰਘ ਗਿੱਲ ਅਤੇ ਮੁਖਿੰਦਰ ਸਿੰਘ ਖਾਲਸਾ ਦਾ ਸਮੂਹ ਮੈਂਬਰਾਂ ਵੱਲੋਂ ਸਤਿਕਾਰ ਸਹਿਤ ਸਵਾਗਤ ਕੀਤਾ ਗਿਆ। ਇਸ ਦੌਰਾਨ ਇਲਾਜ ਅਧੀਨ ਅਰਜਨ ਸਿੰਘ ਜੀਰਾ ਅਤੇ ਦਰਸ਼ਨ ਸਿੰਘ ਸੁਖੇਵਾਲਾ ਨੂੰ ਦਿੱਤੀ ਗਈ ਮਾਇਕ ਸਹਾਇਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆ ਕੀਤੀ ਗਈ। ਬੈਠਕ ਵਿੱਚ ਮਹੱਤਵਪੂਰਨ ਫ਼ੈਸਲਾ ਵੀ ਲਿਆ ਗਿਆ ਕਿ 22 ਮਾਰਚ ਨੂੰ ਸ਼ਹਿਨਸ਼ਾਹ ਪੈਲੇਸ ਫਿਰੋਜਪੁਰ ਰੋਡ ਜੀਰਾ ਵਿਖੇ ‘ਮਾਈਂਡ ਪਾਵਰ’ ਦੀ ਵਰਤੋਂ ਸਬੰਧੀ ਹਿਪਨੋਸਿਸ ਥੈਰੇਪੀ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਸਾਹਿਤ ਸਭਾ ਜੀਰਾ ਵੱਲੋਂ ਪਹਿਲੀ ਮਾਰਚ ਨੂੰ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਣ ਵਾਲੇ ਸਮਾਗਮ ਤੇ 15 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਜੀਰਾ ਵਿਖੇ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਲਗਾਏ ਜਾਣ ਵਾਲੇ ਅੱਖਾਂ ਦੇ ਮੁਫ਼ਤ ਕੈਂਪ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ਵਿੱਚ ਨਛੱਤਰ ਸਿੰਘ ਸਰਪ੍ਰਸਤ, ਗੁਰਬਖਸ਼ ਸਿੰਘ ਵਾਈਸ ਚੇਅਰਮੈਨ, ਹਰਬੰਸ ਸਿੰਘ ਸੇਖਾ ਜਨਰਲ ਸਕੱਤਰ, ਜਸਵਿੰਦਰਪਾਲ ਸਿੰਘ ਸੋਨੂੰ ਗੁਜਰਾਲ, ਜਸਵੰਤ ਸਿੰਘ ਨਾਮਦੇਵ, ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਮਾਸਟਰ ਹਰਭਜਨ ਸਿੰਘ, ਸੁਖਦੇਵ ਸਿੰਘ ਵਿਰਕ, ਸਤਵੰਤ ਸਿੰਘ ਗਿੱਲ, ਰੇਸ਼ਮ ਸਿੰਘ ਗਿੱਲ, ਮੁਖਿੰਦਰ ਸਿੰਘ, ਮੁਖਤਿਆਰ ਸਿੰਘ ਸਿੱਧੂ, ਲੈਕਚਰਾਰ ਨਰਿੰਦਰ ਸਿੰਘ, ਦਲਜੀਤ ਸਿੰਘ ਬੰਬੇ ਵਾਲੇ, ਦਲਬੀਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।