- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਬੀਰ ਸਿੰਘ ਜੀਰਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਸੰਗਰੂਰ ਰਵਾਨਾ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਕਾਂਗਰਸ ਵੱਲੋਂ ਸੰਗਰੂਰ ਦੇ ਫੱਗੂਵਾਲ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਇਨਸਾਫ਼ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਜ਼ੀਰਾ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਜੀਰਾ ਨੇ ਕਿਹਾ ਕਿ ਪੰਜਾਬ ਅੱਜ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਨਸ਼ਿਆਂ ਦਾ ਫੈਲਾਅ, ਬੇਰੁਜ਼ਗਾਰੀ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਮੌਕੇ ਮਹਿਕਦੀਪ ਸਿੰਘ ਜੀਰਾ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ, ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਡਾ. ਰਸ਼ਪਾਲ ਸਿੰਘ, ਗੁਰਭਗਤ ਗਿੱਲ ਗੋਰਾ ਐਮ.ਸੀ., ਸੁਰਜੀਤ ਸਿੰਘ, ਸ਼ਿਵ ਸਾਗਰ ਸ਼ਰਮਾ ਮੱਖੂ, ਰੋਸ਼ਨ ਲਾਲ ਬਿੱਟਾ, ਲਖਵਿੰਦਰ ਸਿੰਘ ਜੌੜਾ, ਰੋਮੀ ਚੋਪੜਾ, ਮੁਕੇਸ਼ ਸ਼ਰਮਾ, ਨੀਰਜ ਸ਼ਰਮਾ, ਸਮਕਸ ਚੋਪੜਾ, ਬਿੱਲਾ ਬਜਾਜ, ਹਰਭਜਨ ਸਿੰਘ ਸਭਰਾ, ਰੋਹਿਤ ਬਾਂਸਲ, ਵਿੱਕੀ ਬਾਂਸਲ, ਚੈਰੀ ਸਦਿਓੜਾ, ਰਾਹੁਲ ਸ਼ਰਮਾ, ਕਾਲਾ ਸੋਢੀਵਾਲਾ,ਜਨਕ ਰਾਜ ਵਾੜਾ ਪੋਹਵਿੰਡ, ਜੱਸ ਅਲੀਪੁਰ, ਮੇਹਰ ਸਿੰਘ ਬਾਹਰਵਾਲੀ, ਸੱਤਪਾਲ ਚਾਵਲਾ, ਸੁਖਦੇਵ ਸਿੰਘ ਗਾਦੜੀ ਵਾਲਾ, ਅਮਰ ਸਿੰਘ, ਅਮਨ ਜੀਰਾ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਸ਼ਾਹ ਬੁਕਰ, ਅਮਰੀਕ ਸਿੰਘ ਸ਼ਾਹ ਬੁਕਰ, ਚਰਨਜੀਤ ਸਿੰਘ ਸ਼ਾਹ ਅਬੂ ਬੁਕਰ, ਜਸਵੰਤ ਸਿੰਘ ਬਿੱਲਾ, ਕਾਰਜ ਸਿੰਘ ਸੁਦਾ, ਕਿੱਕਰ ਸਿੰਘ ਚਾਹਲਾਂ, ਗੁਰਵਿੰਦਰ ਸਿੰਘ ਮੱਲ, ਸੁਖਦੇਵ ਸਿੰਘ ਚਾਹਲ, ਜੋਰਾਵਰ ਸਿੰਘ, ਅੰਗਰੇਜ ਸਿੰਘ ਅਕਬਰ ਵਾਲਾ, ਗੁਰਨਾਮ ਸਿੰਘ ਖੰਨਾ, ਜਸਕਰਨ ਸਿੰਘ ਬਸਤੀ ਸ਼ਾਮੇ ਵਾਲਾ, ਗੁਰਲਾਲ ਸਿੰਘ ਗੋਰਾ ਸਦਰ ਵਾਲਾ, ਗੁਰਭਿੰਦਰ ਸਿੰਘ ਪੀਰ ਮੁਹੰਮਦ, ਗੁਰਲਾਭ ਸਿੰਘ ਕੁਤਬਪੁਰਾ, ਅੰਗਰੇਜ ਸਿੰਘ ਘੁਦੂ ਵਾਲਾ, ਕਿੱਕਰ ਸਿੰਘ ਜੋਗੇਵਾਲਾ, ਰਾਜਵਿੰਦਰ ਸਿੰਘ ਚਾਹਲ, ਬਲਰਾਜ ਸਿੰਘ ਲੱਲੇ, ਪੂਰਨ ਸਿੰਘ ਸ਼ੇਰ ਸਿੰਘ ਵਾਲਾ, ਸੁਖਵਿੰਦਰ ਸਿੰਘ ਬੰਡਾਲਾ ਨੌ ਬੰਬ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਲਾਲੀ ਸਨੇਰ, ਪ੍ਰਤਾਪ ਸਿੰਘ ਬੰਡਾਲਾ, ਸੁਖਦੇਵ ਸਿੰਘ ਗਾਦੜੀ ਵਾਲਾ, ਬਲਦੇਵ ਸਿੰਘ ਖਿਆਲੀ ਨੰਬਰਦਾਰ, ਬਲਵਿੰਦਰ ਸਿੰਘ, ਜਸਕਰਨ ਸਿੰਘ ਮਲਸੀਆਂ, ਸੁਖਪ੍ਰੀਤ ਸਿੰਘ ਸੀਪਾ, ਜਰਨੈਲ ਸਿੰਘ ਮਹੀਆ ਵਾਲਾ, ਕਾਰਜ ਸਿੰਘ ਮੱਲੂਵਾਲੀਏ ਵਾਲਾ, ਨਸੀਬ ਸਿੰਘ ਖਾਲਸਾ, ਬਲਜੀਤ ਸਿੰਘ ਨੰਬਰਦਾਰ, ਗੈਰੀ ਸੂਦਾਂ, ਸੰਦੀਪ ਸਿੰਘ, ਕੁਲਵਿੰਦਰ ਸਿੰਘ ਮੱਲੇ ਵਾਲਾ, ਸੁਲੇਮਾਨ, ਜੈਮਸ, ਭੋਲਾ, ਗਗਨਦੀਪ ਸਿੰਘ ਵਾੜਾ ਪੋਹਵਿੰਡ, ਕੁਲਦੀਪ ਸਿੰਘ ਸੁੱਖੇ ਵਾਲਾ, ਗੁਰਨੈਬ ਸਿੰਘ ਵਾੜਾ ਪੋਹਵਿੰਡ ਵੀ ਮੌਜੂਦ ਸਨ।