ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਪ੍ਰੀਖਿਆ ’ਚ ਮਾਰੀਆਂ ਮੱਲ੍ਹਾਂ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ ਦੇ ਹੋਸਪੇਟੇਲਿਟੀ ਐਂਡ ਟੂਰੀਜਮ ਮੈਨੇਜਮੈਂਟ ਵਿਸ਼ੇ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਪ੍ਰੀਖਿਆ ਵਿੱਚ ਮਾਰੀਆਂ ਮੱਲ੍ਹਾਂ
Publish Date: Thu, 24 Sep 2026 05:21 PM (IST)
Updated Date: Fri, 25 Sep 2026 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਫਿਰੋਜ਼ਪੁਰ: ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ ਦੇ ਹੋਸਪੇਟੇਲਿਟੀ ਐਂਡ ਟੂਰੀਜਮ ਮੈਨੇਜਮੈਂਟ ਵਿਸ਼ੇ ਦੇ ਚੌਥੇ ਸੇਮੈਸਟਰ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ, ਹਰਨੂਰ ਕੌਰ, ਜਸ਼ਨਦੀਪ ਕੌਰ, ਕੋਮਲਜੀਤ ਕੌਰ ਅਤੇ ਰਮਨਦੀਪ ਕੌਰ ਨੇ ਕ੍ਰਮਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਉਕਤ ਵਿਸ਼ੇ ਦੀਆਂ ਲਈਆ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜਿਆ ਸਦਕਾ ਇਹ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਵਿਦਿਆਰਥਣ ਅਮਨਦੀਪ ਕੌਰ ਨੇ ਹੋਸਪੇਟੇਲਿਟੀ ਐਂਡ ਟੂਰੀਜਮ ਮੈਨੇਜਮੈਂਟ ਵਿਸ਼ੇ ਦੇ ਚੌਥੇ ਸਮੈਸਟਰ ਦੀ ਪ੍ਰੀਖਿਆ ਵਿੱਰ 9.08 ਸੀਜੀਪੀਏ ਪ੍ਰਾਪਤ ਕਰ ਕੇ ਪਹਿਲਾ ਸਥਾਨ, ਹਰਨੂਰ ਕੌਰ ਨੇ 8.83 ਸੀਜੀਪੀਏ ਪ੍ਰਾਪਤ ਕਰ ਕੇ ਦੂਸਰਾ ਸਥਾਨ, ਜਸ਼ਨਦੀਪ ਕੌਰ ਨੇ 8.75 ਸੀਜੀਪੀਏ ਪ੍ਰਾਪਤ ਕਰ ਕੇ ਤੀਸਰਾ ਸਥਾਨ, ਕੋਮਲਪ੍ਰੀਤ ਕੌਰ ਨੇ 8.67 ਸੀਜੀਪੀਏ ਨਾਲ ਚੌਥਾ ਸਥਾਨ, ਰਮਨਦੀਪ ਕੌਰ ਨੇ 8.50 ਸੀਜੀਪੀਏ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥਣਾਂ ਨੇ ਨਾ ਸਿਰਫ਼ ਆਪਣੇ ਮਾਤਾ-ਪਿਤਾ, ਸਗੋਂ ਕਾਲਜ ਦਾ ਨਾਮ ਵੀ ਪੂਰੇ ਖੇਤਰ ਵਿੱਚ ਮਾਣ ਨਾਲ ਉੱਚਾ ਕੀਤਾ ਹੈ। ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ ਪੰਜਾਬ ਯੂਨੀਵਰਸਿਟੀ ਤੋਂ ‘ਏ ਪਲੱਸ ਗ੍ਰੇਡ’ ਪ੍ਰਾਪਤ ਸੰਸਥਾ ਹੈ, ਜੋ ਲਗਾਤਾਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਅਗੇਵਾਨ ਰਿਹਾ ਹੈ। ਕਾਲਜ ਦਾ ਉਦੇਸ਼ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੀ ਸਿੱਖਿਆ ਦੇਣਾ ਹੈ। ਕਾਲਜ ਦੇ ਸਾਬਕਾ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਡਾ. ਅਗਨੀਜ਼ ਢਿੱਲੋਂ (ਚੇਅਰਪਰਸਨ) ਦੇ ਯੋਗ ਮਾਰਗਦਰਸ਼ਨ, ਸ੍ਰੀ ਅਜੈ ਬੱਤਾ (ਕਾਲਜ ਸਕੱਤਰ) ਅਤੇ ਡਾ. ਸੰਗੀਤਾ (ਪ੍ਰਿੰਸੀਪਲ) ਦੀ ਅਗਵਾਈ ਹੇਠ ਇਹ ਸੰਸਥਾ ਨਵੀਆਂ ਉੱਚਾਈਆਂ ਵੱਲ ਅੱਗੇ ਵੱਧ ਰਹੀ ਹੈ।ਇਸ ਮੌਕੇ ਪ੍ਰਧਾਨ (ਕਾਲਜ ਮੈਨੇਜਮੈਂਟ) ਡਾ. ਅਗਨੀਜ਼ ਢਿੱਲੋਂ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਖੇਤਰ ਦੀਆਂ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਨਗੀਆਂ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹੇਗਾ।ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਦੀ ਸਫ਼ਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਪੂਰੇ ਕਾਲਜ ਪਰਿਵਾਰ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਹਨ ਅਤੇ ਇਹ ਉਪਲਬਧੀ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਕਰਦੀ ਹੈ। ਇਹ ਮਾਣਮੱਤੀ ਪ੍ਰਾਪਤੀ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ ਲਈ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਕਾਲਜ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਵੀਆਂ ਉੱਚਾਈਆਂ ਨੂੰ ਛੂਹਣ ਲਈ ਸੰਕਲਪਬੱਧ ਹੈ।ਹੋਸਪੇਟੇਲਿਟੀ ਐਂਡ ਟੂਰੀਜਮ ਮੈਨੇਜਮੈਂਟ ਵਿਸ਼ੇ ਦੇ ਇੰਚਾਰਜ ਰਣਜੀਤ ਸਿੰਘ, ਮੁਖੀ (ਅਸਿਸਟੈਂਟ ਪ੍ਰੋਫੈਸਰ) ਨੇ ਦੱਸਿਆ ਕਿ ਇਹ ਪ੍ਰਾਪਤੀ ਵਿਦਿਆਰਥਣਾਂ ਦੀ ਮਿਹਨਤ, ਲਗਨ ਅਤੇ ਉਨ੍ਹਾਂ ਦਾ ਅਧਿਆਪਕਾਂ ਤੋਂ ਵੱਧ ਤੋਂ ਵੱਧ ਸਿੱਖਣ ਦੀ ਭਾਵਨਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਨੇ ਪੂਰੇ ਕਾਲਜ ਨੂੰ ਮਾਣ ਮਹਿਸੂਸ ਕਰਵਾਇਆ ਹੈ। ਕਾਲਜ ਦੇ ਸਮੂਹ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।