- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 8ਵਾਂ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 8ਵਾਂ ਖੂਨਦਾਨ ਅਤੇ ਸਵ. ਮਨਿੰਦਰ ਸਿੰਘ ਮਨੀ ਵਧਵਾ ਦੀ ਯਾਦ ’ਚ ਮੁਫਤ ਸਿਹਤ ਜਾਂਚ ਕੈਂਪ ਕ੍ਰਿਸ਼ਨਾ ਮੰਦਿਰ ਜਨ ਕਲਿਆਣ ਭਵਨ ਬਸਤੀ ਮਾਛੀਆਂ ਜ਼ੀਰਾ ਵਿਖੇ ਲਗਾਇਆ ਗਿਆ। ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਕਾਂਗਰਸ ਪਾਰਟੀ ਦੇ ਯੂਥ ਸਕੱਤਰ ਪੰਜਾਬ ਮਹਿਕਦੀਪ ਸਿੰਘ ਜ਼ੀਰਾ, ਮਿਸਲ ਸਤਲੁਜ ਦੇ ਜ਼ਿਲ੍ਹਾ ਇੰਚਾਰਜ ਦਵਿੰਦਰ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੀਤਰਾਜ ਸਿੰਘ ਹੀਰੋ, ਪੰਜਾਬ ਐਗਰੋ ਇੰਡਸਟਰੀ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ ਇਕਬਾਲ ਸਿੰਘ ਢਿੱਲੋਂ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ,ਹਰਜਿੰਦਰ ਸਿੰਘ ਹਸਮਤਵਾਲਾ ਅੰਮ੍ਰਿਤਪਾਲ ਸਿੰਘ ਭੁੱਲਰ ਗਰੁੱਪ ਆਦਿ ਨੇ ਸ਼ਿਰਕਤ ਕੀਤੀ। ਲੁਧਿਆਣਾ ਤੇ ਜਲੰਧਰ ਤੋਂ ਪਹੁੰਚੀਆਂ ਡਾਕਟਰਾਂ ਦੀਆਂ ਟੀਮਾਂ ਨੇ 80 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੰਡੀਆਂ।ਸਿਵਲ ਹਸਪਤਾਲ ਮੋਗਾ ਅਤੇ ਦੀਪ ਬਲੱਡ ਬੈਂਕ ਫਰੀਦਕੋਟ ਦੀਆਂ ਟੀਮਾਂ ਵੱਲੋਂ ਖੂਨ 120 ਯੂਨਿਟ ਦੇ ਕਰੀਬ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਵਧਵਾ, ਠੇਕੇਦਾਰ ਨਛੱਤਰ ਸਿੰਘ, ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਪ੍ਰੀਤਮ ਸਿੰਘ, ਰਿਟਾ. ਏਐੱਸਆਈ ਲਖਵੀਰ ਸਿੰਘ, ਰਿਟਾ.ਲੈਕ ਨਰਿੰਦਰ ਸਿੰਘ, ਅਸ਼ੋਕ ਕੁਮਾਰ ਪਲਤਾ, ਡਾ. ਰਮੇਸ਼ ਚੰਦਰ, ਹਰਬੰਸ ਸਿੰਘ ਸੇਖਾ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਜੱਜ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਨਰਿੰਦਰਪਾਲ ਸਿੰਘ, ਹਰੀਸ਼ ਕੁਮਾਰ ਤਾਂਗੜਾ, ਗੁਰਬਖ਼ਸ਼ ਸਿੰਘ, ਵਨੀਤਾ ਝਾਂਜੀ, ਜਸਵੰਤ ਸਿੰਘ ਨਾਮਦੇਵ ,ਸੰਤ ਕਬੀਰ ਕਾਲਜ ਜ਼ੀਰਾ ਦੇ ਚੇਅਰਮੈਨ ਸੁਖਦੇਵ ਸਿੰਘ, ਅਮਨਦੀਪ ਸਿੰਘ ਨਗਰ ਕੌਂਸਲ ਜ਼ੀਰਾਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਹਾਕਮ ਸਿੰਘ ਅਰੋੜਾ, ਸਵਰਨ ਸਿੰਘ ਤੋਂ ਇਲਾਵਾ ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ, ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਕਸ਼ਮੀਰ ਸਿੰਘ, ਹਰਵੰਤ ਸਿੰਘ, ਜਸਵਿੰਦਰ ਸਿੰਘ ਖਾਲਸਾ ਚੇਅਰਮੈਨ, ਗੁਰਪ੍ਰੀਤ ਸਿੰਘ ਨਾਮਦੇਵ,ਵਰਿੰਦਰ ਪਾਲ ਸਿੰਘ ਟਿੰਕੂ, ਮਨਿੰਦਰ ਸਿੰਘ ਸੋਨੂੰ, ਦੀਪਕ ਸਿੰਘ, ਬਲਵਿੰਦਰ ਸਿੰਘ, ਆਸ਼ੂ ਸੱਚਦੇਵਾ, ਪਰਮਪ੍ਰੀਤ ਸਿੰਘ, ਰਿੰਕੂ ਅਹੂਜਾ, ਮਿੰਟੂ ਅਹੂਜਾ, ਸੁੱਖ ਸਨ੍ਹੇਰ, ਮੁਖਤਿਆਰ ਸਿੰਘ, ਸੁਖਦੀਪ,ਹਰਮੀਤ ਸਿੰਘ,ਰਜਿੰਦਰ ਕੁਮਾਰ ਬੇਰੀ,ਰਾਜ ਕੁਮਾਰ ਬਜਾਜ ਆਦਿ ਹਾਜ਼ਰ ਸਨ।