- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਕਿਰਤੀ ਪਾਰਕ ’ਚ ਸਿਹਤ ਸਹੂਲਤਾਂ ਦਾ ਹੋਇਆ ਹੋਰ ਵਿਸਥਾਰ, ਓਪਨ ਜ਼ਿੰਮ ’ਚ ਲੱਗੀ ਨਵੀਂ ਕਸਰਤ ਮਸ਼ੀਨ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਜੀਰਾ ਸ਼ਹਿਰ ਵਾਸੀਆਂ ਨੂੰ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਪ੍ਰਕਿਰਤੀ ਪਾਰਕ ਵਿਖੇ ਚਲਾਏ ਜਾ ਰਹੇ ਓਪਨ ਜ਼ਿੰਮ ਵਿੱਚ ਇਕ ਹੋਰ ਨਵੀਂ ਕਸਰਤ ਮਸ਼ੀਨ ਸਥਾਪਿਤ ਕੀਤੀ ਗਈ। ਇਸ ਨਾਲ ਪਾਰਕ ਵਿੱਚ ਸਵੇਰ-ਸ਼ਾਮ ਸੈਰ ਕਰਨ ਅਤੇ ਕਸਰਤ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਹੋਰ ਸਹੂਲਤ ਮਿਲੇਗੀ। ਨਵੀਂ ਲਗਾਈ ਗਈ ਸਾਈਕਲਿੰਗ ਈਵੈਂਟ ਮਸ਼ੀਨ ਲੋਕਾਂ ਨੂੰ ਸਮਰਪਿਤ ਕਰਨ ਦੀ ਰਸਮ ਸੇਵਾਮੁਕਤ ਸੈਸ਼ਨ ਜੱਜ ਬਲਵੰਤ ਸਿੰਘ ਧੰਜੂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਸ਼ੀਨ ਦੀ ਸੇਵਾ ਬਲਜਿੰਦਰ ਸਿੰਘ ਸੰਧੂ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਮਕਸਦ ਪ੍ਰਕਿਰਤੀ ਪਾਰਕ ਨੂੰ ਲੋਕਾਂ ਲਈ ਸਿਹਤ, ਵਾਤਾਵਰਨ ਅਤੇ ਸਮਾਜਿਕ ਸਰਗਰਮੀਆਂ ਦਾ ਕੇਂਦਰ ਬਣਾਉਣਾ ਹੈ। ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਮੁੱਖ ਮਹਿਮਾਨ ਬਲਵੰਤ ਸਿੰਘ ਧੰਜੂ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਸਿਰਫ਼ ਲੋੜਵੰਦਾਂ ਦੀ ਸਹਾਇਤਾ ਤੱਕ ਸੀਮਤ ਨਹੀਂ, ਸਗੋਂ ਲੋਕਾਂ ਨੂੰ ਤੰਦਰੁਸਤ ਜੀਵਨ ਜਿਊਣ ਲਈ ਸਹੂਲਤਾਂ ਮੁਹੱਈਆ ਕਰਵਾਉਣਾ ਵੀ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਪ੍ਰਕਿਰਤੀ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਹਰਪਾਲ ਸਿੰਘ ਪੰਡੋਰੀ, ਜੁਗਿੰਦਰ ਸਿੰਘ ਝਤਰਾ, ਅਵਤਾਰ ਸਿੰਘ ਕਾਨੂੰਨਗੋ, ਅੰਗਰੇਜ ਸਿੰਘ ਜੇ.ਈ., ਨਿੱਕਾ ਬਜਾਜ, ਜਸਵੰਤ ਸਿੰਘ ਨਾਮਦੇਵ, ਮਾਸਟਰ ਅਜੀਤ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਹਰਜੀਤ ਸਿੰਘ ਸੰਧੂ, ਗੁਰਚਰਨ ਸਿੰਘ ਢਿੱਲੋਂ, ਰਵੀ ਕੱਕੜ, ਤਰਸੇਮ ਸਿੰਘ ਰੂਪ, ਮਨਜੀਤ ਸਿੰਘ ਸੰਧੂ, ਨਵਤੇਜ ਸਿੰਘ ਸਿੱਧੂ, ਸੁਰਿੰਦਰ ਸ਼ਰਮਾ ਜੇਈ, ਰਾਜਵਿੰਦਰ ਸਿੰਘ ਮਾਨਸਾ, ਕੁਲਦੀਪ ਸਿੰਘ ਤੱਗੜ, ਤੇਜਿੰਦਰਪਾਲ ਸਿੰਘ ਕਟਾਰੀਆ, ਰਵੀ ਕੁਮਾਰ ਕਾਨੂੰਗੋ, ਪ੍ਰਤਾਪ ਸਿੰਘ ਹੀਰਾ, ਜੁਗਰਾਜ ਸਿੰਘ ਭੂਈ, ਪਰਮਜੀਤ ਸਿੰਘ ਪੱਬੀ, ਸੁਰੇਸ਼, ਕਾਲਾ, ਹਰਜਿੰਦਰ ਸਿੰਘ ਨਾਰੰਗ, ਸੁਨੀਲ ਸਹਿਗਲ ਵਿੱਕੀ, ਭੁਪਿੰਦਰ ਸਿੰਘ ਭਿੰਦਾ, ਦਿਨੇਸ਼ ਜੋਸ਼ੀ, ਗੁਰਦੀਪ ਸਿੰਘ ਪੰਡੋਰੀ ਅਤੇ ਸੁਖਪਾਲ ਸਿੰਘ ਪੰਡੋਰੀ ਆਦਿ ਹਾਜ਼ਰ ਸਨ।