ਆਮ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਸਾਡਾ ਮਿਸ਼ਨ : ਡਾ. ਹਰਿੰਦਰਪਾਲ ਸਿੰਘ ਸਰਕਾਰੀ ਹਸਪਤਾਲ ਮਖੂ ਵਿਖੇ ਸਹਿਤ ਜਾਂਚ ਕੈਂਪ ਲਗਾਇਆ
Publish Date: Wed, 07 Oct 2026 03:50 PM (IST)
Updated Date: Wed, 07 Oct 2026 03:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀਆਂ ਪ੍ਰਾਪਤ ਹਦਾਇਤਾਂ ਅਨੁਸਾਰ ਦਿਸ਼ਾ ਕਲੱਸਟਰ ਫਿਰੋਜ਼ਪੁਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਮਖੂ ਵਿਖੇ ਏਕੀਕ੍ਰਿਤ ਸਿਹਤ ਜਾਂਚ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਵੱਖ-ਵੱਖ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਐੱਚ.ਆਈ.ਵੀ. ਸਮੇਤ ਹੋਰ ਸੰਚਾਰੀ ਬਿਮਾਰੀਆਂ ਦੀ ਸਮੇਂ ਸਿਰ ਪਛਾਣ, ਰੋਕਥਾਮ ਅਤੇ ਇਲਾਜ ਸਬੰਧੀ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਐੱਚ.ਆਈ.ਵੀ. ਸਕ੍ਰੀਨਿੰਗ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਸਕ੍ਰੀਨਿੰਗ, ਟੀ.ਬੀ. ਸਕ੍ਰੀਨਿੰਗ, ਕਾਊਂਸਲਿੰਗ ਸੇਵਾਵਾਂ ਅਤੇ ਆਮ ਮੈਡੀਕਲ ਜਾਂਚ ਕੀਤੀ ਗਈ। ਲੋਕਾਂ ਨੂੰ ਐੱਚ.ਆਈ.ਵੀ. ਦੀ ਰੋਕਥਾਮ, ਸੁਰੱਖਿਅਤ ਵਿਵਹਾਰ, ਸਮੇਂ ਸਿਰ ਜਾਂਚ ਅਤੇ ਲੋੜ ਅਨੁਸਾਰ ਇਲਾਜ ਸੇਵਾਵਾਂ ਨਾਲ ਜੁੜਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐੱਸ.ਐੱਮ.ਓ. ਡਾ. ਹਰਿੰਦਰਪਾਲ ਸਿੰਘ ਅਤੇ ਡਾ. ਜਸਵਿੰਦਰ ਸਿੰਘ ਕਾਲੜਾ ਵੱਲੋਂ ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਸਿਹਤ ਵਿਭਾਗ ਦੀ ਟੀਮ ਵਿੱਚ ਰਮਨ ਕੁਮਾਰ, ਫਾਰਮਾਸਿਸਟ ਹਰਪਾਲ ਸਿੰਘ, ਐੱਮ.ਪੀ.ਐੱਚ.ਡਬਲਿਊ. ਅਤੇ ਅਮਿਤ ਕੁਮਾਰ ਵਾਰਡ ਅਟੈਂਡੈਂਟ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਸਰਬਜੀਤ ਕੌਰ, ਕਲੀਨੀਕਲ ਸਰਵਿਸਿਜ਼ ਅਫਸਰ, ਦਿਸ਼ਾ ਕਲੱਸਟਰ ਫਿਰੋਜ਼ਪੁਰ, ਸਾਬਕਾ ਕੌਂਸਲਰ ਰਾਜੀਵ ਆਹੂਜਾ, ਆਈ.ਸੀ.ਟੀ.ਸੀ. ਸਟਾਫ, ਅੰਜਨਾ, ਐੱਮ.ਐੱਲ.ਟੀ., ਏ.ਆਰ.ਟੀ. ਅਤੇ ਪਿੰਕੀ ਕੁਮਾਰੀ ਨੇ ਕੈਂਪ ਦੇ ਸੁਚੱਜੇ ਸੰਚਾਲਨ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ। ਕੈਂਪ ਦੌਰਾਨ ਲੋਕਾਂ ਨੂੰ ਐੱਚ.ਆਈ.ਵੀ., ਹੈਪੇਟਾਈਟਸ ਅਤੇ ਟੀ.ਬੀ. ਦੀ ਜਾਂਚ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਲੋੜ ਅਨੁਸਾਰ ਕਾਊਂਸਲਿੰਗ ਅਤੇ ਅਗਲੀ ਜਾਂਚ ਤੇ ਇਲਾਜ ਲਈ ਯੋਗ ਸਿਹਤ ਸੰਸਥਾਵਾਂ ਨਾਲ ਜੋੜਨ ਲਈ ਮਾਰਗਦਰਸ਼ਨ ਦਿੱਤਾ ਗਿਆ। ਦਿਸ਼ਾ ਕਲੱਸਟਰ ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀਆਂ ਹਦਾਇਤਾਂ ਅਨੁਸਾਰ ਅਜਿਹੇ ਏਕੀਕ੍ਰਿਤ ਸਿਹਤ ਕੈਂਪਾਂ ਰਾਹੀਂ ਲੋਕਾਂ ਤੱਕ ਐੱਚ.ਆਈ.ਵੀ. ਟੈਸਟਿੰਗ, ਕਾਊਂਸਲਿੰਗ ਅਤੇ ਹੋਰ ਸਿਹਤ ਸੇਵਾਵਾਂ ਪਹੁੰਚਾਉਣ ਦੇ ਯਤਨ ਲਗਾਤਾਰ ਕੀਤੇ ਜਾ ਰਹੇ ਹਨ। ਅਜਿਹੇ ਕੈਂਪਾਂ ਦਾ ਉਦੇਸ਼ ਬਿਮਾਰੀਆਂ ਦੀ ਜਲਦੀ ਪਛਾਣ ਦੇ ਨਾਲ-ਨਾਲ ਲੋਕਾਂ ਨੂੰ ਸਮੇਂ ਸਿਰ ਇਲਾਜ ਅਤੇ ਉਪਲਬਧ ਸਰਕਾਰੀ ਸਿਹਤ ਸੇਵਾਵਾਂ ਨਾਲ ਜੋੜਨਾ ਹੈ। ਇਸ ਕੈਂਪ ਵਿੱਚ ਮਨਜਿੰਦਰ ਸਿੰਘ ਕੌਸਲਰ, ਹੀਰਾ ਗਿੱਲ ਕੌਸਲਰ, ਥੋਮਸ ਭੱਟੀ, ਗੁਰਮੇਜ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।