- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹਿਕ ਛੁੱਟੀ ਲੈ ਕੇ ਗੁਰੂਹਰਸਹਾਏ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੇ ਫੈਸਲੇ ਤਹਿਤ ਗੁਰੂਹਰਸਹਾਏ ਦੇ ਸਮੂਹ ਸਕੂਲ ਬੰਦ ਰਹੇ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਸਥਾਨਕ ਰੇਲਵੇ ਪਾਰਕ ਵਿਖੇ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਰਾਜ ਕੁਮਾਰ ਮਹਿਰੋਕ ਤਹਿਸੀਲ ਪ੍ਰਧਾਨ ਡੀਟੀਐਫ ਅਮਿਤ ਕੰਬੋਜ ਡੀਟੀਐਫ ਸੰਪੂਰਨ ਵਿਰਕ ਮਾਲਵਾ ਪ੍ਰਧਾਨ ਸਤਨਾਮ ਚਾਂਦੀ ਵਿਪਨ ਲੋਟਾ ਈਟੀਟੀ ਅਧਿਆਪਕ ਯੂਨੀਅਨ ਪ੍ਰੇਮ ਚੰਦ ਗੁਰਵਿੰਦਰ ਗੋਲਡੀ ਬੀਐਡ ਫਰੰਟ ਦੀਪਕ ਕੰਬੋਜ ਸੂਬਾ ਪ੍ਰਧਾਨ 6635 ਯੂਨੀਅਨ ਅਸ਼ੋਕ ਕੰਬੋਜ ਸੂਬਾ ਕਮੇਟੀ ਮੈਂਬਰ ਸਪੈਸ਼ਲ ਕੇਡਰ ਯੂਨੀਅਨ ਗੁਰਦੀਪ ਸਿੰਘ ਸੈਂਟਰ ਹੈਡ ਟੀਚਰ ਅਮਰਜੀਤ ਕੰਬੋਜ ਸਿਵਾਏ ਕੇ ਅਸ਼ਵਨੀ ਕੁਮਾਰ ਅਲਫੂ ਕੇ ਹਰਪ੍ਰੀਤ ਦਰੋਗਾ ਹਰਪ੍ਰੀਤ ਗੋਲੂ ਕਾ ਜਸਵਿੰਦਰ ਸ਼ੇਖੜਾ 6505 ਯੂਨੀਅਨ ਸ਼ਿੰਗਾਰ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਨਰੇਸ਼ ਸੇਠੀ ਮੈਡਮ ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਸ ਮਾਰਚ ਦੀ ਸਮਾਪਤੀ ਮੌਕੇ ਇਕੱਠੇ ਹੋਏ ਮੁਲਾਜ਼ਮਾਂ ਨੇ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਅਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਰੈਲੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਹਿੱਸਾ ਲਿਆ।