ਗੁਰੂ ਹੀ ਜੀਵਨ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਸੱਚਾ ਮਾਰਗਦਰਸ਼ਕ : ਸਵਾਮੀ ਆਤਮਾਨੰਦ ਪੁਰੀ ਗੁਰੂ ਹੀ ਜੀਵਨ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਸੱਚਾ ਮਾਰਗਦਰਸ਼ਕ : ਸਵਾਮੀ ਆਤਮਾਨੰਦ ਪੁਰੀ
Publish Date: Thu, 30 Jul 2026 04:04 PM (IST)
Updated Date: Thu, 30 Jul 2026 04:07 PM (IST)
- ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਸ਼ਿਵਾਲਾ ਮੰਦਰ ’ਚ ਗੁਰੂ ਪੂਰਨਿਮਾ ਮਹਾਉਤਸਵ ਮਨਾਇਆ - ਵੱਡੀ ਗਿਣਤੀ ’ਚ ਸੰਗਤ ਨੇ ਕੀਤਾ ਗੁਰੂ ਪੂਜਨ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਸਥਾਨਕ ਸ਼ਿਵਾਲਾ ਮੰਦਰ ਵਿਖੇ ਗੁਰੂ ਪੂਰਨਿਮਾ ਮਹਾਉਤਸਵ ਸ਼ਰਧਾ, ਭਗਤੀ ਅਤੇ ਆਧਿਆਤਮਿਕ ਮਾਹੌਲ ਵਿਚ ਮਨਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਗੁਰੂ ਪੂਜਨ ਕੀਤਾ ਅਤੇ ਅਧਿਆਤਮਿਕ ਚੇਤਨਾ ਨਾਲ ਇਸ ਪਵਿੱਤਰ ਅਵਸਰ ਨੂੰ ਯਾਦਗਾਰ ਬਣਾਇਆ। ਅਚਾਰਿਆ ਮਹਾ ਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਆਤਮਾਨੰਦ ਪੁਰੀ ਮਹਾਰਾਜ ਵੱਲੋਂ ਆਪਣੇ ਗੁਰੂ ਸ਼੍ਰੀ ਸ਼੍ਰੀ 1008 ਸਵਾਮੀ ਸਵਤੇ ਪ੍ਰਕਾਸ਼ ਮਹਾਰਾਜ, ਸ਼੍ਰੀ ਸ਼੍ਰੀ 108 ਸਵਾਮੀ ਗਣੇਸ਼ ਪੁਰੀ ਮਹਾਰਾਜ ਦੀਆਂ ਪਾਵਨ ਸਮਾਧੀ ਤੇ ਵੈਦਿਕ ਮੰਤਰਾਂ ਦੇ ਨਾਲ ਪੂਜਾ ਅਰਚਨਾ ਕੀਤੀ। ਉਪਰੰਤ ਸ਼ਰਧਾਲੂਆਂ ਵੱਲੋਂ ਅਚਾਰਿਆ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਆਤਮਾਨੰਦ ਪੁਰੀ ਮਹਾਰਾਜ ਦੀ ਵਿਧੀਵਤ ਪੂਜਾ-ਅਰਚਨਾ ਅਤੇ ਆਰਤੀ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਧਾਰਮਿਕ ਰਸਮਾਂ ਵਿੱਚ ਸ਼ਾਮਲ ਸੰਗਤ ਨੇ ਆਪਣੇ ਗੁਰੂ ਪ੍ਰਤੀ ਅਟੱਲ ਸ਼ਰਧਾ, ਵਿਸ਼ਵਾਸ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰਵਚਨ ਕਰਦਿਆਂ ਕਰਦਿਆਂ ਸਵਾਮੀ ਆਤਮਾਨੰਦ ਪੁਰੀ ਮਹਾਰਾਜ ਨੇ ਕਿਹਾ ਕਿ ਗੁਰੂ ਪੂਰਨਿਮਾ ਕੇਵਲ ਇੱਕ ਤਿਉਹਾਰ ਨਹੀਂ, ਸਗੋਂ ਆਪਣੇ ਗੁਰੂ ਪ੍ਰਤੀ ਸ਼ਰਧਾ, ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕਰਨ ਦਾ ਪਵਿੱਤਰ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਗੁਰੂ ਮਨੁੱਖ ਦੇ ਜੀਵਨ ਦਾ ਉਹ ਪ੍ਰਕਾਸ਼ ਪੁੰਜ ਹੈ, ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਕੇ ਸੱਚ, ਗਿਆਨ ਅਤੇ ਆਧਿਆਤਮਿਕਤਾ ਦਾ ਰਾਹ ਦਿਖਾਉਂਦਾ ਹੈ। ਗੁਰੂ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਹੀ ਮਨੁੱਖ ਜੀਵਨ ਦਾ ਅਸਲ ਮਕਸਦ, ਆਤਮਿਕ ਸ਼ਾਂਤੀ ਅਤੇ ਸਫਲਤਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਪਣੀ ਭਾਰਤੀ ਸੰਸਕ੍ਰਿਤੀ, ਆਧਿਆਤਮਿਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ ਮੁੱਲਾਂ, ਰੀਤੀ-ਰਿਵਾਜਾਂ ਅਤੇ ਮਹਾਨ ਸੰਸਕ੍ਰਿਤੀ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕਰਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੀ ਅਮੀਰ ਵਿਰਾਸਤ ਨੂੰ ਸਮਝਣ ਅਤੇ ਉਸ ’ਤੇ ਮਾਣ ਕਰ ਸਕਣ। ਸਮਾਗਮ ਦੇ ਅਖੀਰ ਵਿੱਚ ਸਮੂਹ ਸੰਗਤ ਨੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਓਮ ਪ੍ਰਕਾਸ਼ ਪੁਰੀ, ਸੁਪਰਡੈਂਟ ਜੋਗਿੰਦਰਪਾਲ ਕੋਰੀ, ਸਾਬਕਾ ਕੌਂਸਲਰ ਮਨੀਸ਼ ਕੁਮਾਰ ਨਿੱਕੂ ਗੁਰੂ ਹਰ ਸਹਾਏ, ਨਗਰ ਕੌਂਸਲ ਜ਼ੀਰਾ ਦੇ ਵਾਈਸ ਪ੍ਰਧਾਨ ਰਾਜੀਵ ਸ਼ਰਮਾ ਭੋਲਾ, ਕੌਂਸਲਰ ਕਸ਼ਮੀਰ ਸਿੰਘ ਭੁੱਲਰ, ਕੱਪੜਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਰਾਜ ਸ਼ਰਮਾ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਗੁਰਸਨ ਸ਼ਰਮਾ, ਜੁਗਲ ਕਿਸ਼ੋਰ, ਬਲਵੰਤ ਚੌਧਰੀ, ਸੁੰਦਰਮ ਸੂਦ, ਸੇਵਾ ਮੁਕਤ ਤਹਿਸੀਲਦਾਰ ਪੁਰਸ਼ੋਤਮ ਸ਼ਰਮਾ, ਜਨਕ ਰਾਜ ਝਾਂਬ, ਕੁਲਜੀਤ ਸ਼ਰਮਾ, ਪੂਰਨ ਚੰਦ, ਗਗਨ ਸ਼ਰਮਾ, ਡੈਨੀ ਸੰਧੂ, ਰਾਜ ਕੁਮਾਰ ਕਪੂਰ, ਗੁਲਸ਼ਨ ਨਰੂਲਾ ਆਦਿ ਹਾਜ਼ਰ ਸਨ।