ਅਕਾਲੀ ਦਲ ਵਾਰਿਸ ਪੰਜਾਬ ਦੇ ਕਈ ਅਹੁਦੇਦਾਰਾਂ ਤੇ ਵਰਕਰਾਂ ਨੇ ਫੜਿਆ ਸੇਖੋਂ ਦਾ ਹੱਥ ਗੁਰਪ੍ਰੀਤ ਸਿੰਘ ਸੇਖੋਂ ਦੇ ਸਿਆਸੀ ਕਾਫ਼ਲੇ ਨੂੰ ਮਿਲਿਆ ਵੱਡਾ ਬਲ
Publish Date: Tue, 14 Jul 2026 06:59 PM (IST)
Updated Date: Tue, 14 Jul 2026 07:00 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਿਧਾਨ ਸਭਾ ਹਲਕਾ ਜ਼ੀਰਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰਨ ਦਾ ਐਲਾਨ ਕਰ ਚੁੱਕੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੇ ਕਾਫ਼ਲੇ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸੁਖਚੈਨ ਸਿੰਘ ਅਮੀਰ ਸ਼ਾਹ ਦੇ ਨਿਵਾਸ ਸਥਾਨ ’ਤੇ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜੇ ਕਈ ਅਹੁਦੇਦਾਰਾਂ, ਆਗੂਆਂ ਤੇ ਵਰਕਰਾਂ ਨੇ ਪਾਰਟੀ ਨੂੰ ਅਲਵਿਦਾ ਆਖਦਿਆਂ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸਿਆਸੀ ਹਲਕਿਆਂ ਵਿਚ ਇਸ ਘਟਨਾਕ੍ਰਮ ਨੂੰ ਜ਼ੀਰਾ ਦੀ ਬਦਲ ਰਹੀ ਸਿਆਸੀ ਫਿਜ਼ਾ ਅਤੇ ਨਵੇਂ ਸਮੀਕਰਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਕੱਤਰਤਾ ਦੌਰਾਨ ਗੁਰਪ੍ਰੀਤ ਸਿੰਘ ਸੇਖੋਂ ਨੇ ਆਪਣੀ ਟੀਮ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚੋਣਾਂ ਲੜਨਾ ਨਹੀਂ, ਸਗੋਂ ਲੋਕਾਂ ਦੀ ਆਵਾਜ਼ ਨੂੰ ਸਿਆਸਤ ਦੇ ਕੇਂਦਰ ਤੱਕ ਪਹੁੰਚਾਉਣਾ ਹੈ। ਸੇਖੋਂ ਦੀ ਟੀਮ ਵਿਚ ਸ਼ਾਮਲ ਹੋਣ ਵਾਲਿਆਂ ’ਚ ਦਾਰਾ ਸਿੰਘ, ਬਲਾਕ ਜ਼ੀਰਾ ਮੈਂਬਰ, ਹਰਦੀਪ ਸਿੰਘ ਹਰਦਾਸਾ, ਜ਼ਿਲ੍ਹਾ ਸਕੱਤਰ, ਅਮਰਜੀਤ ਸਿੰਘ ਮਠਾੜੂ, ਜ਼ਿਲ੍ਹਾ ਮੀਤ ਪ੍ਰਧਾਨ, ਦਿਲਬਾਗ ਸਿੰਘ ਬੂਟੇਵਾਲਾ, ਜ਼ਿਲ੍ਹਾ ਫਿਰੋਜ਼ਪੁਰ ਆਈ.ਟੀ. ਸੈੱਲ, ਮਹਾਵੀਰ ਸਿੰਘ, ਬਲਾਕ ਪ੍ਰਧਾਨ ਮੱਲਾਂਵਾਲਾ, ਗੁਰਦੀਪ ਸਿੰਘ ਹਰਦਾਸਾ, ਮੈਂਬਰ, ਅਜੀਤ ਸਿੰਘ, ਜ਼ੀਰਾ ਸ਼ਹਿਰੀ ਮੈਂਬਰ, ਬਲਵਿੰਦਰ ਸਿੰਘ, ਜ਼ੀਰਾ ਸ਼ਹਿਰੀ ਮੈਂਬਰ, ਮੱਖਣ ਸਿੰਘ, ਜ਼ੀਰਾ ਸ਼ਹਿਰੀ ਮੈਂਬਰ, ਸਰਜੀਤ ਸਿੰਘ ਮੀਹਾਂ ਸਿੰਘ ਵਾਲਾ, ਪੰਜ ਮੈਂਬਰੀ ਕਮੇਟੀ ਮੈਂਬਰ, ਸਾਧੂ ਸਿੰਘ, ਪੰਜ ਮੈਂਬਰੀ ਕਮੇਟੀ ਮੈਂਬਰ ਅਤੇ ਕੁਲਵੰਤ ਸਿੰਘ ਗਾਦੜੀਵਾਲਾ, ਮੈਂਬਰ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ। ਇਕੱਤਰਤਾ ਦੌਰਾਨ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਸੇਖੋਂ ਦੀ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਕਾਰਜਸ਼ੈਲੀ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਉਹ ਉਨ੍ਹਾਂ ਦੀ ਟੀਮ ਨਾਲ ਜੁੜੇ ਹਨ। ਇਸ ਮੌਕੇ ਦੀਪਕ ਲਹਿਰਾ ਰੋਹੀ, ਜਸਵਿੰਦਰ ਸਿੰਘ ਜੱਸਾ ਕੋਠੇ ਗਾਦੜੀਵਾਲਾ, ਚੰਦ ਸਿੰਘ ਕੋਠੇ ਗਾਦੜੀਵਾਲਾ, ਗੁਰਿੰਦਰ ਸਿੰਘ ਜ਼ੀਰਾ, ਰਾਜਾ ਜ਼ੀਰਾ, ਬਲਕਾਰ ਸਿੰਘ ਕੋਠੇ ਗਾਦੜੀਵਾਲਾ, ਹਰਪਾਲ ਸਿੰਘ ਸਸਤੇਵਾਲੀ, ਰਜੇਸ਼, ਸਨੀ, ਬਾਜ ਸਿੰਘ, ਜੱਜ ਸਿੰਘ, ਬੂਟਾ ਸਿੰਘ, ਬਾਦਲ ਸਿੰਘ, ਰਾਜਪਾਲ ਸਿੰਘ, ਸੰਦੀਪ ਸਿੰਘ, ਬਲਵਿੰਦਰ ਸਿੰਘ, ਰਾਹੁਲ, ਅੰਗਰੇਜ਼ ਸਿੰਘ, ਵਰਿੰਦਰ ਕੁਮਾਰ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਮੱਲਾਂਵਾਲਾ ਤੋਂ ਮਹਾਵੀਰ ਸਿੰਘ, ਪਰਮਜੀਤ ਸਿੰਘ ਸੁਧਾਰਾ, ਅਮਰਜੀਤ ਸਿੰਘ ਭੋਲਾ ਅਤੇ ਬਲਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ।