- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਚਾਰ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ‘ਇੰਟਰਾ-ਈਅਰ ਯੂਨੀਵਰਸਿਟੀ ਸਪੋਰਟਸ ਕੰਪੀਟੀਸ਼ਨ-2026’ ਦੇ ਤਹਿਤ 19, 21 ਤੋਂ 23 ਅਕਤੂਬਰ ਤੱਕ ਚਾਰ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਉਪ-ਕੁਲਪਤੀ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਨੇ ਖਿਡਾਰੀਆਂ ਦੀ ਹੌਂਸਲਾ-ਅਫ਼ਜ਼ਾਈ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਸਰੀਰਕ ਤੰਦਰੁਸਤੀ ਅਤੇ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿਚ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਟੂਰਨਾਮੈਂਟ ਦੇ ਸਮੁੱਚੇ ਆਯੋਜਨ ਅਤੇ ਤਾਲਮੇਲ ਦੀ ਮੁੱਖ ਜ਼ਿੰਮੇਵਾਰੀ ਖੇਡ ਇੰਚਾਰਜ (ਲੜਕੀਆਂ) ਨਵਦੀਪ ਕੌਰ ਝੱਜ ਵੱਲੋਂ ਪ੍ਰੋਗਰਾਮ ਦੀ ਹਰ ਤਿਆਰੀ ਅਤੇ ਵਿਵਸਥਾ ਨੂੰ ਬੇਹੱਦ ਬਾਰੀਕੀ ਤੇ ਤਨਦੇਹੀ ਨਾਲ ਨਿਭਾਉਂਦਿਆਂ ਪੂਰੀ ਕੀਤੀ ਗਈ, ਜਿਸ ਵਿਚ ਖੇਡ ਇੰਚਾਰਜ (ਡਿਗਰੀ-ਲੜਕੇ) ਤਲਵਿੰਦਰ ਸਿੰਘ ਵੱਲੋਂ ਵੀ ਲੋੜੀਂਦਾ ਸਹਿਯੋਗ ਦਿੱਤਾ ਗਿਆ। ਇਸ ਤੋਂ ਇਲਾਵਾ, ਈਵੈਂਟ ਇੰਚਾਰਜ ਡਾ. ਆਰ. ਪੀ. ਸਿੰਘ ਅਤੇ ਕੋ-ਈਵੈਂਟ ਇੰਚਾਰਜ਼ ਦਵਿੰਦਰ ਕੁਮਾਰ ਮੋਂਗਾ ਨੇ ਬੈਡਮਿੰਟਨ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧਾਂ ਅਤੇ ਮੈਚਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਟੂਰਨਾਮੈਂਟ ਦੌਰਾਨ ਬੁਆਏਜ਼ ਸਿੰਗਲਜ਼ ਵਿਚ ਸ਼ੰਭੂ ਕੁਮਾਰ ਨੇ ਗੋਲਡ, ਲਵਪ੍ਰੀਤ ਸਿੰਘ ਨੇ ਸਿਲਵਰ, ਜਦਕਿ ਪ੍ਰਜੀਤ ਸਿੰਘ ਅਤੇ ਜਗਜੀਤ ਸਿੰਘ ਨੇ ਬ੍ਰੋਨਜ਼ ਮੈਡਲ ਜਿੱਤਿਆ। ਗਰਲਜ਼ ਸਿੰਗਲਜ਼ ਵਿਚ ਗੁਰਲੀਨ ਕੌਰ ਨੇ ਗੋਲਡ, ਗੁਰਲੀਨ ਕੌਰ ਨੇ ਸਿਲਵਰ, ਜਦਕਿ ਮਨੀਸ਼ਾ ਅਤੇ ਸੁਯਾਸ਼ੀ ਨੇ ਬ੍ਰੋਨਜ਼ ਮੈਡਲ ਹਾਸਲ ਕੀਤਾ। ਬੁਆਏਜ਼ ਡਬਲਜ਼ ਵਿਚ ਸ਼ੰਭੂ ਕੁਮਾਰ ਤੇ ਅੰਕਿਤ ਕੁਮਾਰ ਦੀ ਜੋੜੀ ਨੇ ਗੋਲਡ, ਨਮਨ ਗਾਬਾ ਤੇ ਪਰਮ ਪ੍ਰਤਾਪ ਸਿੰਘ ਨੇ ਸਿਲਵਰ, ਜਦਕਿ ਅਨਮੋਲਦੀਪ ਸਿੰਘ ਤੇ ਆਦਿੱਤਿਆ ਮੀਨਾ ਅਤੇ ਬਹਾਦਰ ਸਿੰਘ ਤੇ ਜਗਦੇਵ ਕੁਮਾਰ ਦੀਆਂ ਜੋੜੀਆਂ ਨੇ ਬ੍ਰੋਨਜ਼ ਮੈਡਲ ਪ੍ਰਾਪਤ ਕੀਤਾ। ਗਰਲਜ਼ ਡਬਲਜ਼ ਵਿੱਚ ਗੁਰਲੀਨ ਕੌਰ ਤੇ ਗਗਨਦੀਪ ਦੀ ਜੋੜੀ ਨੇ ਗੋਲਡ, ਹਮਾਕਸ਼ੀ ਤੇ ਚਰਨਦੀਪ ਨੇ ਸਿਲਵਰ, ਜਦਕਿ ਸੁਯਾਸ਼ੀ ਤੇ ਉਮੀਸ਼ਾ ਅਤੇ ਨਿਧੀ ਤੇ ਯਸ਼ਿਕਾ ਦੀਆਂ ਜੋੜੀਆਂ ਨੇ ਬ੍ਰੋਨਜ਼ ਮੈਡਲ ਜਿੱਤਿਆ। ਮਿਕਸਡ ਡਬਲਜ਼ ਵਿੱਚ ਭਾਰਤ ਤੇ ਸੁਹਾਨੀ ਦੀ ਜੋੜੀ ਨੇ ਗੋਲਡ, ਅਨਮੋਲ ਤੇ ਰਮਨਦੀਪ ਨੇ ਸਿਲਵਰ, ਜਦਕਿ ਅਨੁਰਾਗ ਤੇ ਗੁਰਲੀਨ ਕੌਰ ਅਤੇ ਜਤਿਨ ਤੇ ਡੈਜ਼ੀ ਦੀਆਂ ਜੋੜੀਆਂ ਨੇ ਬ੍ਰੋਨਜ਼ ਮੈਡਲ ਆਪਣੇ ਨਾਮ ਕੀਤਾ।