ਬਲਾਕ ਪੱਧਰੀ ਪਰਦਰਸ਼ਨੀਆਂ ’ਚ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਨੇ ਮਾਰੀਆਂ ਮੱਲਾਂ ਬਲਾਕ ਤੇ ਜ਼ਿਲ੍ਹਾ ਪੱਧਰੀ ਵਿਗਿਆਨ ਅਤੇ ਪੀ.ਐੱਮ. ਸ਼੍ਰੀ ਸਕੂਲਾਂ ਦੀਆਂ ਬਲਾਕ ਪੱਧਰੀ ਪਰਦਰਸ਼ਨੀਆਂ ’ਚ ਸਰਕਾਰੀ ਹਾਈ ਸਕੂਲ ਬਸਤੀ ਬੇਲਾ
Publish Date: Sat, 21 Nov 2026 04:31 PM (IST)
Updated Date: Sun, 22 Nov 2026 04:01 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰਾਸ਼ਟਰੀ ਆਵਿਸ਼ਕਾਰ ਅਭਿਆਨ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਨੀਲਾ ਅਰੋੜਾ ਦੀ ਯੋਗ ਰਹਿਨੁਮਾਈ ਹਿੱਤ ਸਰਕਾਰੀ ਸਕੂਲਾਂ ਵਿਚ ਵਿਗਿਆਨ ਪਰਦਰਸ਼ਨੀਆਂ ਅਤੇ ਪੀ.ਐੱਮ. ਸ਼੍ਰੀ ਸਕੂਲਾਂ ਵਿਚ ਸਬਜੈਕਟ ਮੇਲੇ ਕਰਵਾਏ ਗਏ। ਇਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਦੇ ਵਿਦਿਆਰਥੀਆਂ ਦੀ ਝੰਡੀ ਰਹੀ । ਬਲਾਕ ਪੱਧਰੀ ਵਿਗਿਆਨ ਪਰਦਰਸ਼ਨੀ ਜੋ ਕਿ ਨਿਜਾਮ ਵਾਲਾ ਹਾਈ ਸਕੂਲ ਵਿਚੋ ਹੋਈ । ਇਸ ਵਿਚ ਗੀਨ ਐਨਰਜੀ ਤੇ ਵਾਤਾਵਰਣ ਸੰਭਾਲ ਥੀਮ ਤਹਿਤ ਗੁਰਭੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਜਮਾਤ ਦਸਵੀ ਨੇ ਪਹਿਲਾ, ਤਾਨੀਆ ਜਮਾਤ ਦਸਵੀਂ ਨੇ ਥੀਮ ਹੈੱਲਬ ਅਤੇ ਹਾਈਜ਼ੀਨ ਤਹਿਤ ਦੂਜਾ ਅਤੇ ਬੀਮ ਆਫਤਾਂ ਪ੍ਰਬੰਧਨ ਤਹਿਤ ਗੁਰਪ੍ਰੀਤ ਸਿੰਘ ਜਮਾਤ ਅੱਠਵੀਂ-ਨੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਵਿਗਿਆਨ ਪਰਦਰਸ਼ਨੀ ਵਿਚ ਹਿੱਸਾ ਲਿਆ। ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਨੇ ਥੀਮ ਆਫਤਾਂ ਪ੍ਰਬੰਧਨ ਤਹਿਤ ਪਹਿਲਾ ਸਥਾਨ ਹਾਸਲ ਕੀਤਾ ਤੇ ਗੁਰਭੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਥੀਮ ਗਰੀਨ ਐਨਰਜੀ ਅਤੇ ਵਾਤਾਵਰਨ ਸੰਭਾਲ ਵਿਚ ਦੂਜਾ ਸਥਾਨ ਹਾਸਲ ਕੀਤਾ। ਗਾਈਡ ਅਧਿਆਪਕ ਸੁਖਪ੍ਰੀਤ ਕੌਰ ਸਾਇੰਸ ਮਿਸਟਰੈਸ ਬਸਤੀ ਬੇਲਾ ਸਿੰਘ ਦੀ ਲਗਾਤਾਰ ਤੇ ਦ੍ਰਿੜ ਮਿਹਨਤ ਨਾਲ ਇਹ ਬੱਚੇ ਸਟੇਟ ਪੱਧਰ ਤੇ ਹੋਣ ਵਾਲੀ ਵਿਗਿਆਨ ਪਰਦਰਸ਼ਨੀ ਲਈ ਕੁਆਲੀਫਾਈ ਹੋਏ। ਪੀ.ਐੱਮ. ਸ਼੍ਰੀ ਸਕੂਲਾਂ ਦੀਆਂ ਵਿਸ਼ਾ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ 19-11-26 ਤੇ 20-11-26 ਨੂੰ ਹੋਈਆਂ। ਇਨ੍ਹਾਂ ਪਰਦਰਸ਼ਨੀਆਂ ਵਿਚ ਵੀ ਗੁਰਭੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਪੁੱਤਰ ਜਰਨੈਲ ਸਿੰਘ ਨੇ ਸੀਨੀਅਰ ਅਤੇ ਮਿਡਲ ਵਿੰਗ ਵਿੱਚ ਕਰਮਵਾਰ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਦੇ ਹੈੱਡਮਾਸਟਰ ਕਮਲਜੀਤ ਸਿੰਘ ਤੇ ਸਟਾਫ ਮੈਂਬਰਾ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਮੀਨੂ ਕਪੂਰ, ਗੀਤਿਕਾ, ਕੰਵਲਜੀਤ ਤੇ ਰਣਜੀਤ ਕੌਰ ਨੇ ਇਨ੍ਹਾਂ ਦੇ ਗਾਈਡ ਅਧਿਆਪਕ ਸੁਖਪ੍ਰੀਤ ਕੌਰ ਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆ ਸਟੇਟ ਪੱਧਰ ਤੇ ਲਗਾਤਾਰ ਪੰਜਵੀਂ ਵਾਰ ਪ੍ਰਾਪਤੀਆਂ ਹਾਸਲ ਕਰਨ ਤੇ ਸੁਖਪ੍ਰੀਤ ਕੌਰ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਸੁਖਪ੍ਰੀਤ ਕੌਰ ਨੇ ਬੱਚਿਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।