ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਮੁਫ਼ਤ ਹੀਮੋਗਲੋਬਿਨ ਜਾਂਚ ਕੈਂਪ ਲਗਾਇਆ
ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਮੁਫ਼ਤ ਹੀਮੋਗਲੋਬਿਨ ਜਾਂਚ ਕੈਂਪ ਲਗਾਇਆ
Publish Date: Thu, 11 Jun 2026 03:35 PM (IST)
Updated Date: Fri, 12 Jun 2026 04:03 AM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ: ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਦੀ ਪ੍ਰਧਾਨਗੀ ਹੇਠ ਪੀ.ਐਨ.ਬੀ. ਆਈਟੀਆਈ ਜ਼ੀਰਾ ਵਿਖੇ ਜ਼ੀਰਾ ਲੈਬਾਰਟਰੀ ਦੇ ਸਹਿਯੋਗ ਨਾਲ “ਮਿਸ਼ਨ ਅਨੀਮੀਆ ਮੁਕਤ ਭਾਰਤ” ਤਹਿਤ ਮੁਫ਼ਤ ਹੀਮੋਗਲੋਬਿਨ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਜ਼ੀਰਾ ਲੈਬਾਰਟਰੀ ਤੋਂ ਡਾਕਟਰ ਆਰਤੀ ਬਿੰਦਰਾ ਦੀ ਦੇਖ-ਰੇਖ ਹੇਠ ਬੱਚਿਆਂ ਅਤੇ ਹੋਰ ਹਾਜ਼ਰੀਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਤਿੰਦਰ ਸਚਦੇਵਾ ਨੇ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਅਤੇ ਫਾਸਟ ਫੂਡ ਦੇ ਵਧਦੇ ਰੁਝਾਨ ਕਾਰਨ ਲੋਕ ਪੌਸ਼ਟਿਕ ਖੁਰਾਕ ਤੋਂ ਦੂਰ ਹੁੰਦੇ ਜਾ ਰਹੇ ਹਨ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਜੀਵਨ ਲਈ ਸੰਤੁਲਿਤ ਭੋਜਨ, ਨਿਯਮਤ ਕਸਰਤ ਅਤੇ ਪੂਰੀ ਨੀਂਦ ਬਹੁਤ ਜ਼ਰੂਰੀ ਹੈ।
ਉਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਅਤੇ ਸਮੇਂ-ਸਮੇਂ ‘ਤੇ ਮੈਡੀਕਲ ਜਾਂਚ ਕਰਵਾਉਣ ਦੀ ਅਪੀਲ ਕੀਤੀ। ਡਾ. ਆਰਤੀ ਬਿੰਦਰਾ ਨੇ ਕਿਹਾ ਕਿ ਅਨੀਮੀਆ ਅੱਜ ਦੇ ਸਮੇਂ ਦੀ ਇੱਕ ਗੰਭੀਰ ਸਿਹਤ ਸਮੱਸਿਆ ਬਣ ਚੁੱਕੀ ਹੈ, ਜੋ ਖ਼ਾਸ ਤੌਰ ‘ਤੇ ਮਹਿਲਾਵਾਂ ਅਤੇ ਬੱਚਿਆਂ ਵਿੱਚ ਵਧੇਰੇ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੀਮੋਗਲੋਬਿਨ ਦੀ ਕਮੀ ਕਾਰਨ ਸਰੀਰ ਦੇ ਅੰਗਾਂ ਤੱਕ ਲੋੜੀਂਦੀ ਆਕਸੀਜਨ ਨਹੀਂ ਪਹੁੰਚਦੀ, ਜਿਸ ਨਾਲ ਥਕਾਵਟ, ਕਮਜ਼ੋਰੀ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੌਸ਼ਟਿਕ ਆਹਾਰ, ਹਰੀਆਂ ਸਬਜ਼ੀਆਂ, ਫਲ ਅਤੇ ਆਇਰਨ ਯੁਕਤ ਭੋਜਨ ਅਨੀਮੀਆ ਤੋਂ ਬਚਾਅ ਲਈ ਬਹੁਤ ਲਾਭਦਾਇਕ ਹਨ।
ਕੈਂਪ ਦੌਰਾਨ ਡਾ ਆਰਤੀ ਬਿੰਦਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰੀਬ 80 ਬੱਚਿਆਂ ਦੀ ਮੁਫ਼ਤ ਹੀਮੋਗਲੋਬਿਨ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਵਿਜੇ ਮੌਗਾ ਪ੍ਰਧਾਨ, ਸੁਨੀਲ ਕੁਮਾਰ ਸੇਠੀ ਡਾਇਰੈਕਟਰ ਪੀ.ਐਨ.ਬੀ. ਆਈ.ਟੀ.ਆਈ. ਜ਼ੀਰਾ, ਨਵੀਨ ਸਚਦੇਵਾ ਸਟੇਟ ਕਨਵੀਨਰ, ਮਹਿੰਦਰ ਪਾਲ ਚੇਅਰਮੈਨ, ਜਨੇਂਦਰ ਜੈਨ ਸਰਪ੍ਰਸਤ, ਵਿਜੇ, ਜੁਗਲ ਕਿਸ਼ੋਰ ਕੈਸ਼ੀਅਰ, ਦਿਨੇਸ਼ ਸ਼ਰਮਾ ਸੈਕਟਰੀ, ਵਿਪਨ ਸੇਠੀ ਉਪ ਪ੍ਰਧਾਨ, ਪ੍ਰਸ਼ੋਤਮ, ਲਾਲ ਸ਼ਰਮਾ ਰਿਟਾਇਰਡ ਤਹਿਸੀਲਦਾਰ, ਰਜਿੰਦਰ ਚਾਰੀਆ, ਦਲੀਪ ਸ਼ਰਮਾ, ਓਮ ਪ੍ਰਕਾਸ਼ ਪੁਰੀ, ਲੈਕਚਰਾਰ ਗੁਰਪ੍ਰੀਤ ਸਿੰਘ ਧੁੰਨਾ, ਨੀਤੂ ਸ਼ਰਮਾ ਪ੍ਰਧਾਨ ਮਹਿਲਾ ਵਿੰਗ, ਨੀਰੂ, ਰਜਨੀਸ਼ ਜੈਨ, ਆਸ਼ੂ ਸਚਦੇਵਾ, ਨਵੀਨ ਅਰੋੜਾ, ਰਾਜੀਵ ਲੈਬ ਟੈਕਨੀਸ਼ੀਅਨ, ਪੀ.ਐਨ.ਬੀ. ਆਈ.ਟੀ.ਆਈ. ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਰ ਸਨ।