ਦੋਨਾ ਰਹੀਮੇ ਕੇ (ਘੋੜਾ ਚੱਕ) ਵਿਖੇ ਅੱਖਾਂ ਦਾ ਚੈੱਕਅੱਪ ਕੈਂਪ ਲਾਇਆ
ਪਿੰਡ ਦੋਨਾ ਰਹੀਮੇ ਕੇ (ਘੋੜਾ ਚੱਕ) ਵਿਖੇ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਾਇਆ ਗਿਆ
Publish Date: Fri, 03 Apr 2026 04:31 PM (IST)
Updated Date: Fri, 03 Apr 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ : ਕਸਬਾ ਮਮਦੋਟ ਦੇ ਨਜ਼ਦੀਕ ਪੈਂਦੇ ਪਿੰਡ ਦੋਨਾ ਰਹੀਮੇ ਕੇ (ਘੋੜਾ ਚੱਕ) ਵਿਖੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਅਤੇ ਦਾਖਾ ਈਸੇਵਾਲ ਕਲੱਬ ਟੋਰਾਂਟੋ ਵੱਲੋਂ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਵਿਸ਼ੇਸ਼ ਸਹਿਯੋਗ ਬਲਵਿੰਦਰ ਸਿੰਘ ਭੱਠਲ ਦਾ ਰਿਹਾ। ਇਸ ਕੈਂਪ ਵਿਚ ਜਿਵੇਂ ਚਿੱਟੇ ਮੋਤੀਏ ਦੇ ਮੁਫਤ ਅਪਰੇਸ਼ਨ, ਸ਼ੂਗਰ, ਬੀਪੀ ਆਦਿ ਜਾ ਕੋਈ ਕਿਸੇ ਦੀ ਦਵਾਈ ਵਗੈਰਾ ਚੱਲ ਰਹੀ ਹੈ ਡਾ. ਪਰਮਿੰਦਰ ਸਿੰਘ ਸੇਖੋਂ ਦੀ ਟੀਮ ਨੇ ਚੈੱਕਅੱਪ ਕੀਤਾ ਗਿਆ। ਕੈਂਪ ਵਿਚ ਅੱਖਾਂ ਦਾ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ, ਜਿਨ੍ਹਾਂ ਵਿਚੋਂ 40 ਮਰੀਜ਼ਾਂ ਨੂੰ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਮੁਫਤ ਅਪਰੇਸ਼ਨ ਕੀਤੇ ਜਾਣਗੇ। ਇਸ ਮੌਕੇ ਕਾਮਰੇਡ ਹੰਸਾ ਸਿੰਘ ਕਾਲੂ ਅਰਾਈ ਨੇ ਦੱਸਿਆ ਕਿ ਲੋੜਵੰਦ 300 ਮਰੀਜ਼ਾਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ ਅਤੇ ਅੱਖਾਂ ਵਿਚ ਪਾਉਣ ਲਈ ਆਈ ਡਰੋਪ ਮਰੀਜ਼ਾਂ ਨੂੰ ਵੰਡੇ ਗਏ। ਇਸ ਕੈਂਪ ਵਿਚ ਤਕਰੀਬਨ 25 ਪਿੰਡਾਂ ਦੇ ਮਰੀਜ਼ਾਂ ਅੱਖਾਂ ਦਾ ਚੈੱਕਅੱਪ ਕਰਵਾਇਆ ਅਤੇ ਦੰਦਾਂ ਦਾ ਚੈੱਕਅੱਪ ਵੀ ਕੀਤੇ ਗਏ। ਇਸ ਕੈਂਪ ਵਿਚ ਡਾਕਟਰ ਪਰਵਿੰਦਰ ਸਿੰਘ ਸੇਖੋਂ ਅੱਖਾਂ ਦੇ ਮਾਹਿਰ ਡਾਕਟਰ ਨੇ ਅੱਖਾਂ ਦਾ ਚੈੱਕਅੱਪ ਕੀਤਾ। ਅਯੂਸ਼ ਗੁਪਤਾ ਦੰਦਾਂ ਦੇ ਮਾਹਿਰ ਡਾਕਟਰ ਨੇ ਦੰਦਾਂ ਦਾ ਚੈੱਕਅੱਪ ਕੀਤਾ ਗਿਆ। ਇਸ ਮੌਕੇ ਚੈੱਕਅੱਪ ਕੈਂਪ ਵਿਚ ਹਲਕਾ ਫਿਰੋਜ਼ਪਰ ਦਿਹਾਤੀ ਵਿਧਾਇਕ ਰਜ਼ਨੀਸ਼ ਕੁਮਾਰ ਦਹੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਨਾਲ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਕਾਮਰੇਡ ਹੰਸਾ ਸਿੰਘ ਪ੍ਰਧਾਨ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ , ਸੁਖਵਿੰਦਰ ਸਿੰਘ ਸ਼ਿੰਦਰ ਸਾਬਕਾ ਸਰਪੰਚ, ਸੁਰਜੀਤ ਸਿੰਘ ਸਰਪੰਚ, ਬਲਕਾਰ ਸਿੰਘ ਨੰਬਰਦਾਰ ਗੰਧੂ ਕਿਲਚਾ, ਜੰਗੀਰ ਸਿੰਘ ਸਾਬਕਾ ਸਰਪੰਚ ਹਜ਼ਾਰਾ ਸਿੰਘ ਵਾਲਾ, ਬਲਵਿੰਦਰ ਸਿੰਘ ਮੱਤੜ ਹਿਠਾੜ ਸਾਬਕਾ ਸਰਪੰਚ, ਰੇਸ਼ਮ ਸਿੰਘ ਹਜ਼ਾਰਾ ਸਿੰਘ ਵਾਲਾ ਸਾਬਕਾ ਸਰਪੰਚ, ਹਰਵਿੰਦਰ ਸਿੰਘ ਮਾਸਟਰ ਆਦਿ ਹਾਜ਼ਰ ਸਨ।