ਮੋਟਰਸਾਇਕਲਾਂ ਦੀ ਟੱਕਰ ’ਚ ਚਾਰ ਗੰਭੀਰ ਰੂਪ ’ਚ ਜ਼ਖ਼ਮੀ ਪਿੰਡ ਵਾੜਾ-ਸ਼ਾਹਵਾਲਾ ਸੜਕ ਤੇ ਦੋ ਮੋਟਰਸਾਇਕਲਾਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ
Publish Date: Tue, 03 Nov 2026 03:49 PM (IST)
Updated Date: Tue, 03 Nov 2026 03:50 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਨਜਦੀਕ ਪੈਂਦੇ ਪਿੰਡ ਸ਼ਾਹਵਾਲਾ ਤੋਂ ਪਿੰਡ ਵਾੜਾ ਨੂੰ ਜਾਂਦੀ ਸੜਕ ਤੇ ਦੋ ਮੋਟਰਸਾਇਕਲਾਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਚਾਰ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਲਵ ਸਿੰਘ (16) ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਘੁੱਦੂਵਾਲਾ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕਿ ਜੁਗਰਾਜ ਸਿੰਘ (40) ਪੁੱਤਰ ਮੇਜਰ ਸਿੰਘ ਘੁੱਦੂਵਾਲਾ ਨਾਲ ਪਿੰਡ ਝੰਡੇ ਬੱਗੇ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਪਿੰਡ ਸ਼ਾਹਵਾਲਾ ਤੋਂ ਪਿੰਡ ਵਾੜਾ ਨੂੰ ਜਾਂਦੀ ਸੜਕ ਤੇ ਸਾਹਮਣੇ ਤੋਂ ਆ ਰਹੇ ਮਨਪ੍ਰੀਤ ਸਿੰਘ (30)ਪੁੱਤਰ ਨਛੱਤਰ ਸਿੰਘ,ਸੀਪੂ (18) ਪੁੱਤਰ ਵੀਰ ਸਿੰਘ ਵਾਸੀਅਨ ਪਿੰਡ ਸ਼ਾਹਵਾਲਾ ਦਾ ਮੋਟਰਸਾਈਕਲ ਉਨ੍ਹਾਂ ਨਾਲ ਟਕਰਾ ਗਿਆ।ਇਸ ਦੌਰਾਨ ਦੋਨੋਂ ਮੋਟਰਸਾਇਕਲ ਸਵਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ,ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ।ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਜੁਗਰਾਜ ਸਿੰਘ ਪਿੰਡ ਘੁੱਦੂਵਾਲਾ ਅਤੇ ਮਨਪ੍ਰੀਤ ਸਿੰਘ ਪਿੰਡ ਸ਼ਾਹਵਾਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਜਦਕਿ ਉਕਤ ਦੂਸਰੇ ਦੋਨੋਂ ਲੜਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ ਹਨ ।