ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਪਰਮਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਸ਼ਹਿਰ 'ਚ ਕੱਢਿਆ ਕੈਂਡਲ ਮਾਰਚ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਨਸ਼ਿਆਂ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵੱਲੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨਾਲ ਕੈਂਡਲ ਮਾਰਚ ਕੱਢਿਆ ਗਿਆ। ਇਹ ਮਾਰਚ ਕੁਲਬੀਰ ਸਿੰਘ ਜ਼ੀਰਾ ਦੀ ਰਿਹਾਇਸ਼ ਤੋਂ ਸ਼ੁਰੂ ਹੋ ਕੇ ਸ਼ੇਰਾਂ ਵਾਲਾ ਚੌਕ ਵਿਖੇ ਸਮਾਪਤ ਕੀਤਾ ਗਿਆ। ਮਾਰਚ ਦੌਰਾਨ ਕਾਂਗਰਸੀਆਂ ਨੇ ਪਰਵਿੰਦਰ ਸਿੰਘ ਝੋਟਾ ਨੂੰ ਮੋਮਬੱਤੀਆਂ ਬਾਲ਼ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਵਾਹਿਗੁਰੂ ਦਾ ਜਾਪ ਕੀਤਾ। ਜ਼ੀਰਾ ਨੇ ਕਿਹਾ ਕਿ ਜੇਕਰ ਸਰਕਾਰ ਨਸ਼ਿਆਂ ਅਤੇ ਗੁੰਡਾਗਰਦੀ ਤੇ ਕੰਟਰੋਲ ਨਹੀਂ ਕਰ ਸਕਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਅਸਤੀਫੇ ਦੇਣ।ਇਸ ਮੌਕੇ ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ, ਮਹਿਕਦੀਪ ਸਿੰਘ ਜੀਰਾ ਜਰਨਲ ਸਕੱਤਰ ਪੰਜਾਬ ਯੂਥ ਕਾਂਗਰਸ, ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਕੌਂਸਲਰ ਰਮਨ ਸ਼ਰਮਾ, ਕੌਂਸਲਰ ਗੁਰਭਗਤ ਗਿੱਲ ਗੋਰਾ, ਰੋਮੀ ਚੋਪੜਾ, ਸੁਮਿਤ ਨਰੂਲਾ, ਪਰਮਿੰਦਰ ਸਿੰਘ ਲਾਡਾ ਸਕੱਤਰ ਪੰਜਾਬ ਯੂਥ ਕਾਂਗਰਸ, ਸਤਨਾਮ ਸਿੰਘ, ਡਾ. ਰਛਪਾਲ ਸਿੰਘ ਗੋਰਾ, ਲਖਵਿੰਦਰ ਸਿੰਘ ਜੌੜਾ, ਹਰਭਜਨ ਸਿੰਘ ਸਭਰਾ, ਹਰੀਸ਼ ਤਾਂਗਦਾ, ਮੇਹਰ ਸਿੰਘ ਬਾਹਰਵਾਲੀ, ਸੱਤਪਾਲ ਚਾਵਲਾ ਮੱਲਾਂ ਵਾਲਾ, ਸੁਖਦੇਵ ਸਿੰਘ ਗਾਦੜੀ ਵਾਲਾ, ਅਮਰ ਸਿੰਘ, ਅਮਨ ਜੀਰਾ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਸ਼ਾਹ ਬੁੱਕਰ, ਅਮਰੀਕ ਸਿੰਘ ਸ਼ਾਹ ਬੁੱਕਰ, ਚਰਨਜੀਤ ਸਿੰਘ ਸ਼ਾਹਅਬੂ ਬੁਕਰ, ਜਸਵੰਤ ਸਿੰਘ ਬਿੱਲਾ, ਕਾਰਜ ਸਿੰਘ ਸੁਦਾ, ਕਿੱਕਰ ਸਿੰਘ ਚਾਹਲਾਂ, ਗੁਰਵਿੰਦਰ ਸਿੰਘ ਮੱਲ, ਸੁਖਦੇਵ ਸਿੰਘ ਚਾਹਲ, ਜੋਰਾਵਰ ਸਿੰਘ, ਅੰਗਰੇਜ ਸਿੰਘ ਅਕਬਰ ਵਾਲ਼ਾ, ਗੁਰਨਾਮ ਸਿੰਘ ਖੰਨਾ, ਜਸਕਰਨ ਸਿੰਘ, ਗੁਰਲਾਲ ਸਿੰਘ ਗੋਰਾ ਸਦਰ ਵਾਲਾ, ਗੁਰਭਿੰਦਰ ਸਿੰਘ ਪੀਰ ਮੁਹੰਮਦ, ਗੁਰਲਾਭ ਸਿੰਘ ਕੁਤਬਪੁਰਾ, ਅੰਗਰੇਜ ਸਿੰਘ ਘੁਦੂਵਾਲਾ, ਕਿੱਕਰ ਸਿੰਘ ਜੋਗੇਵਾਲਾ, ਰਾਜਵਿੰਦਰ ਸਿੰਘ ਚਾਹਲ, ਬਲਰਾਜ ਸਿੰਘ ਲੱਲੇ, ਪੂਰਨ ਸਿੰਘ ਸ਼ੇਰ ਸਿੰਘ ਵਾਲਾ, ਸੁਖਵਿੰਦਰ ਸਿੰਘ ਬੰਡਾਲਾ ਨੌ ਬੰਬ,ਹਰਪ੍ਰੀਤ ਸਿੰਘ, ਚਮਕੌਰ ਸਿੰਘ, ਪ੍ਰਤਾਪ ਸਿੰਘ ਬੰਡਾਲਾ, ਸੁਖਦੇਵ ਸਿੰਘ ਗਾਦੜੀ ਵਾਲਾ, ਬਲਦੇਵ ਸਿੰਘ ਖਿਆਲੀ ਨੰਬਰਦਾਰ, ਬਲਵਿੰਦਰ ਸਿੰਘ, ਜਸਵੰਤ ਸਿੰਘ ਜੱਜ, ਜਸਕਰਨ ਸਿੰਘ ਮਲਸੀਆਂ,ਸੁਖਪ੍ਰੀਤ ਸਿੰਘ ਸੀਪਾ, ਜਰਨੈਲ ਸਿੰਘ ਮਹੀਆ ਵਾਲਾ, ਕਾਰਜ ਸਿੰਘ ਮੱਲੂਵਾਲੀਏ ਵਾਲਾ, ਨਸੀਬ ਸਿੰਘ ਖਾਲਸਾ, ਬਲਜੀਤ ਸਿੰਘ ਨੰਬਰਦਾਰ,ਗੈਰੀ ਸੂਦਾਂ,ਸੰਦੀਪ ਸਿੰਘ,ਰੋਮਸ, ਕੁਲਵਿੰਦਰ ਸਿੰਘ ਮੱਲੇ ਵਾਲਾ, ਪੋਰਸ, ਸੁਲੇਮਾਨ, ਸੈਮੂਅਲ ਜੈਮਸ, ਭੋਲਾ, ਗਗਨਦੀਪ ਸਿੰਘ ਵਾੜਾ ਪੋਹਵਿੰਡ,ਜਨਕ ਰਾਜ ਵਾੜਾ ਪੋਹਵਿੰਡ, ਕੁਲਦੀਪ ਸਿੰਘ ਸੁੱਖੇਵਾਲਾ, ਗੁਰਨੈਬ ਸਿੰਘ ਵਾੜਾ ਪੋਹਵਿੰਡ ਤੇ ਹੋਰ ਕਈ ਕਾਂਗਰਸ ਵਰਕਰ ਹਾਜ਼ਰ ਰਹੇ।