ਸਾਬਕਾ ਵਿਧਾਇਕ ਜ਼ੀਰਾ ਤੇ ਕੌਂਸਲਰ ਸ਼ਰਮਾਨੇ ਵਾਲਮੀਕਿ ਮੰਦਰ ਦਾ ਨਿਰਮਾਣ ਸ਼ੁਰੂ ਕਰਵਾਇਆ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਕੌਂਸਲਰ ਰਮਨ ਸ਼ਰਮਾ ਵੱਲੋਂ ਸ਼੍ਰੀ ਵਾਲਮੀਕਿ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ
Publish Date: Tue, 01 Sep 2026 04:15 PM (IST)
Updated Date: Tue, 01 Sep 2026 04:16 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਵਾਰਡ ਨੰਬਰ-12 ਸਥਿਤ ਸ਼੍ਰੀ ਵਾਲਮੀਕਿ ਮੰਦਰ ਦਾ ਨਿਰਮਾਣ ਕਾਰਜ ਅੱਜ ਪੂਰੀ ਸ਼ਰਧਾ ਨਾਲ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਅਤੇ ਵਾਰਡ ਦੇ ਕੌਂਸਲਰ ਰਮਨ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅਤੇ ਕੌਂਸਲਰ ਰਮਨ ਸ਼ਰਮਾ ਵੱਲੋਂ ਚੋਣਾਂ ਦੌਰਾਨ ਵਾਲਮੀਕਿ ਸਮਾਜ ਨੂੰ ਮੰਦਰ ਦੇ ਨਿਰਮਾਣ ਕਰਨ ਦਾ ਵਾਅਦਾ ਕੀਤਾ ਗਿਆ ਸੀ,ਜਿਸ ਨੂੰ ਅੱਜ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਰ ਨਾ ਸਿਰਫ ਵਾਲਮੀਕਿ ਸਮਾਜ ਸਗੋਂ ਸਾਰੇ ਖੇਤਰ ਦੀ ਅਧਿਆਤਮਕ ਸ਼ਾਨ ਵਧਾਏਗਾ। ਉਨ੍ਹਾਂ ਸਮੂਹ ਸ਼ਰਧਾਲੂਆਂ ਨਾਲ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।ਇਸ ਮੌਕੇ ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪੰਜਾਬ, ਹਰੀ ਦਾਸ ਚੌਹਾਨ ਸਾਬਕਾ ਐੱਮ.ਸੀ, ਦੀਪਾ ਗੁਲਾਟੀ, ਹੈਪੀ ਗੁਲਾਟੀ, ਰਣਜੀਤ ਸਿੰਘ ਬੰਟੀ, ਗੁਰਪ੍ਰੀਤ ਸਿੰਘ ਭੀਤਾ, ਡਾ. ਕੇ.ਐੱਸ ਕਮਲ, ਜਸਵੰਤ ਸਿੰਘ ਪੇਂਟਰ, ਸਾਧੂ ਸਿੰਘ ਪ੍ਰਧਾਨ ਲੇਬਰ ਯੂਨੀਅਨ ਅਤੇ ਡਾ. ਰਾਜਬੀਰ ਸਿੰਘ ਤੋਂ ਇਲਾਵਾ ਜੈ ਵਾਲਮੀਕਿ ਸ਼ੁੱਭਨਾਮ ਧਰਮ ਸਮਾਜ ਕਮੇਟੀ ਵੱਲੋਂ ਪ੍ਰਧਾਨ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਅਕਾਸ਼, ਸੈਕਟਰੀ ਦੇਵ ਕੁਮਾਰ, ਚੇਅਰਮੈਨ ਸ਼ੰਮੀ, ਵਾਈਸ ਚੇਅਰਮੈਨ ਰਵੀ ਕੁਮਾਰ, ਮੁੱਖ ਸਲਾਹਕਾਰ ਕੁਲਦੀਪ ਕੁਮਾਰ, ਕੈਸ਼ੀਅਰ ਅਮਿਤ ਕੁਮਾਰ ਸਮੇਤ ਮੈਂਬਰ ਰਾਹੁਲ, ਦੀਪਕ, ਸਾਗਰ,ਕਰਨ ਆਦਿ ਹਾਜ਼ਰ ਰਹੇ। ਇਸ ਮੌਕੇ ਕਮੇਟੀ ਪ੍ਰਧਾਨ ਰਾਕੇਸ਼ ਕੁਮਾਰ ਨੇ ਕੁਲਬੀਰ ਸਿੰਘ ਜ਼ੀਰਾ ਦਾ ਧੰਨਵਾਦ ਕੀਤਾ।