- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਯੁਰਵੇਦ ਦਿਵਸ ਦੇ ਮੌਕੇ ’ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਚ ਫੂਡ ਫੈਸਟ ਦਾ ਆਯੋਜਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਵਿਚ 11ਵੇਂ ਆਯੁਰਵੇਦ ਦਿਵਸ ਦੇ ਮੌਕੇ ’ਤੇ ‘‘ਆਯੁਰਵੇਦ ਫਾਰ ਏ ਹੈਲਦੀਅਰ ਟੁਮਾਰੋ’’ (ਸਿਹਤਮੰਦ ਭਵਿੱਖ ਲਈ ਆਯੁਰਵੇਦ) ਵਿਸ਼ੇ ਹੇਠ ਵਿਸ਼ਾਲ ਅਤੇ ਆਕਰਸ਼ਕ ਫੂਡ ਫੈਸਟ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਮਕਸਦ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ਨੂੰ ਸਿਹਤਮੰਦ ਖਾਣ-ਪੀਣ, ਸੰਤੁਲਿਤ ਪੋਸ਼ਣ ਅਤੇ ਆਯੁਰਵੇਦ ਵਿਚ ਦੱਸੇ ਗਏ ਲਾਭਕਾਰੀ ਅਤੇ ਪੌਸ਼ਟਿਕ ਭੋਜਨ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਸੀ। ਫੂਡ ਫੈਸਟ ਵਿਚ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪੌਸ਼ਟਿਕ, ਪਰੰਪਰਾਗਤ ਅਤੇ ਰਚਨਾਤਮਕ ਤਰੀਕੇ ਨਾਲ ਤਿਆਰ ਕੀਤੇ ਪਕਵਾਨ ਪੇਸ਼ ਕੀਤੇ। ਇਸ ਆਯੋਜਨ ਰਾਹੀਂ ਵਿਦਿਆਰਥੀਆਂ ਨੂੰ ਭੋਜਨ, ਸਿਹਤ ਅਤੇ ਆਯੁਰਵੇਦ ਵਿਚਕਾਰ ਸਬੰਧਾਂ ਨੂੰ ਸਮਝਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਪ੍ਰੋਗਰਾਮ ਨੇ ਵਿਦਿਆਰਥੀਆਂ ਵਿਚ ਟੀਮ ਭਾਵਨਾ, ਰਚਨਾਤਮਕਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ’ਤੇ ਸਮੀਰ ਮਿੱਤਲ ਉਦਯੋਗਪਤੀ, ਪਰਮਿੰਦਰ ਸਿੰਘ ਥਿੰਦ, ਜੇਐੱਸ. ਕੁਮਾਰ, ਸੀ.ਓ. ਸ਼ਰਵਣ ਨਾਥ ਗੋਸਵਾਮੀ ਬੀ.ਐੱਸ.ਐੱਫ. ਪੰਜਾਬ, ਆਮਨਾ ਗੁਪਤਾ ਪ੍ਰਿੰਸੀਪਲ ਦੂਨ ਜੂਨੀਅਰ ਸਕੂਲ ਫਿਰੋਜ਼ਪੁਰ, ਦਾਨਿਸ਼ ਰਵੀ ਗੁਪਤਾ ਉਦਯੋਗਪਤੀ, ਸੂਰਜ ਮਹਿਤਾ ਸਮਾਜ ਸੇਵੀ, ਕੈਲਾਸ਼ ਸ਼ਰਮਾ ਸਮਾਜ ਸੇਵੀ ਅਤੇ ਰਾਜਿੰਦਰ ਸਿੰਘ ਇੰਚਾਰਜ਼ ਸੀ.ਆਈ.ਡੀ. ਫਿਰੋਜ਼ਪੁਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਯੋਜਨ ਚੇਅਰਮੈਨ ਧਰਮਪਾਲ ਬਂਸਲ, ਡਾਇਰੈਕਟਰ ਯੋਗੇਸ਼ ਬਾਂਸਲ ਅਤੇ ਪ੍ਰਿੰਸੀਪਲ ਡਾ. ਐੱਮਪੀ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਵੱਖ-ਵੱਖ ਪਕਵਾਨਾਂ ਅਤੇ ਉਨ੍ਹਾਂ ਦੀ ਉਤਸ਼ਾਹਜਨਕ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿਹਤਮੰਦ ਸਰੀਰ ਅਤੇ ਸਿਹਤਮੰਦ ਮਨ ਲਈ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਨੂੰ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਆਯੁਰਵੇਦ ਦੇ ‘‘ਹਿੱਤਭੁਕ, ਮਿੱਤਭੁਕ’’ (ਹਿਤਕਾਰੀ ਅਤੇ ਸੰਤੁਲਿਤ ਭੋਜਨ ਕਰਨ) ਵਰਗੇ ਸਿਧਾਂਤਾਂ ਨੂੰ ਅੱਜ ਦੇ ਸਮੇਂ ਵਿਚ ਵੀ ਪ੍ਰਾਸੰਗਿਕ ਦੱਸਿਆ। ਫੂਡ ਫੈਸਟ ਦਾ ਸਮਾਪਨ ਉਤਸ਼ਾਹ, ਸਿੱਖਣ ਦੀ ਭਾਵਨਾ ਅਤੇ ਆਯੁਰਵੇਦ ਦੇ ਸਿਹਤਮੰਦ ਜੀਵਨ ਦੇ ਸਦਾਬਹਾਰ ਸਿਧਾਂਤਾਂ ਦੇ ਸੰਦੇਸ਼ ਨਾਲ ਹੋਇਆ।