ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸ਼ੁਰੂ
Publish Date: Sat, 14 Nov 2026 05:21 PM (IST)
Updated Date: Sat, 14 Nov 2026 05:24 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ। ਦੋ ਰੋਜ਼ਾ ਇਸ ਸੂਬਾ ਪੱਧਰੀ ਖੇਡ ਸਮਾਗਮ ਦਾ ਉਦਘਾਟਨ ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰ ਰਣਬੀਰ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਅਤੇ ਹਲਕਾ ਵਿਧਾਇਕ ਜੀਰਾ ਨਰੇਸ਼ ਕਟਾਰੀਆ, ਫੈਡਰੇਸ਼ਨ ਦੇ ਚੇਅਰਮੈਨ ਰਜਵੰਤ ਸਿੰਘ ਘੁੱਲੀ (ਆਫਿਸ ਇੰਚਾਰਜ, ਮੁੱਖ ਮੰਤਰੀ ਪੰਜਾਬ), ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧਵਾਂ, ਜ਼ਿਲ੍ਹਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਈਸ਼ਵਰ ਸ਼ਰਮਾ, ਫੈਡਰੇਸ਼ਨ ਦੇ ਸਕੱਤਰ ਪ੍ਰਗਟ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਮਿਲਵਰਤਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮਾਸਟਰਜ਼ ਖੇਡਾਂ ਦਾ ਆਯੋਜਨ ਇਸ ਗੱਲ ਦਾ ਪ੍ਰਮਾਣ ਹੈ ਕਿ ਖੇਡਾਂ ਲਈ ਉਮਰ ਕੋਈ ਰੁਕਾਵਟ ਨਹੀਂ ਹੁੰਦੀ ਅਤੇ ਖੇਡਾਂ ਨਾਲ ਜੁੜ ਕੇ ਹਰ ਉਮਰ ਵਿੱਚ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਪਹਿਲੇ ਦਿਨ ਦੇ ਮੁਕਾਬਲਿਆਂ ਅਤੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਈਸ਼ਵਰ ਸ਼ਰਮਾ ਅਤੇ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ ਨੇ ਦੱਸਿਆ ਕਿ 3 ਕਿਲੋਮੀਟਰ ਪੁਰਸ਼ ਦੌੜ ਦੇ 35 ਸਾਲ ਉਮਰ ਵਰਗ ਵਿੱਚ ਫ਼ਾਜ਼ਿਲਕਾ ਦੇ ਅਮਨਦੀਪ ਸਿੰਘ, 40 ਸਾਲ ਵਰਗ ਵਿੱਚ ਫ਼ਿਰੋਜ਼ਪੁਰ ਦੇ ਕੁਲਦੀਪ ਸਿੰਘ, 45 ਸਾਲ ਵਰਗ ਵਿੱਚ ਬਠਿੰਡਾ ਦੇ ਕੁਲਦੀਪ ਸਿੰਘ, 50 ਸਾਲ ਵਰਗ ਵਿਚ ਫ਼ਿਰੋਜ਼ਪੁਰ ਦੇ ਕੁਲਵੰਤ ਸਿੰਘ, 55 ਸਾਲ ਵਰਗ ਵਿੱਚ ਅੰਮ੍ਰਿਤਸਰ ਦੇ ਮੇਜਰ ਸਿੰਘ, 60 ਸਾਲ ਵਰਗ ਵਿੱਚ ਬਠਿੰਡਾ ਦੇ ਸੰਤੋਸ਼ ਕੁਮਾਰ, 65 ਸਾਲ ਵਰਗ ਵਿੱਚ ਲੁਧਿਆਣਾ ਦੇ ਜੋਗਿੰਦਰ ਸਿੰਘ, 70 ਸਾਲ ਵਰਗ ਵਿੱਚ ਹੁਸ਼ਿਆਰਪੁਰ ਦੇ ਜੋਗਿੰਦਰ ਪਾਲ ਸਰੋਆ, 75 ਸਾਲ ਵਰਗ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਰਬਿੰਦਰ ਸਿੰਘ ਅਤੇ 80 ਸਾਲ ਵਰਗ ਵਿੱਚ ਲੁਧਿਆਣਾ ਦੇ ਮਹਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 3 ਕਿਲੋਮੀਟਰ ਵਾਕ ਦੇ 30 ਸਾਲ ਵਰਗ ਵਿੱਚ ਫ਼ਿਰੋਜ਼ਪੁਰ ਦੇ ਮਨੀ ਰਾਣਾ, 35 ਸਾਲ ਵਰਗ ਵਿੱਚ ਫ਼ਿਰੋਜ਼ਪੁਰ ਦੀ ਮਨਿੰਦਰ ਕੌਰ, 40 ਸਾਲ ਵਰਗ ਵਿੱਚ ਮਲੇਰਕੋਟਲਾ ਦੀ ਰਣਜੀਤ ਕੌਰ, 50 ਸਾਲ ਵਰਗ ਵਿੱਚ ਹੁਸ਼ਿਆਰਪੁਰ ਦੀ ਗੁਰਪ੍ਰੀਤਪਾਲ ਕੌਰ, 55 ਸਾਲ ਵਰਗ ਵਿੱਚ ਸੰਗਰੂਰ ਦੀ ਸਰੋਜ ਰਾਣੀ, 60 ਸਾਲ ਵਰਗ ਵਿੱਚ ਲੁਧਿਆਣਾ ਦੀ ਸਰਬਜੀਤ ਕੌਰ ਅਤੇ 65 ਸਾਲ ਵਰਗ ਵਿੱਚ ਫ਼ਿਰੋਜ਼ਪੁਰ ਦੀ ਦਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਦੇ 35 ਤੋਂ 40 ਸਾਲ ਉਮਰ ਵਰਗ ਵਿੱਚ ਬਠਿੰਡਾ ਦੇ ਗੁਰਵਿੰਦਰ ਸਿੰਘ, 40 ਤੋਂ 45 ਸਾਲ ਵਰਗ ਵਿੱਚ ਲੁਧਿਆਣਾ ਦੇ ਗੁਰਇਕਬਾਲ ਸਿੰਘ ਅਤੇ 45 ਤੋਂ 50 ਸਾਲ ਵਰਗ ਵਿੱਚ ਬਠਿੰਡਾ ਦੇ ਕੁਲਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਦੇ 35 ਸਾਲ ਵਰਗ ਵਿੱਚ ਫ਼ਰੀਦਕੋਟ ਦੇ ਧਰਮਿੰਦਰ ਸਿੰਘ, 40 ਸਾਲ ਵਰਗ ਵਿੱਚ ਮੋਗਾ ਦੇ ਗੁਰਪ੍ਰੀਤ ਸਿੰਘ, 45 ਸਾਲ ਵਰਗ ਵਿੱਚ ਫ਼ਰੀਦਕੋਟ ਦੇ ਸੁਖਜਿੰਦਰ ਸਿੰਘ, 50 ਸਾਲ ਵਰਗ ਵਿੱਚ ਗੁਰਦਾਸਪੁਰ ਦੇ ਮਨੋਹਰ ਸਿੰਘ, 55 ਸਾਲ ਵਰਗ ਵਿੱਚ ਅਬੋਹਰ ਦੇ ਕੁਲਬੀਰ ਸਿੰਘ, 60 ਸਾਲ ਵਰਗ ਵਿੱਚ ਜਲੰਧਰ ਦੇ ਸੁਰਜੀਤ ਸਿੰਘ ਛੀਨਾ ਅਤੇ 65 ਸਾਲ ਵਰਗ ਵਿੱਚ ਕਪੂਰਥਲਾ ਦੇ ਕੁਲਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਨੈੋਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਵਾਲੇ ਖਿਡਾਰੀਆਂ ਸਮੇਤ 104 ਸਾਲਾ ਜਗਤਾਰ ਸਿੰਘ ਧਨੋਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗੁਰਦਿਆਲ ਸਿੰਘ ਵਿਰਕ, ਪ੍ਰਗਟ ਸਿੰਘ ਗਿੱਲ, ਕੈਸ਼ੀਅਰ ਦਲੀਪ ਸਿੰਘ ਸੰਧੂ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ, ਜਗਤਾਰ ਸਿੰਘ, ਬਲਦੇਵ ਰਾਜ ਸ਼ਰਮਾ, ਗੁਰਵਿੰਦਰ ਸਿੰਘ ਮਠਾੜੂ, ਜਸਪ੍ਰੀਤ ਸਿੰਘ, ਡਾ. ਸੁਰਜੀਤ ਸਿੰਘ, ਮਨਜੀਤ ਸਿੰਘ, ਜਸਬੀਰ ਕੌਰ ਲੈਕਚਰਾਰ, ਜਗੀਰ ਸਿੰਘ, ਕੇਵਲ ਕ੍ਰਿਸ਼ਨ, ਹਰਬਰਿੰਦਰ ਸਿੰਘ, ਸਤਿੰਦਰ ਸਿੰਘ ਬਾਠ, ਨੇਹਾ ਖਾਨ, ਵਰਿੰਦਰਪਾਲ ਸਿੰਘ ਖਾਲਸਾ, ਅਵਿਨਾਸ਼ ਕੁਮਾਰ ਸੂਰਤ, ਰਾਕੇਸ਼ ਕੁਮਾਰ ਨੈਸ਼ਨਲ ਅਵਾਰਡੀ, ਦਰਬਾਰਾ ਸਿੰਘ ਸੰਧੂ, ਦਰਸ਼ਨ ਸਿੰਘ ਗਿੱਲ, ਅਮਰਜੀਤ ਸਿੰਘ, ਸਰਬਜੀਤ ਸਿੰਘ ਸਾਬਾ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਪਤਵੰਤੇ ਹਾਜ਼ਰ ਸਨ