ਜ਼ੀਰਾ ’ਚ ਬੁੱਕ ਡਿਪੂ ਨੂੰ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਜ਼ੀਰਾ ਦੇ ਮੱਲੋਕੇ ਰੋਡ ਤੇ ਨਮੋ ਨਰਾਇਣ ਬੁੱਕ ਡਿਪੂ ਤੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ
Publish Date: Wed, 30 Sep 2026 03:59 PM (IST)
Updated Date: Wed, 30 Sep 2026 04:01 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਮੱਲੋਕੇ ਰੋਡ ਤੇ ਸਥਿੱਤ ਨਮੋ ਨਰਾਇਣ ਬੁੱਕ ਡਿਪੂ ਵਿੱਚ ਬਿਜਲੀ ਦੇ ਸ਼ਾਰਟਸਰਕਟ ਨਾਲ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁੱਕ ਡਿਪੂ ਦੇ ਮਾਲਕ ਸ਼ਿਵਮ ਕਠਪਾਲ ਉਰਫ (ਭੋਲਾ) ਪੁੱਤਰ ਸੁਰਿੰਦਰ ਕੁਮਾਰ ਛਿੰਦਾ ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਰਾਤ 9 ਵਜੇ ਦੇ ਕਰੀਬ ਮੱਲੋਕੇ ਰੋਡ ਜ਼ੀਰਾ ਤੇ ਸਥਿੱਤ ਆਪਣਾ ਨਮੋ ਨਰਾਇਣ ਬੁੱਕ ਡਿਪੂ ਬੰਦ ਕਰਕੇ ਘਰ ਚਲੇ ਗਏ।ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਰਾਹੀਂ ਕਿਸੇ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਬੁੱਕ ਡਿਪੂ ਤੇ ਭਿਆਨਕ ਅੱਗ ਲੱਗੀ ਹੋਈ ਹੈ।ਜਦ ਉਨ੍ਹਾਂ ਮੌਕੇ ਤੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਏ.ਸੀ,ਪੱਖੇ ,ਫਰਨੀਚਰ ਅਤੇ ਸਾਰੀ ਸਟੇਸ਼ਨਰੀ ਸੜ ਕੇ ਸੁਆਹ ਹੋ ਚੁੱਕੀ ਸੀ,ਜਿਸ ਨਾਲ ਉਨ੍ਹਾਂ ਦਾ 60 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਨਜਦੀਕ ਲੱਗੇ ਟਰਾਂਸਫਾਰਮਰ ਵਿੱਚ ਅੱਗ ਨਿਕਲੀ ,ਜਿਸ ਕਾਰਨ ਘਰਾਂ ਦੇ ਫਰਿਜ ਐਲਈਡੀ ਅਤੇ ਹੋਰ ਸਮਾਨ ਵੀ ਖਰਾਬ ਹੋ ਗਿਆ, ਇਸ ਦੌਰਾਨ ਮੌਕੇ ਤੇ ਪਹੁੰਚੀਆਂ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਨੇ ਬਹੁਤ ਹੀ ਜੱਦੋ ਜਹਿਦ ਕਰ ਕੇ ਅੱਗ ਤੇ ਕਾਬੂ ਪਾਇਆ।