ਭਾਜਪਾ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਨਾ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼: ਆਸ਼ੂ ਬੰਗੜ
Publish Date: Tue, 01 Sep 2026 04:25 PM (IST)
Updated Date: Tue, 01 Sep 2026 04:28 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਾਂਗਰਸ ਪਾਰਟੀ ਨੇ ਫਿਰੋਜ਼ਪੁਰ ਦੇ ਕਾਂਗਰਸ ਭਵਨ ਵਿਖੇ ਰਾਹੁਲ ਗਾਂਧੀ ’ਤੇ ਕੀਤੀ ਗਈ ਐੱਫਆਈਆਰ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਰੋਸ ਰੈਲੀ ਦੀ ਰਹਿਨੁਮਾਈ ਜ਼ਿਲ੍ਹਾ ਇੰਚਾਰਜ਼ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਬਲਜੀਤ ਕੌਰ ਬੰਗੜ ਨੇ ਕੀਤੀ। ਇਸ ਮੌਕੇ ਆਸ਼ੂ ਬੰਗੜ ਨੇ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਨਾ ਬੇਹੱਦ ਨਿੰਦਣਯੋਗ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਰਾਹੁਲ ਗਾਂਧੀ ਹਮੇਸ਼ਾ ਦੇਸ਼ ਦੇ ਸੰਵਿਧਾਨ, ਸਮਾਜਿਕ ਬਰਾਬਰੀ ਅਤੇ ਹਰ ਵਰਗ ਦੇ ਹੱਕਾਂ ਦੀ ਗੱਲ ਕਰਦੇ ਆਏ ਹਨ। ਉਨ੍ਹਾਂ ਦੀ ਆਵਾਜ਼ ਹੀ ਲੋਕਤੰਤਰ ਦੀ ਆਵਾਜ਼ ਹੈ, ਪਰ ਮੌਜ਼ੂਦਾ ਸਰਕਾਰ ਇਸ ਆਵਾਜ਼ ਨੂੰ ਐੱਫਆਈਆਰ ਦੇ ਡਰ ਨਾਲ ਦਬਾਉਣਾ ਚਾਹੁੰਦੀ ਹੈ। ਆਸ਼ੂ ਬੰਗੜ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਕਥਿਤ ‘ਸ਼ੁੱਧੀਕਰਨ’ ਦੇ ਮਾਮਲੇ ’ਤੇ ਰਾਹੁਲ ਗਾਂਧੀ ਵੱਲੋਂ ਆਵਾਜ਼ ਉਠਾਉਣਾ ਸੰਵਿਧਾਨਕ ਅਧਿਕਾਰ ਸੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ ਖੜਗੇ ਨੇ ਜਿਸ ਤਰ੍ਹਾਂ ਸਮਾਜਿਕ ਨਿਆਂ ਅਤੇ ਦਲਿਤ-ਪੱਛੜ ਵਰਗਾਂ ਦੇ ਹੱਕਾਂ ਦੀ ਗੱਲ ਕੀਤੀ, ਉਸ ਨੂੰ ਲੈ ਕੇ ਕੁਝ ਤੱਤਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿਚ ਸਫ਼ਾਈ ਪੇਸ਼ ਕਰਦਿਆਂ ਰਾਹੁਲ ਗਾਂਧੀ ਨੇ ਜੋ ਬਿਆਨ ਦਿੱਤੇ, ਉਹ ਪੂਰੀ ਤਰ੍ਹਾਂ ਤੱਥਾਂ ਅਤੇ ਸੰਵਿਧਾਨਕ ਮੁੱਲਾਂ ’ਤੇ ਆਧਾਰਤ ਸਨ। ਆਸ਼ੂ ਬੰਗੜ ਨੇ ਕਿਹਾ ਨੇ ਕਿਹਾ ਕਿ ਪਰ ਇਸ ਦੇ ਬਦਲੇ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨਾ ਸਾਫ਼ ਤੌਰ ’ਤੇ ਰਾਜਨੀਤਿਕ ਬਦਲਾਖੋਰੀ ਅਤੇ ਵਿਰੋਧੀ ਆਵਾਜ਼ਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਮੁੱਦੇ ਉਠਾਏ ਹਨ, ਜਿਨ੍ਹਾਂ ਨੂੰ ਸੱਤਾਧਾਰੀ ਪਾਰਟੀ ਬਰਦਾਸ਼ਤ ਨਹੀਂ ਕਰ ਸਕਦੀ। ਇਸ ਲਈ ਉਹ ਹਰ ਤਰ੍ਹਾਂ ਦੇ ਹਥਿਆਰ ਵਰਤ ਰਹੇ ਹਨ, ਭਾਵੇਂ ਉਹ ਐੱਫਆਈਆਰ ਹੋਵੇ ਜਾਂ ਅਦਾਲਤੀ ਮਾਮਲੇ, ਪਰ ਕਾਂਗਰਸ ਪਾਰਟੀ ਇਨ੍ਹਾਂ ਸਾਰੀਆਂ ਚੁਣੌਤੀਆਂ ਦਾ ਡੰਟ ਕੇ ਮੁਕਾਬਲਾ ਕਰੇਗੀ। ਇਸ ਮੌਕੇ ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ, ਘੱਲ ਖੁਰਦ, ਰਣਥੀਰ ਸਿੰਘ ਸਰਪੰਚ, ਕਸ਼ਮੀਰ ਸਿੰਘ ਬਲਾਕ ਸੰਮਤੀ ਮੈਂਬਰ, ਆਸਾ ਸਿੰਘ ਕਮਲ ਪਿਆਣੇਵਾਲਾ, ਇੰਦਰਜੀਤ ਸਿੰਘ, ਤਰਸੇਮ ਅਟਵਾਲ, ਸਿਮਰਾ ਕਾਲੀਏ ਵਾਲਾ, ਕਸ਼ਮੀਰ ਸਿੰਘ ਲੋਹਗੜ, ਦਲਜੀਤ ਸਿੰਘ ਫਰੀਦੇਵਾਲਾ, ਵਰਿੰਦਰ ਸਿੰਘ, ਤਰਸੇਮ ਸਿੰਘ, ਲਵਲੀ, ਅਕਾਸ਼ਦੀਪ ਸਿੰਘ, ਪ੍ਰੀਤ ਵਾਹਗੇ ਵਾਲਾ, ਜਸਵਿੰਦਰ ਸਿੰਘ, ਜਸਮੋਹਿਤ ਸਿੰਘ, ਸਰਪੰਚ ਮਨਜੀਤ ਸਿੰਘ, ਮੈਂਬਰ ਹਰਪੀਤ ਸਿੰਘ ਉੱਗੋ ਕੇ, ਦਰਸ਼ਨ ਸਿੰਘ ਸਰਪੰਚ, ਲਖਬੀਰ ਸਿੰਘ, ਗੁਰਮੇਲ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਮੱਸਾ ਸਿੰਘ, ਰਾਜ ਕੁਮਾਰ, ਰਵਿੰਦਰ ਸਿੰਘ ਢਿੱਲੋਂ, ਕੁਲਬੀਰ ਸਿੰਘ, ਮਨਪ੍ਰੀਤ ਸਿੰਘ ਭੁੱਲਰ, ਗੁਰਦੇਵ ਸਿੰਘ ਫੌਜ਼ੀ, ਜਸਵਿੰਦਰ ਸਿੰਘ, ਗਗਨ ਗਾਮੇ ਵਾਲਾ ਤੇ ਮਨਦੀਪ ਸਿੰਘ ਥਿੰਦ ਸਮੇਤ ਹੋਰ ਆਗੂ ਹਾਜ਼ਰ ਸਨ।