ਤਿਉਹਾਰਾਂ 'ਤੇ ਰੇਲਵੇ ਦਾ ਵੱਡਾ ਤੋਹਫ਼ਾ, ਯਾਤਰੀਆਂ ਦੀ ਸੁਵਿਧਾ ਲਈ ਚਲਾਈਆਂ ਜਾਣਗੀਆਂ 3 ਜੋੜੀਆਂ ਵਿਸ਼ੇਸ਼ ਰੇਲ ਗੱਡੀਆਂ
ਤਿਉਹਾਰਾਂ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਰੇਲਵੇ ਨੇ ਤਿੰਨ ਜੋੜੀਆਂ ਫੈਸਟੀਵਲ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੀ ਸਮਾਂ-ਸਾਰਣੀ ਅਤੇ ਚੱਲਣ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਰੇਲ ਗੱਡੀ ਨੰਬਰ 04660/04659 ਲੁਧਿਆਣਾ-ਪੂਰਨੀਆ ਵਿਚਕਾਰ ਚੱਲੇਗੀ। ਲੁਧਿਆਣਾ ਤੋਂ 5 ਅਤੇ 9 ਨਵੰਬਰ ਅਤੇ ਪੂਰਨੀਆ ਤੋਂ 6 ਤੇ 10 ਨਵੰਬਰ ਨੂੰ ਰਵਾਨਾ ਹੋਵੇਗੀ।
Publish Date: Tue, 03 Nov 2026 11:56 AM (IST)
Updated Date: Tue, 03 Nov 2026 11:57 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਤਿਉਹਾਰਾਂ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਰੇਲਵੇ ਨੇ ਤਿੰਨ ਜੋੜੀਆਂ ਫੈਸਟੀਵਲ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੀ ਸਮਾਂ-ਸਾਰਣੀ ਅਤੇ ਚੱਲਣ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਰੇਲ ਗੱਡੀ ਨੰਬਰ 04660/04659 ਲੁਧਿਆਣਾ-ਪੂਰਨੀਆ ਵਿਚਕਾਰ ਚੱਲੇਗੀ। ਲੁਧਿਆਣਾ ਤੋਂ 5 ਅਤੇ 9 ਨਵੰਬਰ ਅਤੇ ਪੂਰਨੀਆ ਤੋਂ 6 ਤੇ 10 ਨਵੰਬਰ ਨੂੰ ਰਵਾਨਾ ਹੋਵੇਗੀ। ਇਸ ਵਿੱਚ ਸਲੀਪਰ ਤੇ ਜਨਰਲ ਕੋਚ ਹੋਣਗੇ। ਦੂਜੀ ਗੱਡੀ ਨੰਬਰ 04054/04053 ਨਵੀਂ ਦਿੱਲੀ-ਹਾਵੜਾ ਵਿਚਕਾਰ ਚੱਲੇਗੀ। ਨਵੀਂ ਦਿੱਲੀ ਤੋਂ 4, 5, 7, 11 ਤੇ 12 ਨਵੰਬਰ ਅਤੇ ਹਾਵੜਾ ਤੋਂ 6, 7, 9, 13 ਤੇ 14 ਨਵੰਬਰ ਨੂੰ ਚੱਲੇਗੀ। ਇਸ ਵਿੱਚ ਏਸੀ, ਸਲੀਪਰ ਤੇ ਜਨਰਲ ਕੋਚ ਹੋਣਗੇ।
ਤੀਜੀ ਗੱਡੀ ਨੰਬਰ 04066/04065 ਆਨੰਦ ਵਿਹਾਰ-ਸਬੌਰ ਵਿਚਕਾਰ ਚੱਲੇਗੀ। ਆਨੰਦ ਵਿਹਾਰ ਤੋਂ 6, 7, 11 ਤੇ 12 ਨਵੰਬਰ ਅਤੇ ਸਬੌਰ ਤੋਂ 7, 8, 12 ਤੇ 13 ਨਵੰਬਰ ਨੂੰ ਰਵਾਨਾ ਹੋਵੇਗੀ। ਇਸ ਵਿੱਚ ਸਿਰਫ਼ ਏਸੀ ਕੋਚ ਹੋਣਗੇ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਇਨ੍ਹਾਂ ਗੱਡੀਆਂ ਨਾਲ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਸਫ਼ਰ ਵਿੱਚ ਸਹੂਲਤ ਮਿਲੇਗੀ। ਸਮਾਂ-ਸਾਰਣੀ ਦੀ ਜਾਣਕਾਰੀ ਨੈਸ਼ਨਲ ਟ੍ਰੇਨ ਇਨਕੁਆਇਰੀ ਸਿਸਟਮ ਜਾਂ ਹੈਲਪਲਾਈਨ ਨੰਬਰ 139 ਤੋਂ ਲਈ ਜਾ ਸਕਦੀ ਹੈ।