ਬੰਦੀ ਸਿੰਘਾਂ ਦੀ ਰਿਹਾਈ ਲਈ ਫਿਰੋਜ਼ਪੁਰ ’ਚ ਮੁਕੰਮਲ ਰਿਹਾ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਫਿਰੋਜ਼ਪੁਰ ਪੂਰਨ ਤੌਰ ’ਤੇ ਬੰਦ ਰਿਹਾ :ਪੰਥਕ ਤਾਲਮੇਲ ਕਮੇਟੀ
Publish Date: Fri, 21 Aug 2026 04:45 PM (IST)
Updated Date: Fri, 21 Aug 2026 04:45 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਵਿਚ ਪੰਥਕ ਤਾਲਮੇਲ ਕਮੇਟੀ ਫਿਰੋਜ਼ਪੁਰ ਵੱਲੋਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਤੇ ਜ਼ਿਲ੍ਹਾ ਫਿਰੋਜ਼ਪੁਰ ਪੂਰਨ ਤੌਰ ’ਤੇ ਬੰਦ ਰਿਹਾ। ਸਮੂਹ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਹਿਯੋਗੀ ਜਥੇਬੰਦੀਆ ਅਤੇ ਸਮੂਹ ਸਾਰੇ ਲੋਕਾਂ, ਟਰਾਸਪੋਰਟਰਾਂ ਆਦਿ ਦਾ ਧੰਨਵਾਦ ਜਿਨਾਂ ਨੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੰਦ ਦੇ ਸੱਦੇ ਦਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ। ਸਮੂਹ ਫਿਰੋਜ਼ਪੁਰ ਦੇ ਲੋਕਾਂ ਵੱਲੋਂ ਅਤੇ ਸਮੂਹ ਸਿੱਖਾਂ ਵੱਲੋਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੇ ਵੀ 30-30 ਸਾਲ ਤੋਂ ਬੰਦ ਬੰਦੀ ਸਿੰਘ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ 15 ਅਗਸਤ ਨੂੰ ਚੰਡੀਗੜ੍ਹ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਧਰਨੇ ਤੇ ਬੈਠੇ ਲੋਕਾਂ ਤੇ ਲਾਠੀ ਚਾਰਜ ਕਰਕੇ ਤੇ ਡਰੋਨਾਂ ਰਾਹੀ ਹਮਲੇ ਕਰਕੇ ਪਰਚੇ ਦਰਜ ਕੀਤੇ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਪੰਜਾਬ ਦੇ ਵਿੱਚ ਲਾ ਐਂਡ ਆਰਡਰ ਕਾਇਮ ਕੀਤਾ ਜਾਵੇ ਅਤੇ ਨੌਜਵਾਨੀ ਨੂੰ ਸੜਕਾਂ ਤੇ ਹੱਕ ਮੰਗਦੇ ਨੂੰ ਕੁੱਟਣਾ ਬੰਦ ਕੀਤਾ ਜਾਵੇ ਜਬਰ ਤੇ ਜੁਲਮ ਬੰਦ ਕੀਤਾ ਜਾਵੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਬਚਾਇਆ ਜਾਵੇ ਅਤੇ ਨਿੱਤ ਦੀਆਂ ਲੁੱਟਾਂ ਖੋਹਾਂ, ਕਤਲੋਗਾਰ ਸਾਰਾ ਬੰਦ ਕਰਵਾਇਆ ਜਾਵੇ। ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਸਹੀ ਹੋ ਸਕੇ ਅਤੇ ਕਿਸੇ ਨਾਲ ਵੀ ਧੱਕਾ ਨਾ ਕੀਤਾ ਜਾਵੇ। ਇਸ ਸਮੇਂ ਸਮੂਹ ਹਾਜ਼ਰ ਪੰਥਕ ਤਾਲਮੇਲ ਕਮੇਟੀ, ਸਮੂਹ ਧਾਰਮਿਕ ਤੇ ਸਮਾਸਿਕ ਜੰਥੇਬੰਦੀਆ,ਸਮੂਹ ਕਿਸਾਨ ਯੂਨੀਅਨਾਂ, ਰਾਵਣ ਸੈਨਾ ਜਥੇਬੰਦੀ, ਮੁਲਾਜ਼ਮ ਜਥੇਬੰਦੀਆਂ, ਸੰਤ ਮਹਾਂ ਪੁਰਸ, ਚਾਹ ਅਤੇ ਪਾਣੀ ਦੀ ਸੇਵਾ ਭੇਜਣ ਵਾਲੇ ਭਗਤ ਮਿਲਖਾ ਸਿੰਘ ਜੀ, ਸਮੂਹ ਨਾਮ ਲੇਵਾ ਸੰਗਤ ਵੱਲੋ ਵੀ ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ ਵਿਚ ਕੀਤੇ ਪਰਚੇ ਰੱਦ ਕਰਨ ਅਤੇ ਲੋਕਾਂ ਤੇ ਜਬਰ ਜੁਲਮ ਬੰਦ ਕਰਨ ਦੀ ਅਪੀਲ ਕੀਤੀ।