- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਵਾਰ ਨੂੰ ਕੀਤੀ ਕਾਰਵਾਈ ਨੂੰ ਫੂਡ ਸੇਫਟੀ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੀ ਥਾਲੀ ਵਿੱਚ ਪਰੋਸੇ ਜਾਣ ਵਾਲੇ ਮਿਡ-ਡੇ ਮੀਲ ਦੀ ਗੁਣਵੱਤਾ ਜਾਂਚ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ । ਇਸ ਛਾਪੇਮਾਰੀ ਦੌਰਾਨ ਰਸੋਈ ਵਿੱਚ ਤਿਆਰ ਭੋਜਨ ਦੀਆਂ ਤਿੰਨ ਕਿਸਮਾਂ ਦੇ ਸੈਂਪਲ ਭਰੇ। ਇਨ੍ਹਾਂ ਵਿੱਚ ਤਿਆਰ ਰਾਜਮਾਂਹ, ਚੌਲ ਅਤੇ ਕਾਲੇ ਛੋਲੇ ਸ਼ਾਮਲ ਹਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਬਾਜ਼ਾਰ ਵਿੱਚ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਖ਼ਿਲਾਫ਼ ਕਾਰਵਾਈ ਕਰਦਾ ਕਰਦਾ ਫੂਡ ਸੇਫਟੀ ਵਿਭਾਗ ਹੁਣ ਸਰਕਾਰੀ ਮਹਿਕਮਿਆਂ ਨੂੰ ਪੈ ਨਿਕਲਿਆ ਹੈ। ਮੰਗਲਵਾਰ ਨੂੰ ਕੀਤੀਆਂ ਕਾਰਵਾਈਆਂ ਦੌਰਾਨ ਫੂਡ ਸੇਫਟੀ ਵਿਭਾਗ ਵੱਲੋਂ ਜਿਥੇ ਮਮਦੋਟ ਦੇ ਸਕੂਲ ਆਫ ਐਮੀਨੈਂਸ ਵਿੱਚ ਮਿਡ ਡੇ ਮੀਲ ਦੇ ਸੈਂਪਲ ਭਰੇ, ਉਥੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚ ਛਾਪੇਮਾਰੀ ਤਾਂ ਕੀਤੀ ਪਰ ਇਥੇ ਕੀਤੀ ਖਾਨਾਪੂਰਤੀ ਦੀ ਕਾਰਵਾਈ ਤੋਂ ਲੋਕ ਹੈਰਾਨ ਹਨ।
ਤਿੰਨ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਸਕੂਲ ਖੁੱਲ੍ਹੇ ਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ਼ ਐਮੀਨੈਂਸ)ਮਮਦੋਟ ਵਿਖੇ ਦੁਪਹਿਰ ਦੀ ਰੋਟੀ ਤੋਂ ਪਹਿਲੋਂ ਫੂਡ ਸੇਫਟੀ ਵਿਭਾਗ ਨੇ ਛਾਪੇਮਾਰੀ ਕਰਦਿਆਂ ਬੱਚਿਆਂ ਦੇ ਭੋਜਨ ਕਰਨ ਤੋਂ ਪਹਿਲੋਂ ‘ਮਿਡ ਡੇ ਮੀਲ‘ ਨੂੰ ਸੈਂਪਲ ਦਾ ਭੋਗ ਲਾ ਦਿੱਤਾ। ਇਸ ਦੌਰਾਨ ਵਿਭਾਗੀ ਟੀਮ ਵੱਲੋਂ ਮਿਡ ਡੇ ਮੀਲ ਵਿੱਚ ਬਣੇ ਰਾਜ ਮਾਂਹ,ਚੌਲ ਅਤੇ ਕਾਲੇ ਛੋਲਿਆਂ ਦੇ ਸੈਂਪਲ ਭਰ ਲਏ।
ਮੰਗਲਵਾਰ ਨੂੰ ਕੀਤੀ ਕਾਰਵਾਈ ਨੂੰ ਫੂਡ ਸੇਫਟੀ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੀ ਥਾਲੀ ਵਿੱਚ ਪਰੋਸੇ ਜਾਣ ਵਾਲੇ ਮਿਡ-ਡੇ ਮੀਲ ਦੀ ਗੁਣਵੱਤਾ ਜਾਂਚ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ । ਇਸ ਛਾਪੇਮਾਰੀ ਦੌਰਾਨ ਰਸੋਈ ਵਿੱਚ ਤਿਆਰ ਭੋਜਨ ਦੀਆਂ ਤਿੰਨ ਕਿਸਮਾਂ ਦੇ ਸੈਂਪਲ ਭਰੇ। ਇਨ੍ਹਾਂ ਵਿੱਚ ਤਿਆਰ ਰਾਜਮਾਂਹ, ਚੌਲ ਅਤੇ ਕਾਲੇ ਛੋਲੇ ਸ਼ਾਮਲ ਹਨ।
ਜਾਂਚ ਦੌਰਾਨ ਟੀਮ ਨੇ ਮਿਡ-ਡੇ ਮੀਲ ਤਿਆਰ ਕਰਨ ਵਾਲੀ ਰਸੋਈ ਵਿੱਚ ਸਫ਼ਾਈ, ਖਾਣ-ਪੀਣ ਦੀਆਂ ਵਸਤਾਂ ਦੀ ਸਟੋਰੇਜ ਅਤੇ ਭੋਜਨ ਤਿਆਰ ਕਰਨ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਕੱਠੇ ਕੀਤੇ ਤਿੰਨੋਂ ਸੈਂਪਲ ਸਰਕਾਰੀ ਫੂਡ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਜਾਣਗੇ। ਵਿਭਾਗੀ ਅਧਿਕਾਰੀਆਂ ਅਨੁਸਾਰ ਲੈਬਾਰਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਭੋਜਨ ਦੀ ਗੁਣਵੱਤਾ ਬਾਰੇ ਸਥਿਤੀ ਸਪੱਸ਼ਟ ਹੋਵੇਗੀ ਅਤੇ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੇਂਦਰੀ ਜੇਲ੍ਹ ’ਚ ਛਾਪੇਮਾਰੀ ਦੀ ਫਾਰਮੈਲਟੀ, ਕੈਦੀਆਂ ਨੂੰ ਪਰੋਸੇ ਜਾਂਦੇ ਖਾਣੇ ਦੀ ਬਜਾਏ ,ਕੰਟੀਨ ਦੇ ਰਸ ਤੇ ਮੁਰੱਬੇ ਦੇ ਭਰੇ ਸੈਂਪਲ
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਕੈਦੀਆਂ ਨੂੰ ਮੁਹੱਈਆ ਕਰਵਾਏ ਜਾਂਦੇ ਖਾਣੇ ਦੀ ਗੁਣਵੱਤਾ ਜਾਂਚ ਕਰਨ ਪਹੁੰਚੀ ਫੂਡ ਸੇਫਟੀ ਵਿਭਾਗ ਟੀਮ ਦੀ ਕਾਰਵਾਈ ਹੁਣ ਸਵਾਲਾਂ ਦੇ ਘੇਰੇ ਵਿੱਚ ਹੈ। ਜੇਲ੍ਹ ਦੀ ਕੰਟੀਨ ਅਤੇ ਮੈੱਸ ਦੀ ਅਚਨਚੇਤ ਚੈਕਿੰਗ ਦੌਰਾਨ ਵਿਭਾਗ ਨੇ ਕੰਟੀਨ ਵਿੱਚੋਂ ਰਸ ਅਤੇ ਮੁਰੱਬੇ ਦੇ ਦੋ ਸੈਂਪਲ ਤਾਂ ਭਰ ਲਏ, ਪਰ ਮੈੱਸ ਵਿੱਚ ਤਿਆਰ ਹੋ ਕੇ ਕੈਦੀਆਂ ਦੀਆਂ ਥਾਲੀਆਂ ਤੱਕ ਪਹੁੰਚਣ ਵਾਲੇ ਰੋਜ਼ਾਨਾ ਖਾਣੇ ਦਾ ਕੋਈ ਸੈਂਪਲ ਨਹੀਂ ਲਿਆ ਗਿਆ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਜਦੋਂ ਜਾਂਚ ਦਾ ਮਕਸਦ ਕੈਦੀਆਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣਾ ਸੀ ਤਾਂ ਫਿਰ ਜੇਲ੍ਹ ਦੀ ਮੈੱਸ ਦਾ ਖਾਣਾ ਜਾਂਚ ਦੇ ਘੇਰੇ ਤੋਂ ਬਾਹਰ ਕਿਉਂ ਰਿਹਾ?
ਜੇਲ੍ਹ ਵਿੱਚ ਕੈਦੀਆਂ ਨੂੰ ਰੋਜ਼ਾਨਾ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਅਤੇ ਸੁਰੱਖਿਆ ਸਭ ਤੋਂ ਅਹਿਮ ਮੁੱਦਾ ਹੈ। ਅਜਿਹੇ ਵਿੱਚ ਸਿਰਫ਼ ਕੰਟੀਨ ਦੀਆਂ ਦੋ ਵਸਤਾਂ ਦੇ ਸੈਂਪਲ ਲੈਣ ਨਾਲ ਮੈੱਸ ਦੇ ਭੋਜਨ ਦੀ ਗੁਣਵੱਤਾ ਬਾਰੇ ਕੋਈ ਨਤੀਜਾ ਨਹੀਂ ਕੱਢਿਆ ਜਾ ਸਕਦਾ।