- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਫਾਇਲਕਾ ਜੀਟੀ ਰੋਡ ਤੇ ਪੈਂਦੇ ਪਿੰਡ ਗੋਲੂ ਕਾ ਮੋੜ ਵਿਖੇ ਪਿਸਤੌਲ ਦੀ ਨੋਕ ਤੇ ਲੁਟੇਰੇ ਇੱਕ ਸਵਿਫਟ ਕਾਰ ਖੋਹ ਕੇ ਫਰਾਰ ਹੋ ਗਏ । ਇਸ ਵਾਪਰੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ।

ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਫਿਰੋਜ਼ਪੁਰ ਫਾਇਲਕਾ ਜੀਟੀ ਰੋਡ ਤੇ ਪੈਂਦੇ ਪਿੰਡ ਗੋਲੂ ਕਾ ਮੋੜ ਵਿਖੇ ਪਿਸਤੌਲ ਦੀ ਨੋਕ ਤੇ ਲੁਟੇਰੇ ਇੱਕ ਸਵਿਫਟ ਕਾਰ ਖੋਹ ਕੇ ਫਰਾਰ ਹੋ ਗਏ । ਇਸ ਵਾਪਰੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਲੂ ਕਾ ਮੋੜ ਤੇ ਸਥਿਤ ਬਾਲਾ ਜੀ ਮਾਰਬਲ ਪੱਥਰਾਂ ਦੀ ਦੁਕਾਨ ਤੇ ਕੰਮ ਕਰਦਾ ਮੁਲਾਜ਼ਮ ਘਰ ਜਾਣ ਸਮੇਂ ਰਸਤੇ ਵਿੱਚ ਫਲ ਖਰੀਦਣ ਲਈ ਇੱਕ ਫਰੂਟ ਦੀ ਦੁਕਾਨ ’ਤੇ ਰੁਕਿਆ ਸੀ, ਜਿਸ ਨਾਲ ਇੱਕ ਹੋਰ ਵਿਅਕਤੀ ਵੀ ਸੀ। ਫਰੂਟ ਲੈਂਦੇ ਸਮੇਂ ਦੂਸਰਾ ਵਿਅਕਤੀ ਕਾਰ ਵਿੱਚ ਬੈਠਾ ਰਿਹਾ ਤੇ ਕਾਰ ਸਟਾਰਟ ਹੀ ਸੀ ਕਿ ਇਸੇ ਦੌਰਾਨ ਕੁਝ ਵਿਅਕਤੀ ਕਥਿਤ ਤੌਰ ’ਤੇ ਕਾਰ ਵਿੱਚ ਸਵਾਰ ਹੋਏ ਅਤੇ ਕਾਰ ਸਮੇਤ ਫਰਾਰ ਹੋ ਗਏ।
ਕਾਰ ’ਚ ਬੈਠੇ ਵਿਅਕਤੀ ਵੱਲੋਂ ਲੁਟੇਰਿਆਂ ਨਾਲ ਹਥੋਂਪਾਈ ਵੀ ਕੀਤੀ ਗਈ ਪਰ ਲੁਟੇਰਿਆਂ ਨੇ ਉਸ ਉੱਪਰ ਪਿਸਤੌਲ ਤਾਣ ਲਈ ਅਤੇ ਕੁਝ ਦੂਰੀ ਤੇ ਜਾ ਕੇ ਉਸ ਨੂੰ ਕਾਰ ਚੋਂ ਥੱਲੇ ਸੁੱਟ ਦਿੱਤਾ ਅਤੇ ਕਾਰ ਲੈ ਕੇ ਫਰਾਰ ਹੋ ਗਏ।